ਭਗਵੰਤ ਮਾਨ ਸਰਕਾਰ ਦਾ ਵਪਾਰੀਆਂ ਦੀਆਂ ਮੁਸ਼ਕਲਾਂ ਬਰੂਹਾਂ ਤੇ ਹੱਲ ਕਰਨ ਦਾ ਨਿਵੇਕਲਾ ਉਪਰਾਲਾ ਹੋਇਆ ਕਾਰਗਾਰ ਸਿੱਧ-ਕੈਬਿਨਟ ਮੰਤਰੀ ਈਟੀਓ
ਮਹਿਤਾ ਚੌਕ ਵਿਖੇ ‘ਵਪਾਰ ਮਿਲਣੀ’ ਦੌਰਾਨ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼

ਅਮ੍ਰਿਤਸਰ 23 ਮਾਰਚ( ਸੂਤਰ )

ਕੈਬਿਨੇਟ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ. ਨੇ ਮਹਿਤਾ ਚੌਕ ਵਿਖੇ ਆਯੋਜਿਤ ‘ਵਪਾਰ ਮਿਲਣੀ’ ਦੌਰਾਨ ਸਥਾਨਕ ਵਪਾਰੀਆਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਇਸ ਮੌਕੇ ਉਨ੍ਹਾਂ ਨੇ ਵਪਾਰੀਆਂ ਨਾਲ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਅਤੇ ਮੌਕੇ ‘ਤੇ ਹੀ ਸਮੱਸਿਆਵਾਂ ਦੇ ਹੱਲ ਲਈ ਸੰਬੰਧਿਤ ਅਧਿਕਾਰੀਆਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਵਪਾਰੀ ਵਰਗ ਹੈ ਅਤੇ ਸਰਕਾਰ ਵਪਾਰੀਆਂ ਦੇ ਹਿਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਵਪਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਤਾਂ ਜੋ ਉਹ ਬਿਨਾ ਰੁਕਾਵਟ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਸਕਣ ਅਤੇ ਸੂਬੇ ਦੀ ਤਰੱਕੀ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕਣ।

ਕੈਬਨਿਟ ਮੰਤਰੀ ਸਰਦਾਰ ਈਟੀਓ ਨੇ ਵਪਾਰੀਆਂ ਨੂੰ ਭਰੋਸਾ ਦਵਾਇਆ ਕਿ ਜੀਐਸਟੀ, ਬਿਜਲੀ ਸਪਲਾਈ ,ਮਜ਼ਦੂਰੀ ਅਤੇ ਰੋਜ਼ਗਾਰ ਨਾਲ ਸੰਬੰਧਿਤ ਮੁੱਦਿਆਂ ਦਾ ਸਮਰਥ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ ਤਾਂ ਜੋ ਉਹਨਾਂ ਨੂੰ ਵੱਖ ਵੱਖ ਦਫਤਰਾਂ ਦੇ ਚੱਕਰ ਨਾ ਮਾਰਨੇ। ਉਹਨਾਂ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ ਅਤੇ ਇਸੇ ਹੀ ਕੜੀ ਤਹਿਤ ਵੱਖ ਵੱਖ ਸਰਕਾਰੀ ਵਿਭਾਗ ਮਿਲ ਜੁਲ ਕੇ ਕੰਮ ਕਰ ਰਹੇ ਹਨ। ਕੈਬਨਿਟ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਪਾਰ ਕਰਨ ਵਿੱਚ ਆਸਾਨੀ ਯਕੀਨੀ ਬਣਾਉਣਾ ਅਤੇ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਾਰਥਮਿਕਤਾ ਹੈ ।ਇਸ ਮੌਕੇ ਵਪਾਰੀਆਂ ਨੂੰ ਆਪਣੇ ਮੁੱਦੇ ਪ੍ਰਸ਼ਾਸਨਿਕ ਅਧਿਕਾਰੀਆਂ ਸਾਹਮਣੇ ਖੁੱਲੇ ਤੌਰ ਤੇ ਰੱਖਣ ਦਾ ਮੋਕਾ ਦਿੱਤਾ।

ਇਸ ਮੌਕੇ ਚੇਅਰਮੈਨ ਟਰੇਡ ਕਮਿਸ਼ਨ ਸ੍ਰੀ ਰਮੇਸ਼ ਅਵਸਥੀ ਅਤੇ ਉਪ ਚੇਅਰਮੈਨ ਟਰੇਡ ਕਮਿਸ਼ਨ ਸ੍ਰੀ ਅਭਿਸੇਕ ਬਾਂਸਲ ਨੇ ਵੀ ਵਪਾਰੀਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਸਮੱਸਿਆਵਾਂ ਦੇ ਜਲਦੀ ਹੱਲ ਲਈ ਭਰੋਸਾ ਦਿਵਾਇਆ। ਇਸ ਮੀਟਿੰਗ ਵਿੱਚ ਵਪਾਰ ਮੰਡਲ ਨਾਲ ਸੰਬੰਧਿਤ ਸਾਰੇ ਅਦਾਰੇ ਦੇ ਅਧਿਕਾਰੀ ਜਿਵੇਂ ਪੁਲਿਸ, ਤਹਿਸੀਲ ,ਕਰ ਵਿਭਾਗ, ਜਿਲਾ ਮੰਡੀ ਅਫਸਰ, ਪੀਐਸਪੀਸੀਐਲ, ਡਰੇਨਜ ,ਇੰਡਸਟਰੀ ਖੇਤੀਬਾੜੀ ਵਾਤਾਵਰਨ ਤੋ ਇਲਾਵਾ ਹੋਰ ਵਿਭਾਗ ਵੀ ਹਾਜ਼ਰ ਸਨ
ਇਸ ਮੌਕੇ ,ਚੇਅਰਮੈਨ ਮਾਰਕੀਟ ਕਮੇਟੀ ਗੁਰਵਿੰਦਰ ਸਿੰਘ ਸਰਪੰਚ ਮਹਿਤਾ ਅਜੇ ਗਾਂਧੀ ਬਲਾਕ ਪ੍ਰਧਾਨ ਰਾਜਵਿੰਦਰ ਲਾਡੀ ਬਲਾਕ ਪ੍ਰਧਾਨ ਅਮਰ ਰਾਵਤ ਜਗਜੀਤ ਸਿੰਘ , ਜਰਮਨਜੀਤ ਸਿੰਘ ਵੀ ਹਾਜ਼ਰ ਸਨ, ।



