ਸੀ ਪੀ ਆਈ ਜ਼ਿਲ੍ਹਾ ਕੌਂਸਲ ਮਾਲੇਰਕੋਟਲਾ ਦੀ ਭਰਵੀਂ ਮੀਟਿੰਗ ਪਾਰਟੀ ਦਫਤਰ ਕਮਲ ਸਿਨੇਮਾ ਰੋਡ ਮਾਲੇਰਕੋਟਲਾ ਵਿਖੇ ਹੋਈ
12 ਫਰਵਰੀ ਨੂੰ ਮਾਲੇਰਕੋਟਲਾ ਵਿਖੇ ਵੱਡੀ ਰੋਸ਼ ਰੈਲੀ

ਮਾਲੇਰਕੋਟਲਾ 20 ਜਨਵਰੀ ( ਸੂਤਰ ) ਸੀ ਪੀ ਆਈ ਜ਼ਿਲ੍ਹਾ ਕੌਂਸਲ ਮਾਲੇਰਕੋਟਲਾ ਦੀ ਮੀਟਿੰਗ ਕਾਂ ਸੁਰਿੰਦਰ ਕੁਮਾਰ ਭੈਣੀ ਕਲਾਂ ਦੀ ਪ੍ਰਧਾਨਗੀ ਹੇਠ ਪਾਰਟੀ ਦਫਤਰ ਕਮਲ ਸਿਨੇਮਾ ਰੋਡ ਮਾਲੇਰਕੋਟਲਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਕਾਂ ਭਰਪੂਰ ਸਿੰਘ ਬੂੱਲਾਪੁਰ ਨੇਂ ਕਿਹਾ ਕਿ ਕੇਂਦਰ ਦੀ ਬੀ ਜੇ ਪੀ ਸਰਕਾਰ ਨੇਂ ਆਪਣੇ ਬਣਾਏ ਚੋਣ ਕਮਿਸ਼ਨਰ ਰਾਹੀ ਵੋਟਾਂ ਦੀ ਵਿਸ਼ੇਸ਼ ਸੋਧਾਈ ਕਰਨ ਦੇ ਬਹਾਨੇ 65 ਲੱਖ ਵੋਟਾਂ ਕੱਟ ਕੇ ਵੋਟਾਂ ਤੋਂ ਦੋ ਮਹੀਨੇ ਪਹਿਲਾਂ ਸਵਾ ਕਰੋੜ ਬੀਬੀਆਂ ਨੂੰ 10 -10 ਹਜ਼ਾਰ ਉਹਨਾਂ ਦੇ ਖਾਤਿਆਂ ਵਿੱਚ ਪਾ ਕੇ ਬਿਹਾਰ ਵਿੱਚ ਜਿੱਤ ਪ੍ਰਾਪਤ ਕਰ ਲਈ ਹੈ।

ਬਿਹਾਰ ਦੀਆਂ ਵੋਟਾਂ ਵਿੱਚ ਜਿੱਤਣ ਤੋਂ ਪਿਛੋਂ ਸਮੁੱਚੀ ਮਿਹਨਤਕਸ਼ ਜਨਤਾ ਦੇ ਵਿਰੋਧੀ ਫ਼ੈਸਲੇ ਲੈ ਰਹੀ ਹੈ। ਜਿਵੇਂ 21 ਨਵੰਬਰ 025 ਨੂੰ 29 ਕਿਰਤ ਕਾਨੂੰਨਾਂ,ਜ਼ੋ ਮਜ਼ਦੂਰ ਜਥੇਬੰਦੀਆਂ ਨੇ ਕੁਰਬਾਨੀਆਂ ਦੇ ਕੇ ਬਣਵਾਏ ਸੀ, ਨੂੰ ਖ਼ਤਮ ਕਰਕੇ 4 ਲੇਬਰ ਕੋਡਾ ਵਿੱਚ ਬਦਲਕੇ ਲਾਗੂ ਕਰ ਰਹੀ ਹੈ। ਮਨਰੇਗਾ ਕਾਨੂੰਨ ਨੂੰ ਨਾਮ ਬਦਲੀ ਦਾ ਬਹਾਨਾ ਬਣਾ ਕੇ,ਉਸ ਮਜ਼ਦੂਰ ਵਿਰੋਧੀ ਸੋਧਾਂ ਕਰ ਦਿੱਤੀਆਂ ਹਨ।ਕੁਲ ਬੱਜਟ ਜ਼ੋ ਪਹਿਲਾਂ ਕੇਂਦਰ 90/ ਪੈਸਾ ਦਿੰਦਾ ਸੀ, ਉਸਨੂੰ ਘਟਾ ਕੇ 60/ ਕੇਂਦਰ ਅਤੇ 40/ ਸੂਬਾ ਸਰਕਾਰਾਂ ਸਿਰ ਮੜ ਦਿੱਤਾ ਹੈ।ਕੰਮ ਦੇ ਦਿਨ 125 ਕਰਨ ਦਾ ਢੌਂਗ ਦਾ ਡਰਾਮਾ ਪਿੰਡਾਂ ਵਿੱਚ ਕੀਤਾ ਜਾਣ ਲੱਗ ਪਈ ਹੈ।

