ਆਮ ਆਦਮੀ ਕਲੀਨਿਕ/ਸਿਹਤ ਕੇਂਦਰ ਜਲੂਰ ਨੂੰ ਮਿਲਿਆ ਰਾਸ਼ਟਰੀ ਗੁਣਵੱਤਾ ਸਰਟੀਫਿਕੇਟ

ਬਰਨਾਲਾ, 6 ਅਪ੍ਰੈਲ ( ਸੂਤਰ )

ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐਸ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਯਤਨ ਕੀਤੇ ਜਾ ਰਹੇ ਹਨ ਇਨ੍ਹਾਂ ਯਤਨਾਂ ਸਦਕਾ ਆਮ ਆਦਮੀ ਕਲੀਨਿਕ /ਸਿਹਤ ਕੇਂਦਰ ਜਲੂਰ ਬਲਾਕ ਧਨੌਲਾ ਨੂੰ ਰਾਸ਼ਟਰੀ ਗੁਣਵੱਤਾ ਸਰਟੀਫਿਕੇਟ ਪ੍ਰਾਪਤ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।

ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮਿੰਦਰ ਕੌਰ ਔਜਲਾ ਨੇ ਦੱਸਿਆ ਕਿ ਸਾਲ 2025 ਦੀ ਰਾਸ਼ਟਰੀ ਪੱਧਰ ਦੀ (ਨੈਸ਼ਨਲ ਕੁਆਲਟੀ ਐਸ਼ੋਰੈਂਸ ਸਟੈਂਡਰਡ) ਜਾਂਚ ਵਿੱਚ ਆਮ ਆਦਮੀ ਕਲੀਨਿਕ/ ਸਬ ਸੈਂਟਰ ਜਲੂਰ 7 ਜ਼ਰੂਰੀ ਸੇਵਾਵਾਂ ਵਿੱਚ 81.23 ਫੀਸਦੀ ਸਕੋਰ ਪ੍ਰਾਪਤ ਕਰਕੇ ਰਾਸ਼ਟਰੀ ਪੱਧਰ ਦਾ ਗੁਣਵੱਤਾ ਸਰਟੀਫਿਕੇਟ ਪ੍ਰਾਪਤ ਕੀਤਾ ਹੈ।

ਡਾ. ਸਤਵੰਤ ਸਿੰਘ ਔਜਲਾ ਸੀਨੀਅਰ ਮੈਡੀਕਲ ਅਫ਼ਸਰ ਧਨੌਲਾ ਨੇ ਦੱਸਿਆ ਕਿ ਜਲੂਰ ਨੂੰ ਰਾਸ਼ਟਰੀ ਗੁਣਵੱਤਾ ਸਰਟੀਫਿਕੇਟ ਮਿਲਣ ਦਾ ਸਿਹਰਾ ਡਾ. ਰਿੰਮੀ ਮਾਇਕਰੋਬਾਇਲੋਜਿਸਟ, ਡਾ. ਸਵਦੀਪ ਚਹਿਲ ਜ਼ਿਲ੍ਹਾ ਨੋਡਲ ਅਫਸਰ, ਡਾ. ਦਿਨੇਸ਼ ਬਾਂਸਲ ਬਲਾਕ ਨੋਡਲ ਅਫ਼ਸਰ, ਰਮਨਦੀਪ ਕੌਰ ਸੀ.ਐਚ.ਓ. , ਰਨਪ੍ਰੀਤ ਕੌਰ ਏ ਐਨ ਐਮ, ਸੰਜੀਵ ਕੁਮਾਰ ਸਿਹਤ ਵਰਕਰ , ਕਮਲ ਸਿੰਘ ਅਤੇ ਆਸ਼ਾ ਵਰਕਰਾਂ ਨੂੰ ਜਾਂਦਾ ਹੈ, ਜੋ ਕਿ ਡਿਉਟੀ ਬੇਹੱਦ ਤਨਦੇਹੀ ਨਾਲ ਨਿਭਾ ਰਹੇ ਹਨ।




