Uncategorized

ਸੰਘੇੜਾ ਦੀ ਬਦਲੀ ਜਾ ਰਹੀ ਹੈ ਨੁਹਾਰ, 40 ਲੱਖ ਰੁਪਏ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ, ਸੰਸਦ ਗੁਰਮੀਤ ਸਿੰਘ ਮੀਤ ਹੇਅਰ

ਸੰਘੇੜਾ ਵਿਖੇ ਮੌਜੂਦ ਦੋ ਬੱਸ ਅੱਡਿਆਂ ਦੀ ਨਵੀਨੀਕਰਨ ਲਈ 9 ਲੱਖ ਦੇ ਕੰਮ ਕਰਵਾਏ ਜਾਣਗੇ, ਸਵਾਰੀਆਂ ਨੂੰ ਮਿਲੇਗੀ ਸਹੂਲਤ

ਸੰਘੇੜਾ, 15 ਨਵੰਬਰ ( ਬਿਊਰੋ ) ਮੁਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਬਰਨਾਲਾ ਜ਼ਿਲ੍ਹੇ ਵਿੱਚ ਲਗਾਤਾਰ ਵਿਕਾਸ ਦੇ ਕੰਮ ਤੇਜੀ ਨਾਲ ਚੱਲ ਰਹੇ ਹਨ ਅਤੇ ਹਰ ਹਫ਼ਤੇ ਸ਼ਹਿਰ ਅਤੇ ਪਿੰਡਾਂ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਅਰੰਭ ਹੋ ਰਿਹਾ ਹੈ।

ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਗੱਲ ਦਾ ਪ੍ਰਗਟਾਵਾ ਸੰਘੇੜਾ ਵਿਖੇ 40 ਲੱਖ ਰੁਪਏ ਦੇ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਦਿਆਂ ਕੀਤਾ।

ਉਨ੍ਹਾਂ ਸੂਏ ਦੇ ਆਸ ਪਾਸ ਜਾਲੀ ਲਗਾਉਣ ਦਾ ਕੰਮ, ਇੰਟਰਲਾਕ ਟਾਈਲਾਂ ਬਿਛਾਉਣ ਦਾ ਕੰਮ, ਸੰਘੇੜਾ ਵਿਖੇ ਸਥਿਤ ਦੋ ਬੱਸ ਅੱਡਿਆਂ – ਕਰਮਗੜ੍ਹ ਵੱਲ ਅਤੇ ਬਰਨਾਲਾ ਵੱਲ – ਵਿਖੇ ਸਵਾਰੀਆਂ ਨੂੰ ਸਹੂਲਤਾਂ ਦੇਣ ਲਈ ਕਰਵਾਏ ਜਾਣ ਵਾਲੇ ਕੰਮਾਂ ਦਾ ਨੀਂਹ ਪੱਥਰ ਰੱਖਿਆ ਅਤੇ ਛੱਪੜ ਦੀ ਨਵੀਨੀਕਰਨ ਦਾ ਕੰਮ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਗੰਦੇ ਪਾਣੀ ਦੀ ਸਮਸਿਆ ਤੋਂ ਰਾਹਤ ਮਿਲ ਸਕੇ।

ਇਸ ਮੌਕੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੰਘੇੜਾ ਦੇ ਵਿਕਾਸ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ । ਸਰਕਾਰ ਵੱਲੋਂ ਪਹਿਲਾਂ ਹੀ ਸੰਘੇੜਾ ਨੂੰ ਤਕਰੀਬਨ 13 ਤੋਂ 14 ਕਰੋੜ ਰੁਪਏ ਦੇ ਵਿਕਾਸੀ ਕੰਮਾਂ ਦੀ ਮਨਜ਼ੂਰੀ ਮਿਲੀ ਹੈ। ਇਸ ਤੋਂ ਇਲਾਵਾ ਅੱਜ ਕੁੱਲ 40 ਲੱਖ ਰੁਪਏ ਦੇ ਵੱਖ-ਵੱਖ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ।

ਇਨ੍ਹਾਂ ਪ੍ਰੋਜੈਕਟਾਂ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਸੂਏ ਦੇ ਆਲੇ ਦੁਆਲੇ ਜਾਲੀ ਲਗਾਉਣ ਦਾ ਕੰਮ ਸ਼ਾਮਲ ਹੈ, ਜੋ ਪਿਛਲੇ 50 ਸਾਲਾਂ ਵਿੱਚ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਜਾਲੀ ਨਾ ਹੋਣ ਕਰਕੇ ਇਸ ਵਿੱਚ ਕਿਸੇ ਵੀ ਚੀਜ ਦੇ ਡਿੱਗਣ ਦਾ ਖ਼ਦਸ਼ਾ ਬਣਿਆ ਹੋਇਆ ਸੀ ।

ਮੀਤ ਹੇਅਰ ਨੇ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਰਨਾਲੇ ਲਈ ਵਿਸ਼ੇਸ਼ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਨੇ ਜੋ ਇਲਾਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣਗੀਆਂ। ਉਨ੍ਹਾਂ ਨੇ ਸੰਘੇੜਾ ਵਾਸੀਆਂ ਨੂੰ ਵੀ ਇਨ੍ਹਾਂ ਵਿਕਾਸੀ ਯਤਨਾਂ ਲਈ ਵਧਾਈ ਦਿੱਤੀ।#Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #newsvartacurrentnews #currentnews #malerkotla #latestupdates #latestnewsupdate
#govtofpunjab

Related Articles

Leave a Reply

Your email address will not be published. Required fields are marked *

Back to top button
error: Content is protected !!