ਲੁਧਿਆਣਾ ਵਿੱਚ ਬਾਲ ਸੰਸਦ ਸਿਖਲਾਈ ਪ੍ਰੋਗਰਾਮ ਦਾ ਦੂਜਾ ਦਿਨ ਸਫਲਤਾਪੂਰਵਕ ਸਮਾਪਤ
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ

ਲੁਧਿਆਣਾ, 22 ਅਪ੍ਰੈਲ ( ਸੂਤਰ )

ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ, ਬਾਲ ਸੰਸਦ ਸਿਖਲਾਈ ਪ੍ਰੋਗਰਾਮ ਦੇ ਦੂਜੇ ਦਿਨ ਵੀ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਨਾਲ ਸਫਲਤਾਪੂਰਵਕ ਸੰਚਾਲਿਤ ਕੀਤਾ ਗਿਆ। ਜਿਸ ਵਿੱਚ ਲੋਕਤੰਤਰੀ ਸ਼ਮੂਲੀਅਤ, ਲੀਡਰਸ਼ਿਪ ਵਿਕਾਸ ਅਤੇ ਸਕੂਲਾਂ ਵਿੱਚ ਬਾਲ ਸੰਸਦ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਸੈਸ਼ਨਾਂ ਵਿੱਚ ਐਸ.ਡਬਲਯੂ.ਓ.ਸੀ ਵਿਸ਼ਲੇਸ਼ਣ, ਬਾਲ ਅਧਿਕਾਰ ਅਤੇ ਪੋਕਸੋ ਜਾਗਰੂਕਤਾ, ਅਨੁਭਵੀ ਸਿੱਖਿਆ, ਛੇ ਮਹੀਨਿਆਂ ਦੀਆਂ ਕਾਰਜ ਯੋਜਨਾਵਾਂ ਦੀ ਤਿਆਰੀ, ਸਮੂਹ ਗਤੀਵਿਧੀਆਂ ਅਤੇ ਸਕੂਲਾਂ ਵਿੱਚ ਬਾਲ ਸੰਸਦ ਦੀ ਪ੍ਰਭਾਵਸ਼ੀਲਤਾ ਨੂੰ ਮਜ਼ਬੂਤ ਕਰਨ ਲਈ ਨਿਗਰਾਨੀ, ਮੁਲਾਂਕਣ ਅਤੇ ਭਾਈਚਾਰਕ ਭਾਈਵਾਲੀ ‘ਤੇ ਵਿਚਾਰ-ਵਟਾਂਦਰੇ ਸ਼ਾਮਲ ਸਨ।

ਸਮਾਪਤੀ ਸਮਾਰੋਹ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਡਿਪਟੀ ਸਿੱਖਿਆ ਅਧਿਕਾਰੀ ਸ਼ਾਮਲ ਹੋਏ, ਜਿਨ੍ਹਾਂ ਨੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ, ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ। ਪ੍ਰੋਗਰਾਮ ਵਿੱਚ ਸਿਖਲਾਈ ਦੌਰਾਨ ਅਧਿਆਪਕਾਂ ਦੀ ਸਰਗਰਮ ਸ਼ਮੂਲੀਅਤ ਲਈ ਫੀਡਬੈਕ ਅਤੇ ਮਾਨਤਾ ਵੀ ਸ਼ਾਮਲ ਸੀ।

ਸਿਖਲਾਈ ਸਕਾਰਾਤਮਕ ਤੌਰ ‘ਤੇ ਸਮਾਪਤ ਹੋਈ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ ਅਧੀਨ ਵਿਦਿਆਰਥੀ ਲੀਡਰਸ਼ਿਪ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਜ਼ਮੀਨੀ ਪੱਧਰ ‘ਤੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜਿਸ ਵਿੱਚ ਵਿੰਗਜ਼ ਆਫ਼ ਵਿਜ਼ਡਮ ਦੁਆਰਾ ਸਿਖਲਾਈ ਸੈਸ਼ਨਾਂ ਦਾ ਪ੍ਰਬੰਧ ਕੀਤਾ ਗਿਆ ਸੀ।




