Uncategorized

ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲਦਾਰ ਦਫਤਰ ਮਾਲੇਰਕੋਟਲਾ ਦੇ ਚਾਹ-ਦੁੱਧ ਦੀ ਕੰਟੀਨ ਅਤੇ ਸਾਈਕਲ ਸਟੈਂਡ ਦੀ ਬੋਲੀ 10 ਅਪ੍ਰੈਲ ਨੂੰ

ਮਾਲੇਰਕੋਟਲਾ 09 ਅਪ੍ਰੈਲ ( ਵਾਸ਼ਿਸ਼ਟ )


ਉਪ ਮੰਡਲ ਮੈਜਿਸਟਰੇਟ, ਮਾਲੇਰਕੋਟਲਾ ਕਨੂ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2026- 27 ਲਈ ਦਫਤਰ ਉਪ ਮੰਡਲ ਮੈਜਿਸਟਰੇਟ, ਮਾਲੇਰਕੋਟਲਾ ਅਤੇ ਦਫਤਰ ਤਹਿਸੀਲਦਾਰ, ਮਾਲੇਰਕੋਟਲਾ ਵਿਖੇ ਚਾਹ-ਦੁੱਧ ਦੀ ਕੰਟੀਨ ਅਤੇ ਸਾਈਕਲ ਸਟੈਂਡ ਦੀ ਬੋਲੀ 10 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ 11.00 ਵਜੇ ਤਹਿਸੀਲ ਦਫ਼ਤਰ, ਮਾਲੇਰਕੋਟਲਾ ਵਿਖੇ ਤਹਿਸੀਲਦਾਰ ਵੱਲੋਂ ਕਰਵਾਈ ਜਾਵੇਗੀ । ਜੇਕਰ ਉਕਤ ਮਿਤੀ ਨੂੰ ਸਰਕਾਰ ਵੱਲੋਂ ਛੁੱਟੀ ਹੋ ਜਾਂਦੀ ਹੈ ਤਾਂ ਇਹ ਬੋਲੀ ਅਗਲੇ ਕੰਮ ਵਾਲੇ ਦਿਨ ਇਸ ਸਥਾਨ ਤੇ ਅਤੇ ਇਸੇ ਸਮੇਂ ਉੱਤੇ ਕਰਵਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਆਪਣੀ ਸਕਿਉਰਿਟੀ ਰਕਮ ਮੁਬਲਿਗ 10 ਹਜ਼ਾਰ ਰੁਪਏ ਬਤੌਰ ਜ਼ਮਾਨਤ ਤਹਿਸੀਲਦਾਰ, ਮਾਲੇਰਕੋਟਲਾ ਪਾਸ ਜਮਾਂ ਕਰਵਾ ਕੇ ਬੋਲੀ ਦੇ ਸਕਦਾ ਹੈ । ਉਨ੍ਹਾਂ ਦੱਸਿਆ ਕਿ ਬੋਲੀ ਦੀ ਮੰਜੂਰੀ ਤੋਂ ਤੁਰੰਤ ਬਾਅਦ ਸਬੰਧਿਤ ਵਿਅਕਤੀ ਵੱਲ਼ੋਂ ਇੱਕ ਇਕਰਾਰਨਾਮਾ ਦੇਣਾ ਪਵੇਗਾ ਅਤੇ ਇੱਕ ਜਾਮਨੀ ਵੀ ਦੇਣੀ ਪਵੇਗੀ।

ਉਨ੍ਹਾਂ ਹੋਰ ਕਿਹਾ ਕਿ ਠੇਕੇਦਾਰ ਕੰਟੀਨ ਆਰਜੀ ਤੌਰ ਤੇ ਬਣਾਏਗਾ ਅਤੇ ਸਮਾਂ ਪੂਰਾ ਹੋਣ ਮਗਰੋਂ ਉਸ ਕੰਟੀਨ ਦਾ ਮਲਬਾ ਉਠਾਣ ਲਈ ਪਾਬੰਦ ਹੋਵੇਗਾ। ਇਸ ਤੋਂ ਇਲਾਵਾ ਠੇਕੇਦਾਰ ਕੰਟੀਨ ਉੱਤੇ ਵਸਤੂਆਂ ਮਾਰਕਿਟ ਰੇਟ ਅਨੁਸਾਰ ਵੇਚਣ ਦਾ ਪਾਬੰਦ ਹੋਵੇਗਾ ਨਾਲ ਹੀ ਉਹ ਕੰਟੀਨ ਅੱਗੇ ਵਸਤੂਆਂ ਦੇ ਰੇਟ ਲਿਖ ਕੇ ਲਗਾਏਗਾ।

ਉਹ ਕੰਟੀਨ ਦੇ ਆਲੇ ਦੁਆਲੇ ਦੀ ਸਫਾਈ ਦਾ ਵੀ ਧਿਆਨ ਰੱਖੇਗਾ ਅਤੇ ਫਾਲਤੂ ਪਦਾਰਥ ਅਤੇ ਕੂੜਾ ਕਰਕਟ ਦਾ ਯੋਗ ਪ੍ਰਬੰਧ ਕਰਨ ਲਈ ਜਿੰਮੇਵਾਰ ਹੋਵੇਗਾ ।

Related Articles

Leave a Reply

Your email address will not be published. Required fields are marked *

Back to top button
error: Content is protected !!