ਟ੍ਰੈਫਿਕ ਪੁਲਿਸ ਵੱਲੋਂ 4 ਨਵੰਬਰ ਨੂੰ ਪੋਲੋ ਗਰਾਊਂਡ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਪੋਲੋ ਗਰਾਉਂਡ, ਪਟਿਆਲਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ
ਪਟਿਆਲਾ, 3 ਨਵੰਬਰ ( ਬਿਊਰੋ )
ਪਟਿਆਲਾ ਟ੍ਰੈਫਿਕ ਪੁਲਿਸ ਨੇ 4 ਨਵੰਬਰ ਨੂੰ ਪੋਲੋ ਗਰਾਊਂਡ ਵਿਖੇ ਹੋਣ ਵਾਲੇ ਲਾਈਟ ਐਂਡ ਸਾਊਂਡ ਸ਼ੋਅ ਲਈ ਭਾਰੀ ਟ੍ਰੈਫਿਕ ਦੀ ਸੰਭਾਵਨਾ ਦੇ ਮੱਦੇਨਜ਼ਰ ਆਮ ਲੋਕਾਂ ਤੇ ਰਾਹਗੀਰਾਂ ਲਈ ਟ੍ਰੈਫਿਕ ਸਲਾਹਕਾਰੀ ਜਾਰੀ ਕੀਤੀ ਹੈ। ਐਸ.ਪੀ. ਟ੍ਰੈਫਿਕ ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਹ ਸਲਾਕਾਰੀ 4 ਨਵੰਬਰ ਨੂੰ ਸ਼ਾਮ 4 ਵਜੇ ਤੋਂ ਰਾਤ 11 ਵਜੇ ਤੱਕ ਲਈ ਹੈ, ਕਿਉ਼ਕਿ ਇਸ ਸ਼ਾਮ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਪੋਲੋ ਗਰਾਉਂਡ, ਪਟਿਆਲਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਲਈ ਪ੍ਰਭਾਵਿਤ ਰੂਟਾਂ ਬਾਰੇ ਸਲਾਹਕਾਰੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਦਰਨ ਬਾਈਪਾਸ (ਮੇਨ ਚੌਂਕ ਤੋਂ ਸੂਲਰ ਪੁੱਲੀ ਤੱਕ) ਭਾਰੀ ਟ੍ਰੈਫਿਕ ਰਹੇਗੀ, ਜਦੋਂ ਕਿ ਸਦਰਨ ਬਾਈਪਾਸ ਡਕਾਲਾ ਰੋਡ (ਡੀਅਰ ਪਾਰਕ ਤੋਂ ਐਨ.ਆਈ.ਐਸ. ਤੱਕ) ਭੀੜ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਮੋਦੀ ਕਾਲਜ ਤੋਂ ਬ੍ਰਿਟਿਸ਼ ਸਕੂਲ ਤੱਕ ਵਾਲੀ ਸੜਕ ਵਾਹਨਾਂ ਲਈ ਬੰਦ ਰਹੇਗੀ, ਸਿਰਫ਼ ਪੈਦਲ ਯਾਤਰੀਆਂ ਲਈ ਖੁੱਲ੍ਹੀ ਰਹੇਗੀ। ਜਦੋਂ ਕਿ ਸੇਵਾ ਸਿੰਘ ਠੀਕਰੀਵਾਲਾ ਚੌਂਕ ਤੋਂ ਵਾਈਪੀਐਸ ਚੌਂਕ ਤੱਕ ਦੀ ਸੜਕ ਦਾ ਇੱਕ ਪਾਸਾ ਹੀ ਖੁੱਲ੍ਹਾ ਰਹੇਗਾ।
ਐਸਪੀ ਹਰਿੰਦਰ ਸਿੰਘ ਮਾਨ ਨੇ ਜਨਤਾ ਲਈ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਸਮਾਗਮ ਸਥਾਨ ਦੇ ਨੇੜੇ ਵਾਹਨ ਪਾਰਕ ਨਾ ਕਰੇ। ਸਿਰਫ਼ ਨਿਰਧਾਰਿਤ ਪਾਰਕਿੰਗ ਸਥਾਨਾਂ ਦੀ ਵਰਤੋਂ ਕਰੋ ਤੇ ਟ੍ਰੈਫਿਕ ਨਿਸ਼ਾਨਾਂ ਦੀ ਪਾਲਣਾ ਕਰੋ ਅਤੇ ਪੁਲਿਸ ਨਾਲ ਸਹਿਯੋਗ ਕਰੋ।ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ, ਪਟਿਆਲਾ ਆਮ ਲੋਕਾਂ ਦੀ ਸੁਰੱਖਿਆ ਲਈ ਵਚਬੱਧ ਹੈ।

