Uncategorized

ਪੱਤਰ ਵਿਹਾਰ ਸਿੱਖਿਆ ਰਾਹੀਂ ਉੱਚ ਸਿੱਖਿਆ ਦੇ ਨਵੇਂ ਮੌਕਿਆਂ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਗਾਈਡੈਂਸ ਐਂਡ ਕਰੀਅਰ ਕਾਊਂਸਲਿੰਗ ਸੈੱਲ ਵੱਲੋਂ ਕਰੀਅਰ ਮਾਰਗਦਰਸ਼ਨ ਸਬੰਧੀ ਵਿਸ਼ੇਸ਼ ਸੈਸ਼ਨ

ਮਾਲੇਰਕੋਟਲਾ, 14 ਅਗਸਤ ( ਵਾਸ਼ਿਸ਼ਟ )


ਗਾਈਡੈਂਸ ਐਂਡ ਕਰੀਅਰ ਕਾਊਂਸਲਿੰਗ ਸੈੱਲ ਵੱਲੋਂ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮਾਲੇਰਕੋਟਲਾ ਵਿਖੇ ਵਿਦਿਆਰਥੀਆਂ ਨੂੰ ਪੱਤਰ ਵਿਹਾਰ ਸਿੱਖਿਆ ਦੇ ਵਿਕਲਪਾਂ ਅਤੇ ਉੱਚ ਸਿੱਖਿਆ ਦੇ ਮੌਕਿਆਂ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ।

ਸੈਸ਼ਨ ਦੌਰਾਨ ਗਾਈਡੈਂਸ ਐਂਡ ਕਰੀਅਰ ਕਾਊਂਸਲਰ ਮੁਹੰਮਦ ਅਖਲਾਕ ਨੇ ਵਿਦਿਆਰਥੀਆਂ ਨਾਲ ਸੰਵਾਦ ਕਰਦਿਆਂ ਪੱਤਰ ਵਿਹਾਰ ਸਿੱਖਿਆ ਦੀ ਪ੍ਰਕਿਰਤੀ, ਇਸ ਦੀ ਉਪਯੋਗਤਾ ਅਤੇ ਇਸ ਰਾਹੀਂ ਉੱਚ ਸਿੱਖਿਆ ਜਾਰੀ ਰੱਖਣ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਰੁਚੀ, ਸਮਰੱਥਾ, ਯੋਗਤਾ ਅਤੇ ਭਵਿੱਖੀ ਕਰੀਅਰ ਟੀਚਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਿਆ ਦੇ ਯੋਗ ਮਾਰਗ ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਕਿਹਾ ਕਿ ਪੱਤਰ ਵਿਹਾਰ ਸਿੱਖਿਆ ਉਨ੍ਹਾਂ ਵਿਦਿਆਰਥੀਆਂ ਲਈ ਇੱਕ ਪ੍ਰਭਾਵਸ਼ਾਲੀ ਵਿਕਲਪ ਹੈ, ਜੋ ਆਪਣੀ ਸੁਵਿਧਾ ਅਤੇ ਸਮੇਂ ਅਨੁਸਾਰ ਸਿੱਖਿਆ ਜਾਰੀ ਰੱਖਣਾ ਚਾਹੁੰਦੇ ਹਨ। ਇਸ ਰਾਹੀਂ ਵਿਦਿਆਰਥੀ ਆਪਣੀ ਅਕਾਦਮਿਕ ਯਾਤਰਾ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਗਿਆਨ, ਹੁਨਰ ਅਤੇ ਪੇਸ਼ੇਵਰ ਸਮਰੱਥਾ ਵਿੱਚ ਵੀ ਨਿਰੰਤਰ ਵਾਧਾ ਕਰ ਸਕਦੇ ਹਨ।

ਇਸ ਮੌਕੇ ਵਿਦਿਆਰਥੀਆਂ ਨੇ ਪੱਤਰ ਵਿਹਾਰ ਸਿੱਖਿਆ, ਉੱਚ ਸਿੱਖਿਆ ਦੇ ਵਿਕਲਪਾਂ ਅਤੇ ਭਵਿੱਖੀ ਕਰੀਅਰ ਨਾਲ ਸਬੰਧਤ ਵੱਖ-ਵੱਖ ਸਵਾਲ ਪੁੱਛੇ। ਕਰੀਅਰ ਕਾਊਂਸਲਰ ਵਲੋਂ ਸਮੂਲੀਅਤ ਕੀਤੇ ਵਿਦਿਆਰਥੀਆਂ ਨੂੰ ਟੀ.ਸਰਟ ਅਤੇ ਫੋਲਡਰਜ ਦੇ ਕੇ ਸਨਮਾਨਿਤ ਕੀਤਾ । ਮੁਹੰਮਦ ਅਖਲਾਕ ਵੱਲੋਂ ਵਿਦਿਆਰਥੀਆਂ ਦੇ ਸਵਾਲਾਂ ਦੇ ਵਿਸਥਾਰਪੂਰਵਕ ਅਤੇ ਤਸੱਲੀਬਖ਼ਸ਼ ਜਵਾਬ ਦਿੱਤੇ ਗਏ। ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰਵਾਇਤੀ ਸਿੱਖਿਆ ਤੋਂ ਇਲਾਵਾ ਉਪਲਬਧ ਵਿਕਲਪਾਂ ਨਾਲ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਸੋਚ-ਸਮਝ ਕੇ ਸਿੱਖਿਆ ਅਤੇ ਕਰੀਅਰ ਸਬੰਧੀ ਫੈਸਲੇ ਲੈਣ ਲਈ ਸਮਰੱਥ ਬਣਾਉਣਾ ਰਿਹਾ।

Related Articles

Leave a Reply

Your email address will not be published. Required fields are marked *

Back to top button
error: Content is protected !!