Uncategorized

ਪੰਜਾਬ ਸਰਕਾਰ ਦੇ ਸੇਵਾਮੁਕਤ ਪੈਨਸ਼ਨਰਾਂ ਵੱਲੋਂ ਡਿਜੀਟਲ ਲਾਈਫ ਸਰਟੀਫਿਕੇਟ(Jeevan Pramaan) ਕਰਵਾਉਣਾ ਹੋਇਆ ਲਾਜਮੀ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ

ਅਮ੍ਰਿਤਸਰ 15 ਮਾਰਚ ( ਸੂਤਰ )


ਮੈਡਮ ਸੁਖਬੀਰ ਕੌਰ ਜਿਲਾ ਖਜਾਨਾ ਅਫਸਰ ਵੱਲੋਂ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੇਵਾਮੁਕਤ ਹੋਏ ਪੈਨਸ਼ਨਰਾਂ ਦੀ ਸਹੂਲਤ ਅਤੇ ਪਾਰਦਰਸ਼ਤਾ ਲਿਆਉਣ ਲਈ ਡਿਜੀਟਲ ਲਾਈਫ ਸਰਟੀਫਿਕੇਟ (Jeevan Pramaan) ਜਮਾਂ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ।

ਕਈ ਪੈਨਸ਼ਨਰਾਂ ਵੱਲੋਂ ਅਜੇ ਵੀ ਬੈਂਕਾਂ ਵਿੱਚ ਮੈਨੁਅਲ ਸਰਟੀਫਿਕੇਟ ਜਮਾਂ ਕਰਵਾਏ ਗਏ ਹਨ ਜੋ ਕਿ ਹੁਣ ਮਾਨਤਾ ਪ੍ਰਾਪਤ ਨਹੀ ਹੋਣਗੇ ਆਪਣੀ ਪੈਨਸ਼ਨ ਨੂੰ ਬਿਨਾ ਕਿਸੇ ਰੁਕਾਵਟ ਦੇ ਜਾਰੀ ਰੱਖਣ ਲਈ ਤੁਰੰਤ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ ਜਮਾਂ ਕਰਵਾਉ।

ਤੁਸੀਂ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ ਹੇਠ ਲਿਖੇ ਸਥਾਨਾਂ ਤੇ ਜਾ ਕੇ ਜਮਾਂ ਕਰਵਾ ਸਕਦੇ ਹੋ।
.ਨਜਦੀਕੀ ਖਜਾਨਾ ਦਫਤਰ .ਸਬੰਧਤ ਬੈਂਕ ਦੀ ਬ੍ਰਾਂਚ
.ਸੇਵਾ ਕੇਂਦਰ.ਡੋਰ-ਸਟੈਪ ਡਲਿਵਰੀ : ਤੁਸੀਂ ਰਾਜ ਸਰਕਾਰ ਦੀ ਘਰ ਬੈਠੇ 1076 ਤੇ ਕਾਲ ਕਰਕੇ ਵੀ ਇਸ ਸੁਵਿਧਾ ਦਾ ਲਾਭ ਲੈ ਸਕਦੇ ਹੋ ।

ਜਾਂ ਤੁਸੀਂ ਘਰ ਬੈਠੇ Jeevan Patra ਐਪ ਡਾਉਨਲੋਡ ਕਰਕੇ ਇਹ ਪ੍ਰਕਿਰਿਆ ਪੂਰੀ ਕਰ ਸਕਦੇ ਹੋ । ਇਸ ਲਈ ਸਮੂਹ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ (Jeevan Pramaan) ਮਿਤੀ 31/03/2026 ਤੱਕ ਜਮਾਂ ਕਰਵਾਉਣਾ ਯਕੀਨੀ ਬਣਾਇਆ ਜਾਵੇ।

Related Articles

Leave a Reply

Your email address will not be published. Required fields are marked *

Back to top button
error: Content is protected !!