Uncategorized

ਐਸ.ਡੀ.ਐਮ. ਅਬੋਹਰ ਨੇ ਪਿੰਡ ਰਾਏਪੁਰਾ ਅਤੇ ਕਾਲਾ ਟਿੱਬਾ ਦਾ ਦੌਰਾ ਕਰ ਕਿਸਾਨਾ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਪ੍ਰੇਰਿਤ

ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਤਰੀਕਿਆਂ ਅਨੁਸਾਰ ਪਰਾਲੀ ਦਾ ਨਿਬੇੜਾ ਕਰਨ ਦੀ ਅਪੀਲ

ਅਬੋਹਰ 5 ਨਵੰਬਰ ( ਬਿਊਰੋ, ਵਾਸ਼ਿਸ਼ਟ ) ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਤੇ ਐਸ.ਡੀ.ਐਮ. ਅਬੋਹਰ ਕ੍ਰਿਸ਼ਨ ਪਾਲ ਰਾਜਪੁਤ ਨੇ ਅਬੋਹਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਵਾਤਾਵਰਣ ਦੀ ਸ਼ੁਧਤਾ ਨੂੰ ਬਰਕਰਾਰ ਰੱਖਣ ਹਿਤ ਆਪਣਾ ਯੋਗਦਾਨ ਪਾਉਂਦਿਆਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਵਿਧੀ ਰਾਹੀਂ ਨਿਬੇੜਾ ਕਰਨ ਸਬੰਧੀ ਪ੍ਰੇਰਿਤ ਕੀਤਾ।

ਐਸ.ਡੀ.ਐਮ. ਅਬੋਹਰ ਨੇ ਪਿੰਡ ਰਾਏਪੁਰਾ ਅਤੇ ਕਾਲਾ ਟਿੱਬਾ ਦੇ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ *ਤੇ ਮਸ਼ੀਨਾ ਮੁਹੱਈਆ ਕਰਵਾਈਆਂ ਗਈਆਂ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਗਾ ਕੇ ਇਸਨੂੰ ਜਮੀਨ ਵਿਚ ਵਹਾ ਕੇ ਰਹਿੰਦ-ਖੂਹੰਦ ਦਾ ਨਿਪਟਾਰਾ ਕਰ ਸਕਦੇ ਹਨ। ਉਨਾਂ ਕਿਹਾ ਕਿ ਪਰਾਲੀ ਸਾੜਨ ਨਾਲ ਜਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਜਰੂਰੀ ਪੋਸ਼ਕ ਤੱਤਾਂ ਦਾ ਵੀ ਖਾਤਮਾ ਹੋ ਜਾਂਦਾ ਹੈ|

ਉਨਾਂ ਕਿਹਾ ਕਿ ਪਰਾਲੀ ਇੱਕ ਖੁਰਾਕ ਵਜੋਂ ਉਪਯੋਗੀ ਖਾਦ ਹੈ ਇਸ ਨੂੰ ਜਮੀਨ ਵਿਚ ਵਹਾ ਕੇ ਅਗਲੀ ਫਸਲ ਦੀ ਬਿਜਾਈ ਕੀਤੀ ਜਾਵੇ ਜਿਸ ਨਾਲ ਫਸਲ ਦਾ ਝਾੜ ਵੀ ਵਧੀਆ ਹੁੰਦਾ ਹੈ| ਉਨਾਂ ਕਿਹਾ ਕਿ ਆਪਣੇ ਵਾਤਾਵਰਨ ਨੂੰ ਬਚਾਉਣ ਅਤੇ ਬਿਮਾਰੀਆਂ ਮੁਕਤ ਰਹਿਣ ਲਈ ਪਰਾਲੀ ਨੂੰ ਅੱਗ ਲਗਾਉਣ ਤੋਂ ਪਰਹੇਜ਼ ਕੀਤਾ ਜਾਵੇ |

ਇਸ ਮੌਕੇ ਡਾ ਸ਼ੀਸ਼ਪਾਲ ਗੋਦਾਰਾ ਏ ਪੀ ਪੀ ਓ ਅਬੋਹਰ ਅਤੇ ਕਲਸਟਰ ਅਫਸਰ ਪ੍ਰਵੀਨ ਕੁਮਾਰ ਏ ਡੀ ਓ ਅਤੇ ਅਜੈ ਪਾਲ ਏਡੀਓ ਅਤੇ ਪ੍ਰਵੀਨ ਕੁਮਾਰ ਏ ਐਸ ਆਈ ਅਤੇ ਪਿੰਡ ਦੇ ਵਸਨੀਕ ਆਦਿ ਹਾਜਰ ਸਨ।#CMbhagwantsinghmann #Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #publicrelations #mycitymynews #MemberoftheParliament #government #ਪੰਜਾਬ_ਸਰਕਾਰ #newsvartacurrentnews #currentnews #PunjabNews #malerkotla #latestupdates #latestnewsupdate #iasofficer #ipsofficer

Related Articles

Leave a Reply

Your email address will not be published. Required fields are marked *

Back to top button
error: Content is protected !!