Uncategorized

ਸਮੱਗਰਾ ਸਿੱਖਿਆ ਅਭਿਆਨ ਤਹਿਤ 96 ਦਿਵਿਆਂਗ ਬੱਚਿਆਂ ਨੂੰ ਸਹਾਇਕ ਉਪਕਰਣ ਵੰਡੇ

ਮਾਲੇਰਕੋਟਲਾ, 5 ਮਾਰਚ ( ਵਾਸ਼ਿਸ਼ਟ )

ਸਮੱਗਰਾ ਸਿੱਖਿਆ ਅਭਿਆਨ ਅਧੀਨ ਚਲਾਏ ਜਾ ਰਹੇ ਆਈ.ਈ.ਡੀ./ਆਈ.ਈ.ਡੀ.ਐਸ.ਐਸ ਕੰਪੋਨੈਂਟ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਬਲਜਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਤਲਵਿੰਦਰ ਕੌਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ ਵਿਖੇ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਸਰਕਾਰੀ ਅਤੇ ਏਡਿਡ ਸਕੂਲਾਂ ਵਿੱਚ ਪੜ੍ਹ ਰਹੇ ਦਿਵਿਆਂਗ ਬੱਚਿਆਂ ਲਈ ਸਹਾਇਕ ਉਪਕਰਣ ਵੰਡ ਕੈਂਪ ਆਯੋਜਿਤ ਕੀਤਾ ਗਿਆ।

ਇਸ ਕੈਂਪ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹ ਰਹੇ ਕੁੱਲ 96 ਦਿਵਿਆਂਗ ਬੱਚਿਆਂ ਨੂੰ ਅਲਿਮਕੋ ਵੱਲੋਂ ਪ੍ਰਦਾਨ ਕੀਤੇ ਗਏ ਸਹਾਇਕ ਉਪਕਰਣ ਡਾਕਟਰਾਂ ਦੀ ਦੇਖ-ਰੇਖ ਹੇਠ ਵੰਡੇ ਗਏ। ਅਲਿਮਕੋ ਟੀਮ ਦੇ ਮਾਹਿਰ ਡਾਕਟਰਾਂ ਨੇ ਬੱਚਿਆਂ ਦੀ ਅਸਮਰਥਤਾ ਦੇ ਪ੍ਰਕਾਰ ਅਨੁਸਾਰ ਉਨ੍ਹਾਂ ਨੂੰ ਹੀਅਰਿੰਗ ਏਡ, ਬਰੇਲ ਕਿੱਟ, ਆਈ.ਡੀ. ਕਿੱਟ, ਸੀ.ਪੀ. ਚੇਅਰ, ਵੀਲਚੇਅਰ, ਰੈਲੇਟਰ, ਵਿਜ਼ੂਅਲ ਇਮਪੇਅਰਮੈਂਟ ਕਿੱਟ ਅਤੇ ਕੈਲੀਪਰ ਆਦਿ ਉਪਕਰਣ ਮੁਹੱਈਆ ਕਰਵਾਏ, ਤਾਂ ਜੋ ਇਹ ਬੱਚੇ ਆਪਣੀ ਦਿਨਚਰੀ ਅਤੇ ਸਿੱਖਿਆ ਨੂੰ ਹੋਰ ਸੁਗਮ ਤਰੀਕੇ ਨਾਲ ਜਾਰੀ ਰੱਖ ਸਕਣ।

ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਾਲੇਰਕੋਟਲਾ ਸੋਹਣ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਹਿਮਦਗੜ੍ਹ ਬਲਜੀਤ ਸਿੰਘ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਮੱਗਰਾ ਸਿੱਖਿਆ ਅਭਿਆਨ ਤਹਿਤ ਦਿਵਿਆਂਗ ਬੱਚਿਆਂ ਨੂੰ ਮੁੱਖ ਧਾਰਾ ਸਿੱਖਿਆ ਨਾਲ ਜੋੜਨ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅਜਿਹੇ ਕੈਂਪ ਇਸ ਮਕਸਦ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

ਇਸ ਮੌਕੇ ਸੁਪਰਡੈਂਟ ਸੁਖਵਿੰਦਰ ਸਿੰਘ, ਐਮ.ਡੀ.ਐਮ ਕਰਨ ਕੁਮਾਰ, ਗੁਰਸਿਮਰਨ ਵਾਤਿਸ, ਜਫ਼ਰ ਅਬਾਸ, ਮੁਹੰਮਦ ਰਿਜਵਾਨ, ਜਸਵੀਰ ਕੌਰ, ਸਕੂਲ ਹੈੱਡ ਲਖਵਿੰਦਰ ਕੌਰ, ਦੀਦਾਰ ਸਿੰਘ, ਹਰੀਸ ਕੁਮਾਰ, ਜਤਿੰਦਰ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਅਤੇ ਨੁਮਾਇੰਦੇ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!