ਸ਼ਹੀਦੇ ਏ ਆਜ਼ਮ ਸ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਭਾਵਪੂਰਨ ਸ਼ਰਧਾਂਜ਼ਲੀ ਭੇਂਟ ਕੀਤੀ
ਇਸ ਦਿਹਾੜੇ ਵੱਖ ਵੱਖ ਜਥੇਬੰਦੀਆਂ ਵੱਲੋਂ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ

ਮਾਲੇਰ ਕੋਟਲਾ 23 ਮਾਰਚ ( ਵਾਸ਼ਿਸ਼ਟ )

ਸ਼ਹੀਦੇ ਏ ਆਜ਼ਮ ਸ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਸੀ ਪੀ ਆਈ, ਏਟਕ, ਕਿਸਾਨ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਵਪਾਰ ਮੰਡਲ, ਨੌਜਵਾਨ ਸਭਾ ਅਤੇ ਵਿਥਿਆਰਥੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਾਂਝੇ ਤੋਰ ਤੇ ਸ਼ਰਧਾਂਜ਼ਲੀ ਸਮਾਗਮ ਕਾਮਰੇਡ ਕਾਲਾ ਬੁੱਲ੍ਹਾ ਹਾਲ, ਸੀ ਪੀ ਆਈ ਦਫ਼ਤਰ ਮਾਲੇਰਕੋਟਲਾ ਵਿੱਚ ਆਯੋਜਿਤ ਕੀਤਾ ਗਿਆ


ਜਿਸ ਵਿੱਚ ਭਾਰੀ ਗਿਣਤੀ ਵਿੱਚ ਸ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਦੇ ਪੈਰੋਕਾਰ ਇਕੱਠੇ ਹੋਏ ਅਤੇ ਅਪਣੀ ਅਪਣੀ ਭਾਵਪੂਰਨ ਸ਼ਰਧਾਂਜ਼ਲੀ ਭੇਂਟ ਕੀਤੀ ਅਤੇ ਸ਼ਹੀਦਾਂ ਦੇ ਰਹਿੰਦੇ ਅਧੂਰੇ ਸੁਪਨੇ ਪੂਰੇ ਕਰਨ ਦਾ ਅਹਿਦ ਲਿਆ ਗਿਆ ਅੱਜ ਦੇ ਦਿਨ ਨੂੰ ਸਾਮਰਾਜੀ ਵਿਰੋਧੀ ਦਿਵਸ ਦੇ ਰੂਪ ਮਨਾਇਆ


ਇਸ ਸਮਾਗਮ ਵਿੱਚ ਸੀ ਪੀ ਆਈ ਆਗੂ ਕਾਮਰੇਡ ਭਰਪੂਰ ਸਿੰਘ ਬੁਲਾਪੁਰ , ਕਾ ਦਿਨੇਸ਼ ਭਾਰਦਵਾਜ, ਕਾ ਮੁਜੀਬ ਉਰ ਰਹਿਮਾਨ ਏਟਕ ਆਗੂ ਕਾ ਮੁਹੰਮਦ ਖ਼ਲੀਲ, ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਸੂਬਾਈ ਆਗੂ ਕਾ ਰਣਜੀਤ ਸਿੰਘ ਰਾਣਵਾਂ, ਬਿਜਲੀ ਮੁਲਾਜ਼ਮ ਆਗੂ ਕਾ ਰਾਜਵੰਤ ਸਿੰਘ, ਕਾ ਨਰਿੰਦਰ ਕੁਮਾਰ, ਖੇਤ ਮਜ਼ਦੂਰ ਆਗੂ ਕਾ ਸੁਰਦਰ ਭੈਣੀ, ਵਪਾਰ ਮੰਡਲ ਆਗੂ ਰਾਜਿੰਦਰ ਕੁਮਾਰ ਰਾਜ਼ੀ ਅਮਰਗੜ੍ਹ, ਕਿਸਾਨ ਆਗੂ ਪ੍ਰਦੁੱਮਣ ਸਿੰਘ ਬਾਗੜੀਆਂ, ਮੁਹੰਮਦ ਸਾਬਰ ਨੇ ਸੰਬੋਧਨ ਕੀਤਾ।