ਅਸਲ ਵਿੱਚ ਨਰੇਗਾ ਕੰਮ ਮਜ਼ਦੂਰਾਂ ਤੋਂ ਖੋਹ ਲਿਆ ਹੈ। ਬਿਜਲੀ ਦਾ ਨਿੱਜੀਕਰਨ ਕਰਨ ਦਾ ਖਰੜਾ ਸੂਬਾ ਸਰਕਾਰਾਂ ਨੂੰ ਭੇਜਿਆ ਹੋਇਆ ਹੈ। ਬਿਜਲੀ ਬਿੱਲ 2026 ਪਾਸ ਕਰਨ ਲਈ ਤਿਆਰ ਹੈ। ਖੇਤੀਬਾੜੀ ਲਈ ਵਰਤਿਆ ਜਾਣ ਵਾਲਾ “ਬੀਜ ਬਿਲ” 2026 ਵੀ ਏਜੰਡੇ ਵਿੱਚ ਹੈ।

ਅੰਤਰਰਾਸ਼ਟਰੀ ਪੱਧਰ ਤੇ ਵੀ ਕਾਫੀ ਬਖੇੜਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕੀਤਾ ਹੋਇਆ ਹੈ। ਵੈਨੇਜ਼ੁਏਲਾ ਤੇ ਕਬਜ਼ਾ ਕਰ ਕੇ ਉਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਸਦੀ ਪਤਨੀ ਨੂੰ ਬੰਦੀ ਬਣਾ ਕੇ ਧੌਸ ਦੀ ਰਾਜਨੀਤੀ ਕਰ ਦਿੱਤੀ ਹੈ। ਹੁਣ ਗਰੀਨਲੈਂਡ ਤੇ ਕਬਜੇ ਕਰਨ ਦੀ ਤਿਆਰੀ ਕਰ ਲਈ ਹੈ। ਡੈਨਮਾਰਕ ਅਤੇ ਯੂਰਪੀਨ ਦੇਸ਼ ਇਸਦਾ ਵਿਰੋਧ ਕਰ ਰਹੇ ਹਨ। ਇਹ ਦੇਸ਼ ਅਮਰੀਕਾ ਦੀ ਨਾਟੋ ਵਿੱਚ ਵੀ ਸ਼ਾਮਿਲ ਹਨ।ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਚੁੱਪੀ ਧਾਰੀ ਬੈਠਾਂ ਹੈ। ਅੰਤਰਰਾਸ਼ਟਰੀ ਰਾਜਨੀਤੀ ਤੇ ਕੁੱਝ ਵੀ ਨਹੀਂ ਬੋਲ ਰਿਹਾ। ਜਦੋਂ ਕਿ ਛੋਟੇ -ਛੋਟੇ ਦੇਸ਼ ਦੇ ਮੁਖੀ ਅਮਰੀਕਾ ਦੇ ਵਿਰੁੱਧ ਬੋਲ ਰਹੇ ਹਨ।

ਮੀਟਿੰਗ ਵਿੱਚ 15 ਮੈਬਰੀ ਜ਼ਿਲ੍ਹਾ ਕਾਰਜਕਾਰਨੀ ਚੁਣੀ ਗਈ। ਦੋਵੇਂ ਸਹਾਇਕ ਸਕੱਤਰ ਮਹੁੰਮਦ ਖ਼ਲੀਲ ਅਤੇ ਦਿਨੇਸ਼ ਭਰਤਵਾਜ ਨੇ ਕਮੇਟੀ ਦੀ ਚੋਣ ਕੀਤੀ। ਕਾਂ ਪਿਆਰਾਂ ਲਾਲ, ਗੋਬਿੰਦ ਕਾਂਤ ਝਾਅ, ਮਜੀਬ ਉਰ ਰਹਿਮਾਨ, ਪਰਦੱਮਣ ਸਿੰਘ ਬਾਗੜੀਆਂ, ਚਮਕੌਰ ਸਿੰਘ ਮੁਹਾਲਾ, ਅਲੀ ਮਹੁੰਮਦ ਬੁਰਜ, ਨਰਿੰਦਰ ਕੁਮਾਰ, ਆਸਾ ਸਿੰਘ, ਬਲਦੇਵ ਸਿੰਘ ਸਰਬਜੀਤ ਸਿੰਘ ਰਾਟੋਲਾ , ਜਗਦੇਵ ਸਿੰਘ ਆਦਿ ਆਗੂਆਂ ਨੇ ਸਰਬਸੰਮਤੀ ਨਾਲ ਚੋਣ ਕੀਤੀ। 12 ਫਰਵਰੀ 026 ਦੀ ਦੇਸ ਵਿਆਪੀ ਹੜਤਾਲ ਦੀ ਪੂਰੀ ਤਿਆਰੀ ਲਈ ਤਿੰਨੇ ਤਹਿਸੀਲਾਂ ਮੀਟਿੰਗ ਪਿੰਡਾ ਕਰਵਾ ਕੇ ਤਿਆਰੀ ਕਰਵਾਉਣਗੀਆਂ। 12 ਫਰਵਰੀ ਨੂੰ ਮਾਲੇਰਕੋਟਲਾ ਵਿਖੇ ਵੱਡੀ ਰੋਸ਼ ਰੈਲੀ ਕੀਤੀ ਜਾਵੇਗੀ। ਨਗਰ ਕੌਂਸਲ ਮਾਲੇਰਕੋਟਲਾ ਦੀਆਂ ਚੋਣਾਂ ਵਿੱਚ ਵੀ ਪਾਰਟੀ ਕਈ ਸੀਟਾਂ ਤੇ ਚੋਣ ਲੜੇਗੀ। ਪਾਰਟੀ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਲੋਕਾਂ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਰਾਜਪ੍ਰਬੰਧ ਦੇਖ ਲਿਆ ਹੈ।