ਐਸਪੀ ਟ੍ਰੈਫਿਕ ਨੇ ਦੱਸਿਆ ਕਿ ਪੋਲੋ ਗਰਾਊਂਡ ਵਿਖੇ ਆਉਣ ਵਾਲੇ ਸਾਰੇ ਸ਼ਰਧਾਲੂਆਂ ਦੀ ਸੁਵਿਧਾ ਲਈ ਪਾਰਕਿੰਗ ਵਿਵਸਥਾਵਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਨਿਰਧਾਰਤ ਪਾਰਕਿੰਗ ਸਥਾਨ, ਬੁੱਢਾ ਦਲ ਗ੍ਰਾਊਂਡ ਕੰਪਲੈਕਸ (ਪੀ.ਪੀ. ਆਫ਼ਿਸਰ ਕਾਲੋਨੀ ਪਿੱਛੇ), ਮੋਹਿੰਦਰਾ ਕਾਲਜ ਗ੍ਰਾਊਂਡ, ਗੁਰਦੁਆਰਾ ਮੋਤੀ ਬਾਗ ਸਾਹਿਬ, ਆਯੁਰਵੈਦਿਕ ਕਾਲਜ ਅਤੇ ਹਸਪਤਾਲ, ਮੋਦੀ ਕਾਲਜ, ਫੂਲ ਸਿਨੇਮਾ, ਮਾਲਵਾ ਸਿਨੇਮਾ, ਗੁਰਦੁਆਰਾ ਸਾਹਿਬ ਸਿੰਘ ਸਭਾ (ਫਾਊਂਟੇਨ ਚੌਂਕ ਨੇੜੇ) ਪਾਰਕਿੰਗ ਸਥਾਨ ਬਣਾਏ ਗਏ ਹਨ।
O
ਹਰਿੰਦਰ ਸਿੰਘ ਮਾਨ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਇਲਾਕੇ ਨੋ ਪਾਰਕਿੰਗ ਇਲਾਕੇ ਬਣਾਏ ਗਏ ਹਨ ਇਨ੍ਹਾਂ ਵਿੱਚ ਫੁਹਾਰਾ ਚੌਂਕ ਤੋਂ ਵਾਈਪੀਐਸ ਚੌਂਕ ਤੱਕ ਦਾ ਰਸਤਾ, ਫੁਹਾਰਾ ਚੌਂਕ ਤੋਂ ਮੋਹਿੰਦਰਾ ਕਾਲਜ ਤੱਕ ਦਾ ਰਸਤਾ, ਸਮਾਗਮ ਦੇ ਮੁੱਖ ਪ੍ਰਵੇਸ਼ ਤੇ ਨਿਕਾਸ ਦੁਆਰ। ਉਨ੍ਹਾਂ ਕਿਹਾ ਕਿ ਪਾਰਕਿੰਗ ਸਬੰਧੀ ਨਿਯਮ ਸ਼ਾਮ 4 ਵਜੇ ਤੋਂ ਰਾਤ 11 ਵਜੇ ਤੱਕ (4 ਨਵੰਬਰ 2025) ਲਾਗੂ ਰਹਿਣਗੇ।

ਐਸ ਪੀ ਮਾਨ ਨੇ ਜਨਤਾ ਲਈ ਅਪੀਲ ਕਰਦਿਆਂ ਕਿਹਾ ਹੈ ਕਿ ਸਾਰੇ ਸ਼ਰਧਾਲੂ ਤੇ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਟ੍ਰੈਫਿਕ ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ, ਸਿਰਫ਼ ਨਿਰਧਾਰਤ ਥਾਵਾਂ ’ਤੇ ਹੀ ਵਾਹਨ ਖੜੇ ਕਰਨ ਤੇ ਸੜਕਾਂ ਦੇ ਕਿਨਾਰੇ ਪਾਰਕਿੰਗ ਤੋਂ ਬਚਣ।#CMbhagwantsinghmann #Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #publicrelations #mycitymynews #MemberoftheParliament #government #ਪੰਜਾਬ_ਸਰਕਾਰ #newsvartacurrentnews #currentnews #PunjabNews #malerkotla #latestupdates #latestnewsupdate #iasofficer #ipsofficer




