ਫਰੀਦਕੋਟ ਰੇਂਜ, ਫਰੀਦਕੋਟ ਵਿਖੇ “ਆਪ੍ਰੇਸ਼ਨ ਪ੍ਰਹਾਰ 2.0 ਤਹਿਤ ਅਪਰਾਧ ਨੈਟਵਰਕਾਂ ਨੂੰ ਤੋੜ੍ਹਨ ਲਈ ਵੱਖ-ਵੱਖ ਜਗ੍ਹਾਂ ਤੇ ਕੀਤੀ ਗਈ ਛਾਪੇਮਾਰੀ

ਫਰੀਦਕੋਟ 11 ਫਰਵਰੀ ( ਸੂਤਰ ) ਸ਼੍ਰੀਮਤੀ ਨਿਲਾਂਬਰੀ ਜਗਦਲੇ ਆਈ.ਪੀ.ਐਸ. ਇੰਸਪੈਕਟਰ ਜਨਰਲ ਪੁਲਿਸ, ਫਰੀਦਕੋਟ ਰੇਂਜ ਫਰੀਦਕੋਟ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਇੱਕ ਸੁਰੱਖਿਅਤ/ਨਿਡਰ ਅਤੇ ਅਪਰਾਧ-ਮੁਕਤ ਸੂਬਾ ਬਣਾਏ ਰੱਖਣ ਦੀ ਮੁਹਿੰਮ ਤਹਿਤ ਸ਼੍ਰੀ ਗੌਰਵ ਯਾਦਵ, ਆਈ.ਪੀ.ਐਸ. ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਅਨੁਸਾਰ ਗੈਂਗਸਟਰਾਂ ਅਤੇ ਵੱਖ-ਵੱਖ ਕ੍ਰਿਮੀਨਲ ਮੁਕੱਦਮਿਆਂ ਵਿੱਚ ਅਤਿ ਲੋੜੀਂਦੇ ਕ੍ਰਿਮੀਨਲਾਂ ਖਿਲਾਫ ਕਾਰਵਾਈ ਨੂੰ ਬਰਕਰਾਰ ਰੱਖਦੇ ਹੋਏ ਫਰੀਦਕੋਟ ਰੇਂਜ, ਫਰੀਦਕੋਟ ਵਿਖੇ “ਆਪ੍ਰੇਸ਼ਨ ਪ੍ਰਹਾਰ 2.0 ਦਾ ਆਗਾਜ ਕੀਤਾ ਗਿਆ ਸੀ।

ਇਸ ਆਪ੍ਰੇਸ਼ਨ ਤਹਿਤ ਫਰੀਦਕੋਟ ਰੇਂਜ ਅਧੀਨ ਆਉਂਦੇ ਜਿਲ੍ਹਾ ਫਰੀਦਕੋਟ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਵੱਲੋਂ ਸੰਗਠਿਤ ਅਪਰਾਧ ਨੈਟਵਰਕਾਂ ਨੂੰ ਤੋੜ੍ਹਨ ਲਈ ਵੱਖ-ਵੱਖ ਜਗ੍ਹਾਂ ਪਰ ਛਾਪੇਮਾਰੀ ਕੀਤੀ ਗਈ ਤਾਂ ਜੋ ਅਪਰਾਧਕ ਗਿਰੋਹਾਂ ਦੇ ਜਾਲ ਨੂੰ ਤੋੜਕੇ, ਜਨ ਸੁਰੱਖਿਆਂ ਨੂੰ ਯਕੀਨੀ ਬਣਾਉਂਦੇ ਹੋਏ ਰਾਜ ਵਿੱਚ ਸ਼ਾਂਤੀ ਬਰਕਰਾਰ ਰੱਖੀ ਜਾ ਸਕੇ।

ਉਨ੍ਹਾਂ ਦੱਸਿਆ ਕਿ ਇਸ ਆਪ੍ਰੇਸ਼ਨ ਦੌਰਾਨ ਫਰੀਦਕੋਟ ਰੇਂਜ ਅਧੀਨ ਆਉਂਦੇ ਜਿਲੇ੍ ਫਰੀਦਕੋਟ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਵੱਲੋਂ ਕੁੱਲ 04 ਸਰਗਰਮ ਗੈਂਗਸਟਰ ਅਤੇ 114 ਅਤਿ ਲੋੜੀਂਦੇ ਕ੍ਰਿਮੀਨਲ ਵਿਅਕਤੀਆਂ ਨੂੰ ਰਾਉਂਡ ਅਪ ਵੀ ਕੀਤਾ ਗਿਆ।

ਇਸ ਕਾਰਵਾਈ ਦੌਰਾਨ ਦਵਿੰਦਰ ਬੰਬੀਹਾ ਗੈਂਗ ਦੇ ਕੁੱਲ 04 ਸਰਗਰਮ ਗੈਂਗਸਟਰਾਂ, ਵੱਖ-ਵੱਖ ਕ੍ਰਿਮੀਨਲ ਮੁਕੱਦਮਿਆਂ ਵਿੱਚ ਕੁੱਲ 296 ਅਤਿ ਲੋੜੀਂਦੇ ਕ੍ਰਿਮੀਨਲ ਵਿਅਕਤੀਆਂ ਅਤੇ ਕੁੱਲ 29 ਪੀ.ਓਜ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਸ ਤੋਂ ਇਲਾਵਾ ਇਸ ਆਪ੍ਰੇਸ਼ਨ ਦੌਰਾਨ ਉਪਰੋਕਤ ਤੋਂ ਇਲਾਵਾ ਇਸ ਆਪ੍ਰੇਸ਼ਨ ਦੌਰਾਨ ਕਾਰਵਾਈ ਕਰਦੇ ਹੋਏ ਫਰੀਦਕੋਟ ਰੇਂਜ ਫਰੀਦਕੋਟ ਵੱਲੋਂ ਕੁੱਲ 370 ਗ੍ਰਾਂਮ ਹੈਰੋਇਨ, 328 ਨਸ਼ੀਲੀਆਂ ਗੋਲੀਆਂ, 40 ਕਿੱਲੋਂ ਭੁੱਕੀ ਚੂਰਾ ਪੋਸਤ, 900 ਗ੍ਰਾਂਮ ਗਾਂਜਾ ਅਤੇ ਹੋਰ ਮਾਰੂ ਹਥਿਆਰ ਬ੍ਰਾਮਦ ਕੀਤੇ ਗਏ ਹਨ।




