Uncategorized

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵਲੋਂ ਮੁਹਿਮ ਯੂਥ ਅਗੇਂਸਟ ਡਰਗਜ਼ ਸਬੰਧੀ ਜਿਲਾ ਜੇਲ, ਬਰਨਾਲਾ ਵਿਖੇ ਸੈਮੀਨਾਰ ਕਰਵਾਇਆ ਗਿਆ

ਬਰਨਾਲਾ 30 ਦਸੰਬਰ ( ਬਿਊਰੋ, ਵਾਸ਼ਿਸ਼ਟ ) ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਿਸ ਅੰਸ਼ੂਲ ਬੇਰੀ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜ਼ੱਜ਼-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੀ ਯੋਗ ਅਗਵਾਈ ਹੇਠ ਕੈਂਪੇਨ ਯੂਥ ਅਗੇਂਸਟ ਡਰਗਜ਼ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਅਧੀਨ ਜਿਲ੍ਹਾਂ ਜ੍ਹੇਲ, ਬਰਨਾਲਾ ਵਿਖੇ ਨਸ਼ਿਆਂ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਦੌਰਾਨ ਵਿਦਿਆਰਥੀ ਜੁਝਾਰ ਸਿੰਘ ਦੁਆਰਾ ਸੋਲੋ ਨਾਟਕ ਦਿਖਾ ਕੇ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਲੀਗਲ ਏਡ ਡਿਫੈਂਸ ਕਾਉਸਲ ਸ਼੍ਰੀ ਗੁਰਮੇਲ ਸਿੰਘ ਗਿੱਲ ਜੀ ਵਲੋਂ ਨਸ਼ਿਆਂ ਸਬੰਧੀ ਭਾਸ਼ਣ ਦੇ ਕੇ ਕੈਦੀਆਂ ਨੂੰ ਨਸ਼ਿਆ ਤੋਂ ਦੂਰ ਰਹਿ ਕੇ ਆਪਣਾ ਜੀਵਨ ਖੁਸ਼ਹਾਲ ਤਰੀਕੇ ਨਾਲ ਬਤੀਤ ਕਰਨ ਲਈ ਸਬੋਧਨ ਕੀਤਾ ਗਿਆ।

ਇਸ ਮੌਕੇ ਤੇ ਮਿਸ ਅੰਸ਼ੂਲ ਬੇਰੀ, ਮਾਨਯੋਗ ਜ਼ਿਲ੍ਹਾਂ ਅਤੇ ਸੈਸ਼ਨਜ ਜੱਜ ਸਾਹਿਬ ਸਹਿਤ ਚੇਅਰਮੈਨ,ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ, ਸ਼੍ਰੀ ਮਦਨ ਲਾਲ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਮੌਜੂਦ ਰਹੇ।

ਇਸ ਮੌਕੇ ਜੱਜ ਸਾਹਿਬ ਵਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਕੈਂਪੇਨ ਰਾਜ ਪੱਧਰ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਚਲਾਇਆ ਜਾ ਰਿਹਾ ਹੈ।

ਇਸ ਕੈਂਪੇਨ ਦਾ ਮੁੱਖ ਉਦੇਸ਼ ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਪੰਜਾਬ ਨੂੰ ਨਸ਼ਾ ਮੁੱਕਤ ਕਰਨਾ ਹੈ। ਇਹ ਮੁਹਿੰਮ 6 ਦਸੰਬਰ 2025 ਤੋਂ ਸ਼ੁਰੂ ਹੋ ਕੇ 6 ਜਨਵਰੀ, 2026 ਤੱਕ ਚਲਾਈ ਜਾਵੇਗੀ ਅਤੇ ਇਸ ਮੁਹਿੰਮ ਦੌਰਾਨ ਜਿਲਾ ਬਰਨਾਲਾ ਦੇ ਪਿੰਡਾਂ, ਸ਼ਹਿਰਾਂ ,ਸਕੂਲਾਂ ਅਤੇ ਕਾਲਜਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਵੱਖ-ਵੱਖ ਜਨਤਕ ਥਾਵਾਂ ਤੇ ਨੁੱਕੜ ਨਾਟਕਾਂ, ਸਾਇਕਲ ਰੈਲੀ ਅਤੇ ਵਾਕਾਥੋਨ ਰਾਹੀਂ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਉਕਤ ਮੁਹਿੰਮ ਤਹਿਤ ਸਕੂਲਾਂ ਵਿੱਚ ਪੋਸਟਰ ਮੇਕਿੰਗ, ਸਲੋਗਨ ਮੇਕਿੰਗ ਅਤੇ ਡਿਬੇਟ ਕੰਪੀਟੀਸ਼ਨ ਰੱਖੇ ਜਾ ਰਹੇ ਹਨ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ।#pmo #cmpunjab #Loksampark #highlight #MLA #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #dgppunjab #newsvartacurrentnews #currentnews #latestnewsupdate #aamjanta #dcbarnala #barnala

Related Articles

Leave a Reply

Your email address will not be published. Required fields are marked *

Back to top button
error: Content is protected !!