Uncategorized

ਵਧੀਕ ਜਿਲ੍ਹਾ ਚੋਣ ਅਫਸਰ ਵੱਲੋ ਜਿਲ੍ਹੇ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਬੂਥ ਲੈਵਲ ਏਜੰਟ ਨਿਯੁੱਕਤ ਕਰਨ ਸਬੰਧੀ ਕੀਤੀ ਮੀਟਿੰਗ

ਅੰਮ੍ਰਿਤਸਰ 08 ਅਪ੍ਰੈਲ ( ਸੂਤਰ )


ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦੇ ਨਿਰਦੇਸ਼ਾ ਅਨੁਸਾਰ ਵਧੀਕ ਜਿਲ੍ਹਾ ਚੋਣ ਅਫਸਰ ਸ੍ਰੀ ਰੋਹਿਤ ਗੁਪਤਾ ਨੇ ਜਿਲ੍ਹੇ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਬੂਥ ਲੈਵਲ ਏਜੰਟ ਨਿਯੁੱਕਤ ਕਰਨ ਸਬੰਧੀ ਮੀਟਿੰਗ ਕੀਤੀ। ਜਿਸ ਵਿੱਚ ਉਹਨ੍ਹਾਂ ਵੱਲੋਂ ਹਾਜ਼ਰ ਆਏ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੀਆਂ ਨੂੰ ਜਿਲ੍ਹੇ ਦੇ 11 ਵਿਧਾਨ ਸਭਾ ਚੋਣ ਹਲਕਿਆਂ ਦੇ ਹਰੇਕ ਪੋਲਿੰਗ ਸਟੇਸ਼ਨ ਲਈ ਬੂਥ ਲੈਵਲ ਏਜੰਟ ਨਿਯੁੱਕਤ ਕਰਨ ਲਈ ਕਿਹਾ।

ਵਧੀਕ ਜਿਲ੍ਹਾ ਚੋਣ ਅਫਸਰ ਵੱਲੋ ਸੂਚਿਤ ਕੀਤਾ ਗਿਆ ਕਿ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋ ਪੰਜਾਬ ਰਾਜ ਵਿੱਚ ਸਪੈਸ਼ਲ ਇੰਨਟੈਂਸਿਵ ਰਵੀਜਨ (ਐਸ.ਆਈ.ਆਰ) ਦਾ ਐਲਾਨ ਬਹੁੱਤ ਜਲਦ ਕੀਤਾ ਜਾ ਸਕਦਾ ਹੈ। ਜਿਸ ਦੇ ਮੱਧੇ ਨਜ਼ਰ ਹਰੇਕ ਪੋਲਿੰਗ ਬੂਥ ਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾ ਦੀ ਪਾਲਨਾ ਕਰਦੇ ਹੋਏ ਬੂਥ ਲੈਵਲ ਏਜੰਟ ਨਿੱਯੁਕਤ ਕੀਤੇ ਜਾਣ।

ਇਹ ਬੂਥ ਲੈਵਲ ਏਜੰਟ ਬੀ.ਐਲ.ਓਜ਼ ਨਾਲ ਮਿਲ ਕੇ ਵੋਟਰ ਸੂਚੀ ਨੂੰ ਬਿਹਤਰ ਬਣਾਉਣ ਲਈ ਕੰਮ ਕਰਨਗੇ ਅਤੇ ਨਵੀਆਂ ਵੋਟਾਂ ਬਣਾਉਣ,ਕਟੌਤੀ, ਸੋਧ ਲਈ ਫਾਰਮ ਜਮ੍ਹਾ ਕਰਵਾਉਣ ਵਿਚ ਬਿਨੈਕਾਰਾ ਦੀ ਅਗਵਾਈ/ਮਦਦ ਕਰਨਗੇ।
ਇਸ ਮੀਟਿੰਗ ਵਿੱਚ ਹਾਜ਼ਰ ਬੂਥ ਲੈਵਲ ਏਜੰਟਾ ਦੀ ਨਿਯੁਕਤੀ ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋ ਪ੍ਰਾਪਤ ਹੋਈਆਂ ਹਦਾਇਤਾ ਅਤੇ ਫਾਰਮ ਬੀ.ਐਲ.ਏ 1 ਅਤੇ ਬੀ.ਐਲ.ਏ 2 ਸਪਲਾਈ ਕੀਤੇ ਗਏ।

ਇਸ ਮੀਟਿੰਗ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ(ਦਿਹਾਤੀ) ਤੋਂ ਸ੍ਰੀ ਹਰਗੁਰਿੰਦਰ ਸਿੰਘ ਗਿੱਲ, ਭਾਰਤੀ ਜਨਤਾ ਪਾਰਟੀ (ਸ਼ਹਿਰੀ) ਤੋਂ ਸ਼੍ਰੀ ਸਤਪਾਲ ਡੋਗਰਾ, ਭਾਰਤੀ ਜਨਤਾ ਪਾਰਟੀ (ਦਿਹਾਤੀ) ਤੋਂ ਸ੍ਰੀ ਵਿਕਰਮ ਡੰਡੋਨਾ, ਆਮ ਆਦਮੀ ਪਾਰਟੀ (ਸ਼ਹਿਰੀ) ਤੋਂ ਸ਼੍ਰੀ ਸਰਬਜੀਤ ਸਿੰਘ ਬਿੱਟੂ, ਆਮ ਆਦਮੀ ਪਾਰਟੀ (ਦਿਹਾਤੀ) ਤੋਂ ਸ੍ਰੀ ਤ੍ਰਿਲੋਕੀ ਨਾਥ ਤੋ ਇਲਾਵਾ ਸ਼੍ਰੀ ਇੰਦਰਜੀਤ ਸਿੰਘ, ਚੋਣ ਤਹਿਸੀਲਦਾਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!