Uncategorized

ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਵੱਲੋਂ ਆਇਲ ਕੰਪਨੀ ਦੇ ਸੇਲਜ ਅਫ਼ਸਰਾਂ ਅਤੇ ਗੈਸ ਏਜੰਸੀਆਂ ਦੇ ਡਿਸਟਰੀਬਿਊਟਰਾਂ ਨਾਲ ਮੀਟਿੰਗ

ਘਰੇਲੂ ਖਪਤਕਾਰਾ ਦੀ ਵਰਤੋਂ ਲਈ ਐਲ.ਪੀ.ਜੀ ਗੈਸ ਸਿੰਲਡਰਾਂ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਨੂੰ ਕੀਤਾ ਸੁਨਿਸਚਿਤ

ਗੁਰਦਾਸਪੁਰ, 16 ਮਾਰਚ ( सूत्र )


ਸ੍ਰੀ ਆਦਿੱਤਿਆ ਉੱਪਲ, ਡਿਪਟੀ ਕਮਿਸ਼ਨਰ, ਗੁਰਦਾਸਪੁਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਅਧੀਨ ਆਉਂਦੀਆਂ ਗੈਸ ਏਜੰਸੀਆਂ ਦੇ ਡਿਸਟਰੀਬਿਊਟਰਾਂ ਅਤੇ ਆਇਲ ਕੰਪਨੀ ਦੇ ਸੇਲਜ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਗੈਸ ਏਜੰਸੀਆ ਡਿਸਟਰੀਬਿਊਟਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਮੋਜੂਦਾ ਸਮੇਂ ਖਾੜੀ ਖੇਤਰ ਦੇ ਦੇਸ਼ਾਂ ਵਿੱਚ ਬਣ ਰਹੇ ਜੰਗੀ ਤਣਾਅ ਦੇ ਹਲਾਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਘਰੇਲੂ ਖਪਤਕਾਰਾ ਦੀ ਵਰਤੋਂ ਲਈ ਐਲ.ਪੀ.ਜੀ ਗੈਸ ਸਿੰਲਡਰਾਂ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਅਜਿਹੇ ਹਲਾਤਾਂ ਵਿੱਚ ਐਲ.ਪੀ.ਜੀ ਦੀ ਚੋਰੀ ਜਾਂ ਕਾਲਾਬਾਜ਼ਾਰੀ ਨਾ ਹੋਣ ਦਿੱਤੀ ਜਾਵੇ।

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰੇਲੂ ਗੈਸ ਸਿਲੰਡਰਾਂ ਦੀ ਨਿਰੰਤਰ ਸਪਲਾਈ ਲਈ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੀਆਂ ਗੈਸ ਏਜੰਸੀਆਂ ਕੋਲ ਲੋੜੀਂਦਾ ਸਟਾਕ ਉਪਲੱਬਧ ਹੈ, ਇਸ ਲਈ ਕਾਹਲੀ ਵਿੱਚ ਗੈਸ ਦੀ ਬੁਕਿੰਗ ਨਾ ਕੀਤੀ ਜਾਵੇ ਅਤੇ ਜਰੂਰਤ ਅਨੁਸਾਰ ਹੀ ਪਹਿਲਾ ਵਾਂਗ ਹੀ ਬੁਕਿੰਗ ਕੀਤੀ ਜਾਵੇ।

ਪੇਂਡੂ ਖੇਤਰਾਂ ਵਿੱਚ ਗੈਸ ਦੀ ਬੁਕਿੰਗ 45 ਦਿਨਾਂ ਬਾਅਦ ਅਤੇ ਸ਼ਹਿਰੀ ਖੇਤਰਾਂ ਵਿੱਚ ਗੈਸ ਦੀ ਬੁਕਿੰਗ 25 ਦਿਨਾਂ ਬਾਅਦ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਵੱਲੋਂ ਆਇਲ ਇੰਡਸਟਰੀ ਦੇ ਸੇਲਜ਼ ਮੈਨੇਜਰ ਨੂੰ ਹਦਾਇਤ ਕੀਤੀ ਕਿ ਆਮ ਪਬਲਿਕ ਨੂੰ ਕੋਈ ਵੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ ਅਤੇ ਇਸ ਵੱਲ ਵਿਸ਼ੇਸ ਧਿਆਨ ਰੱਖਿਆ ਜਾਵੇ।

ਮੀਟਿੰਗ ਵਿੱਚ ਗੈਸ ਏਜੰਸੀਆਂ ਡਿਸਟਰੀਬਿਊਟਰਾਂ ਤੋਂ ਇਲਾਵਾ ਅਮਨਜੀਤ ਸਿੰਘ, ਡੀ.ਐਫ.ਐਸ.ਸੀ , ਗੁਰਦਾਸਪੁਰ, ਅਸ਼ੋਕ ਕੁਮਾਰ, ਇੰਸਪੈਕਟਰ, ਖੁਰਾਕ ਤੇ ਸਪਲਾਈ ਗੁਰਦਾਸਪੁਰ, ਸਮੂਹ ਸਹਾਇਕ ਖੁਰਾਕ ਤੇ ਸਪਲਾਈਜ਼ ਅਫ਼ਸਰ ਅਤੇ ਵਰੁਣ, ਸੇਲਜ ਮੈਨੇਜਰ, ਆਇਲ ਇੰਡਸਟਰੀ ਗੁਰਦਾਸਪੁਰ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!