ਬੇਟੀ ਬਚਾਓ ਬੇਟੀ ਪੜਾਓ ਸਕੀਮ ਅਧੀਨ ਬਲਾਕ ਪੱਧਰ ਤੇ ਜਾਗਰੂਕਤਾ ਕੈਂਪ ਲਗਾਇਆ

ਫਾਜ਼ਿਲਕਾ 7 ਮਾਰਚ ( ਸੂਤਰ )

ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਅਨੁਪ੍ਰਿਆ ਸਿੰਘ ਦੀ ਰਹਿਨੁਮਾਈ ਹੇਠ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਜਾਗਰੂਕਤਾ ਲਈ ਬਲਾਕ ਪੱਧਰੀ ਕੈਂਪ ਬੀ.ਡੀ.ਪੀ.ਓ. ਕੰਪਲੈਕਸ ਵਿਖੇ ਲਗਾਇਆ ਗਿਆ ।

ਉਨ੍ਹਾਂ ਦੱਸਿਆ ਕਿ ਜਾਗਰੂਕਤਾ ਕੈਂਪ ਦਾ ਵਿਸ਼ਾ ਗ੍ਰਾਮ ਪੰਚਾਇਤ ਮੈਂਬਰਾਂ, ਸਰਪੰਚਾਂ ਅਤੇ ਮਹਿਲਾ ਮੰਡਲਾਂ ਨੂੰ ਓਰੀਐਂਟੇਸ਼ਨ ਅਤੇ ਲਿੰਗ ਅਨੁਪਾਤ, ਬਾਲ ਵਿਆਹ, ਬਾਲ ਸੁਰੱਖਿਆ, ਬਾਲ ਸ਼ੋਸ਼ਣ, ਬਾਲ ਹੈਲਪਲਾਈਨ ਨੰਬਰ, ਮਹਿਲਾ ਹੈਲਪਲਾਈਨ ਨੰਬਰ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਟੀਆਂ ਨੁੰ ਪੜ੍ਹਾਉਣਾ ਜਰੂਰ ਚਾਹੀਦਾ ਹੈ, ਕਿਉਂ ਜੋ ਬੇਟੀਆਂ ਪੜਨਗੀਆਂ, ਉਚੇ ਮੁਕਾਮਾਂ *ਤੇ ਪਹੁੰਚਣਗੀਆਂ ਤੇ ਆਪਣਾ ਹੱਕਾਂ ਨੂੰ ਸਮਝਦਿਆਂ ਆਪਣੇ ਅਧਿਕਾਰਾਂ ਪ੍ਰਤੀ ਜਾਣੂੰ ਹੋਣਗੀਆਂ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾ ਲਈ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਤੇ ਭਰਤੀਆਂ ਵਿਚ ਵੀ ਵਿਸ਼ੇਸ਼ ਕੋਟਾ ਰੱਖਿਆ ਗਿਆ ਹੈ ਤਾਂ ਜੋ ਉਹ ਵੀ ਸਮਾਜ ਦਾ ਅਹਿਮ ਹਿਸਾ ਬਣ ਕੇ ਸੂਬੇ ਦੀ ਪ੍ਰਗਤੀ ਵਿਚ ਆਪਣਾ ਰੋਲ ਨਿਭਾ ਸਕਣ।

ਇਸ ਮੌਕੇ ਸੀਡੀਪੀਓ ਨਵਦੀਪ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਭੁਪਿੰਦਰ ਸਿੰਘ, ਸਖੀ ਵਨ ਸਟਾਪ ਸੈਂਟਰ ਜੋਤੀ,ਬੀ.ਡੀ.ਪੀ.ੳ ਦਫ਼ਤਰ ਚਰਨਜੀਤ ਕੌਰ ਆਦਿ ਹਾਜ਼ਰ ਰਹੇ।




