Uncategorized

ਵਿਸ਼ਵ ਸਿਹਤ ਦਿਵਸ ਮੌਕੇ ਜਿਲ੍ਹਾ ਪੱਧਰੀ ਜਾਗਰੂਕਤਾ ਅਭਿਆਨ ਦੀ ਹੋਈ ਸ਼ਰੂਆਤ

ਅੰਮ੍ਰਿਤਸਰ 7 ਅਪ੍ਰੈਲ ( ਸੂਤਰ )


ਸਿਹਤ ਵਿਭਾਗ ਵੱਲੋ ਸਿਵਲ ਸਰਜਨ ਅੰਮ੍ਰਿਤਸਰ ਡਾ ਸਤਿੰਦਰਜੀਤ ਸਿੰਘ ਬਜਾਜ ਅਗਵਾਈ ਹੇਠ ਵਿਸ਼ਵ ਸਿਹਤ ਦਿਵਸ ਮੌਕੇ ਜਿਲ੍ਹਾ ਪੱਧਰੀ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਦਫ਼ਤਰ ਸਿਵਲ ਸਰਜਨ ਵਿਖੇ ਤੋ ਕੀਤੀ ਗਈ।ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਬਜਾਜ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵਲੋਂ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ

ਇਸ ਸਾਲ ਦਾ ਥੀਮ “ਆਓ ਸਾਰੇ ਮਿਲਕੇ ਸਿਹਤ ਮੰਦ ਜੀਵਨ ਦੀ ਸ਼ੁਰੂਆਤ ਵਿਗਿਆਨ ਤੱਥਾਂ ਨਾਲ ਕਰੀਏ” ਅਨੁਸਾਰ ਪੂਰੇ ਜਿਲੇ ਭਰ ਦੀਆਂ ਸਾਰੀਆਂ ਸਿਹਤ ਸੰਸਥਾਵਾ ਵਿਚ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਨਿਰੰਤਰ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਰੋਜ਼ਾਨਾ ਦੀ ਭੱਜ ਦੌੜ ਦੀ ਜਿੰਦਗੀ ਵਿੱਚੋ ਆਪਣੇ ਆਪ ਲਈ ਸਮਾਂ ਕੱਢਣਾ ਬਹੁਤ ਜਰੁਰੀ ਹੈ, ਸਾਨੂੰ ਯੋਗਾ, ਕਸਰਤ, ਪੌਸ਼ਟਿਕ ਆਹਾਰ, ਰੈਗੂਲਰ ਚੈੱਕਅਪ ਅਤੇ ਵਿਗਿਆਨਕ ਤੱਥਾਂ ਦੇ ਅਧਾਰ ਤੇ ਸਿਹਤਮੰਦ ਆਦਤਾਂ ਅਪਣਾਉਣੀਆ ਚਾਹੀਦੀਆ ਹਨ।

ਇਸ ਅਵਸਰ ਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਨੀਲਮ ਭਗਤ, ਜਿਲ੍ਹਾ ਸਿਹਤ ਅਫ਼ਸਰ ਡਾ ਜਸਪਾਲ ਸਿੰਘ, ਸਹਾਇਕ ਕਮਿਸ਼ਨਰ ਫੂਡ ਰਜਿੰਦਰਪਾਲ ਸਿੰਘ,
ਜਿਲ੍ਹਾ ਐਮ ਈ ਆਈ ਉ ਅਮਰਦੀਪ ਸਿੰਘ, ਜਿਲ੍ਹਾ ਐਪੀਡੀਮੋਲੋਜਿਸਟ ਡਾ ਹਰਜੋਤ ਕੌਰ, ਡੀ ਪੀ ਐਮ ਸੁਖਜਿੰਦਰ ਸਿੰਘ,ਅਜੀਤਪਾਲ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ, ਕਮਲਦੀਪ ਭਲਾ, ਬਲਵਿੰਦਰ ਸਿੰਘ, ਗੁਰਕਿਰਨ ਸਿੰਘ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!