Uncategorized

ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਪੀ.ਐਸ.ਪੀ.ਸੀ.ਐਲ. ਮਾਲੇਰਕੋਟਲਾ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ਮਜ਼ਦੂਰ ਜਮਾਤ ਨੂੰ ਸੱਦਾ ਦਿੱਤਾ ਕਿ ਇਨ੍ਹਾਂ ਮਜ਼ਦੂਰ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਲੰਮੇ ਅਤੇ ਤਿੱਖੇ ਸੰਘਰਸ਼ਾਂ ਦੀ ਲੋੜ

ਮਾਲੇਰਕੋਟਲਾ 1 ਮਈ ( ਵਾਸ਼ਿਸ਼ਟ )


ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਪੀ.ਐਸ.ਪੀ.ਸੀ.ਐਲ. ਮਾਲੇਰਕੋਟਲਾ ਵੱਲੋਂ ਮੰਡਲ ਮਾਲੇਰਕੋਟਲਾ ਦੇ ਗੇਟ ਪਰ ਜੱਥਬੰਦੀ ਵੱਲੋਂ ਲਾਲ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸ਼ਿਕਾਗੋ ਦੇ ਸ਼ਹੀਦਾਂ ਦੇ ਇਤਿਹਾਸ ਬਾਰੇ ਸ਼੍ਰੀ ਜਰਨੈਲ ਸਿੰਘ ਪੰਜਗਰਾਈਆਂ ਪ੍ਰਧਾਨ ਅਤੇ ਸ਼੍ਰੀ ਰਤਨ ਸਿੰਘ ਸੀਨੀਅਰ ਮੀਤ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਬੜੀਆਂ ਕੁਰਬਾਨੀਆਂ ਤੋਂ ਬਾਅਦ ਮਜ਼ਦੂਰਾਂ ਦੀ 8 ਘੰਟੇ ਦੀ ਦਿਹਾੜੀ ਚਾਲੂ ਹੋਈ।

ਕੇਂਦਰ ਦੀ ਮੋਦੀ ਸਰਕਾਰ ਨੇ 12 ਘੰਟੇ ਦੀ ਦਿਹਾੜੀ ਚਾਲੂ ਕਰਕੇ, ਲੇਬਰ ਕਾਨੂੰਨ ਰੱਦ ਕਰਕੇ ਸ਼ਿਕਾਗੋ ਦੀ ਘਟਨਾ ਤੋਂ ਪਹਿਲਾਂ ਵਾਲੇ ਹਾਲਾਤ ਪੈਦਾ ਕੀਤੇ ਗਏ। ਉਨ੍ਹਾਂ ਮਜ਼ਦੂਰ ਜਮਾਤ ਨੂੰ ਸੱਦਾ ਦਿੱਤਾ ਕਿ ਇਨ੍ਹਾਂ ਮਜ਼ਦੂਰ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਲੰਮੇ ਅਤੇ ਤਿੱਖੇ ਸੰਘਰਸ਼ਾਂ ਦੀ ਲੋੜ ਹੈ।

ਸ਼ਰਧਾਂਜਲੀ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਮਿਰਜ਼ਾ ਸਿੰਘ ਸੱਦੋਪੁਰ, ਅਵਿਨਾਸ਼ ਚੋਪੜਾ, ਪਿਆਰਾ ਲਾਲ ਪ੍ਰਧਾਨ ਸਰਕਲ ਬਰਨਾਲਾ, ਇਕਬਾਲ ਸਿੰਘ ਫਰਵਾਲੀ ਲਾਈਨਮੈਨ, ਹਰਬੰਸ ਲਾਲ ਐਸ.ਡੀ.ਓ., ਦੇਵੀ ਦਿਆਲ ਐਸ.ਐਸ.ਓ., ਬਸ਼ੀਰ ਉਲ ਹੱਕ, ਅਨਵਾਰ ਅਹਿਮਦ ਯੂ.ਡੀ.ਸੀ., ਹਰਮਿੰਦਰ ਸਿੰਘ ਜੇ.ਈ. ਪਵਿੱਤਰ ਸਿੰਘ ਜੇ.ਈ., ਬਲਦੇਵ ਸਿੰਘ ਨੇ ਸੰਬੋਧਨ ਕਰਦੇ ਪੰਜਾਬ ਸਰਕਰ ਦੀ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਅਦਾਲਤਾਂ ਵੱਲੋਂ ਫ਼ੈਸਲਿਆਂ ਨੂੰ ਤੁਰੰਤ ਲਾਗੂ ਕਰਨ ਬਾਰੇ ਜ਼ੋਰ ਦਿੱਤਾ। ਇਸ ਤੋਂ ਇਲਾਵਾ 2.45 ਤੋਂ 2.59 ਦੇ ਸਕੇਲ ਕੈਸ਼ ਲੈੱਸ ਮੈਡੀਕਲ ਭੱਤਾ ਲਾਗੂ ਕਰਨ, ਬਾਕੀ ਡੀ.ਏ. ਦੀਆਂ ਕਿਸ਼ਤਾਂ 18 ਪ੍ਰਤੀਸ਼ਤ ਤੁਰੰਤ ਰਿਲੀਜ਼ ਕਰਨੀਆਂ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਬਾਰੇ ਜ਼ੋਰ ਦਿੱਤਾ ਅਤੇ ਆਂਗਨਵਾੜੀ ਵਰਕਰਾਂ, ਮਜ਼ਦੂਰ ਜੱਥੇਬੰਦੀਆਂ ਦੀਆਂ ਮੰਗਾਂ, ਆਸ਼ਾ ਵਰਕਰਾਂ ਨੂੰ ਪੱਕਾ ਕਰਨਾ, ਮਿਡ-ਡੇ ਮੀਲ ਕੱਚੇ ਕਾਮੇ ਪੱਕੇ ਕਰਨਾ, ਸਕੇਲਾਂ ਦਾ ਬਕਾਇਆ ਤੁਰੰਤ ਲਾਗ ਕਰਨਾ ਆਦਿ ਬਾਰੇ ਵਿਚਾਰ ਪੇਸ਼ ਕੀਤੇ ਅਤੇ ਮਜ਼ਦੂਰਾਂ ਨੂੰ ਪੱਕਾ ਕਰਨ ਬਾਰੇ ਵੀ ਮੰਗ ਕੀਤੀ ਗਈ, ਮਜ਼ਦਰਾਂ ਦੀ ਘੱਟੋ ਘੱਟ ਉਜ਼ਰਤ 26000 ਰੁਪਏ ਮਹੀਨਾ ਲਾਗੂ ਕਰਨ ਦੀ ਮੰਗ ਕੀਤੀ।

ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਪੰਜਾਬ ਵੱਲੋਂ ਜੋ ਵੀ ਸੰਘਰਸ਼ ਪੰਜਾਬ ਵਿਰੁੱਧ ਉਲੀਕੇ ਜਾਣਗੇ, ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਦੇ ਸਾਥੀ ਵੱਡੀ ਗਿਣਤੀ ਵਿੱਚ ਉਨ੍ਹਾਂ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਨਗੇ। ਇਹ ਪ੍ਰੈਸ ਬਿਆਨ ਅਵਿਨਾਸ਼ ਚੋਪੜਾ ਅਤੇ ਦੇਵੀ ਦਿਆਲ ਵੱਲੋਂ ਜਾਰੀ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button
error: Content is protected !!