Uncategorized

ਨਗਰ ਨਿਗਮ ਦੀਆਂ ਬ੍ਰਾਂਚਾਂ 31 ਮਾਰਚ ਤੱਕ ਛੁੱਟੀਆਂ ਅਤੇ ਸ਼ਨੀਵਾਰ-ਐਤਵਾਰ ਨੂੰ ਵੀ ਖੁੱਲ੍ਹੀਆਂ ਰਹਿਣਗੀਆਂ: ਕਮਿਸ਼ਨਰ

ਹੁਸ਼ਿਆਰਪੁਰ 13 ਮਾਰਚ


ਨਗਰ ਨਿਗਮ ਕਮਿਸ਼ਨਰ ਜਯੋਤੀ ਬਾਲਾ ਮੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਨਿਗਮ ਦੀਆਂ ਪ੍ਰਾਪਰਟੀ ਟੈਕਸ, ਕਿਰਾਇਆ ਅਤੇ ਵਾਟਰ ਸਪਲਾਈ ਸ਼ਾਖਾਵਾਂ 31 ਮਾਰਚ 2026 ਤੱਕ ਸਾਰੀਆਂ ਸਰਕਾਰੀ ਛੁੱਟੀਆਂ ਅਤੇ ਆਉਣ ਵਾਲੇ ਸ਼ਨੀਵਾਰ-ਐਤਵਾਰ ਨੂੰ ਵੀ ਖੁੱਲ੍ਹੀਆਂ ਰਹਿਣਗੀਆਂ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਾਖਾਵਾਂ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗਾ, ਤਾਂ ਜੋ ਸ਼ਹਿਰ ਵਾਸੀ ਆਸਾਨੀ ਨਾਲ ਆਪਣੇ ਬਕਾਇਆ ਬਿੱਲ ਅਤੇ ਟੈਕਸ ਜਮ੍ਹਾ ਕਰਵਾ ਸਕਣ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਹਿਰ ਵਾਸੀਆਂ ਦੇ ਪ੍ਰਾਪਰਟੀ ਟੈਕਸ, ਵਾਟਰ ਸਪਲਾਈ ਤੇ ਸੀਵਰੇਜ ਬਿੱਲ ਜਾਂ ਕਿਰਾਇਆ ਬਕਾਇਆ ਹੈ, ਉਹ 31 ਮਾਰਚ 2026 ਤੱਕ ਕੰਮਕਾਜੀ ਦਿਨਾਂ ਦੇ ਨਾਲ-ਨਾਲ ਸਰਕਾਰੀ ਛੁੱਟੀਆਂ ਅਤੇ ਸ਼ਨੀਚਰ-ਐਤਵਾਰ ਨੂੰ ਵੀ ਨਗਰ ਨਿਗਮ ਦਫ਼ਤਰ ਆ ਕੇ ਆਪਣਾ ਬਣਦਾ ਟੈਕਸ, ਬਿੱਲ ਅਤੇ ਕਿਰਾਇਆ ਜਮ੍ਹਾ ਕਰਵਾ ਸਕਦੇ ਹਨ।

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਅੰਦਰ ਆਪਣੇ ਬਕਾਇਆ ਬਿੱਲਾਂ ਦਾ ਭੁਗਤਾਨ ਕਰ ਦੇਣ, ਤਾਂ ਜੋ ਬਾਅਦ ਵਿੱਚ ਲੱਗਣ ਵਾਲੇ ਜੁਰਮਾਨੇ ਅਤੇ ਵਾਧੂ ਖਰਚੇ ਤੋਂ ਬਚ ਸਕਣ।

Related Articles

Leave a Reply

Your email address will not be published. Required fields are marked *

Back to top button
error: Content is protected !!