ਯੂਵਾ ਆਪਦਾ ਮਿੱਤਰ ਟ੍ਰੇਨਿੰਗ ਤਹਿਤ ਤੀਜੇ ਦਿਨ ਨੌਜਵਾਨਾਂ ਨੂੰ ਕਰਵਾਇਆ ਗਿਆ ਫਾਇਰ ਸੇਫਟੀ ਸੰਬੰਧਿਤ ਅਭਿਆਸ
ਰੈਸਕਿਊ ਤਕਨੀਕਾਂ ਅਤੇ ਸੁਰੱਖਿਆ ਉਪਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ

ਫਿਰੋਜ਼ਪੁਰ 19 ਨਵੰਬਰ ( ਬਿਊਰੋ ) ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਯੂਵਾ ਆਪਦਾ ਮਿੱਤਰ ਟ੍ਰੇਨਿੰਗ ਦੇ ਤੀਜੇ ਦਿਨ ਦੀਆਂ ਗਤੀਵਿਧੀਆਂ ਉਤਸ਼ਾਹ ਅਤੇ ਸਮਰਪਣ ਨਾਲ ਜਾਰੀ ਰਹੀਆਂ।

ਇਹ ਟ੍ਰੇਨਿੰਗ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (MGSIPA) ਚੰਡੀਗੜ੍ਹ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।

ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਸ਼ਿਖਾ ਸ਼ਰਮਾ (IAS) ਦੇ ਨਿਰਦੇਸ਼ਾਂ ਅਨੁਸਾਰ, ਟ੍ਰੇਨਿੰਗ ਕਾਰਜਕ੍ਰਮ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (MGSIPA) ਚੰਡੀਗੜ੍ਹ ਦੇ ਜਨਰਲ ਮੈਨੇਜਰ ਆਫ ਡਿਜ਼ਾਸਟਰ ਮੈਨੇਜਮੈਂਟ ਕਰਨਲ ਦਲਬੀਰ ਸਿੰਘ ਜੀ ਦੀ ਰਹਿਨੁਮਾਈ ਹੇਠ ਮੁਕੰਮਲ ਕੀਤਾ ਜਾ ਰਿਹਾ ਹੈ।

ਸੈਸ਼ਨ ਦੌਰਾਨ ਭੂਚਾਲ, ਗਰਮ ਹਵਾਵਾਂ ਤੇ ਸਰਦ ਹਵਾਵਾਂ ਤੋਂ ਬਚਾਅ, ਸੋਕਾ ਅਤੇ ਅੱਗ ਤੋਂ ਸੁਰੱਖਿਆ ਬਾਰੇ ਪ੍ਰੈਕਟੀਕਲ ਪ੍ਰਦਰਸ਼ਨ ਦਿੱਤੇ ਗਏ, ਜਿਸ ਵਿਚ ਟ੍ਰੇਨੀ ਯੁਵਕਾਂ ਨੂੰ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੇ ਤਰੀਕੇ, ਰੈਸਕਿਊ ਤਕਨੀਕਾਂ ਅਤੇ ਸੁਰੱਖਿਆ ਉਪਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਟ੍ਰੇਨਿੰਗ ਟੀਮ ਵਿੱਚ ਅਮਰਿੰਦਰ ਸਿੰਘ, ਕੈਪਟਨ (ਰਿਟਾ.) ਜਸਵੀਰ ਸਿੰਘ, ਅਮਨ ਮੰਕੋਟੀਆ, ਸੁਮੀਤ ਸਿੰਘ, ਮਹਿਕਪ੍ਰੀਤ ਸਿੰਘ, ਜਸਵੀਰ ਸਿੰਘ ਪਿਪਲੀ, ਜੌਨਸਨ, ਨਰਿੰਦਰ ਸਿੰਘ ਅਤੇ ਰਮਨਦੀਪ ਸਿੰਘ ਵਰਗੇ ਤਜਰਬੇਕਾਰ ਮੈਂਬਰ ਸ਼ਾਮਲ ਸਨ, ਜਿਨ੍ਹਾਂ ਨੇ ਵੱਖ-ਵੱਖ ਮਾਧਿਅਮਾਂ ਰਾਹੀਂ ਭਾਗੀਦਾਰਾਂ ਨੂੰ ਪ੍ਰੈਕਟੀਕਲ ਸਿੱਖਿਆ ਪ੍ਰਦਾਨ ਕੀਤੀ।

ਇਸ ਤੋ ਇਲਾਵਾ ਫਾਇਰ ਸਟੇਸ਼ਨ ਅਫਸਰ ਫਤਿਹ ਸਿੰਘ ਦੀ ਫਾਇਰ ਟੀਮ ਵੱਲੋਂ ਫਾਇਰ ਫਾਈਟਿੰਗ ਡੈਮੋਨਸਟਰੇਸ਼ਨ ਤੇ ਅਭਿਆਸ ਕਰਵਾਇਆ ਗਿਆ।

ਟ੍ਰੇਨਿੰਗ ਦਾ ਉਦੇਸ਼ ਯੁਵਕਾਂ ਨੂੰ ਆਪਦਾਵਾਂ ਦੌਰਾਨ ਤੁਰੰਤ ਪ੍ਰਭਾਵਸ਼ਾਲੀ ਸਹਾਇਤਾ ਦੇਣ ਲਈ ਤਿਆਰ ਕਰਨਾ ਹੈ, ਤਾਂ ਜੋ ਉਹ ਸਮਾਜਿਕ ਸੁਰੱਖਿਆ ਅਤੇ ਰਾਹਤ ਕਾਰਜਾਂ ਵਿੱਚ ਆਪਣਾ ਯੋਗਦਾਨ ਪਾ ਸਕਣ।#Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #newsvartacurrentnews #currentnews #malerkotla #latestupdates #latestnewsupdate




