Uncategorized

ਹੱਜ ਯਾਤਰੀਆਂ ਦੀ ਸਹੂਲਤ ਲਈ ਵਿਸ਼ੇਸ਼ ਟੀਕਾਕਰਨ ਕੈਂਪ ਦਾ ਆਯੋਜਨ

ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਪਵਿੱਤਰ ਹੱਜ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ

ਮਾਲੇਰਕੋਟਲਾ, 17 ਫਰਵਰੀ ( ਵਾਸ਼ਿਸ਼ਟ ) ਪੰਜਾਬ ਹੱਜ ਕਮੇਟੀ ਵੱਲੋਂ ਸਾਊਦੀ ਅਰਬ ਲਈ ਹੱਜ ‘ਤੇ ਜਾਣ ਵਾਲੇ ਪੰਜਾਬ ਭਰ ਦੇ 310 ਹਾਜੀਆਂ ਦਾ ਟੀਕਾਕਰਨ ਕੈਂਪ ਸਥਾਨਕ ਸਾਗਰ ਪੈਲੇਸ ਵਿਖੇ ਲਗਾਇਆ ਗਿਆ । ਕੈਂਪ ਵਿੱਚ ਹੱਜ ‘ਤੇ ਜਾਣ ਵਾਲੇ ਹਾਜੀਆਂ ਨੂੰ ਸੀਨੀਅਰ ਮੈਡੀਕਲ ਅਫਸਰ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਮੈਡੀਕਲ ਟੀਮ ਵੱਲੋਂ ਸਮੂਹ ਯਾਤਰੀਆਂ ਦਾ ਮੈਡੀਕਲ ਚੈਕਅੱਪ ਕਰਨ ਉਪਰੰਤ ਲੋੜੀਂਦੇ ਟੀਕੇ ਲਗਾਏ ਗਏ।

ਇਸ ਟੀਕਾਕਰਨ ਕੈਂਪ ਵਿੱਚ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਧਾਇਕ ਮਾਲੇਰਕੋਟਲਾ ਨੇ ਪਵਿੱਤਰ ਹੱਜ ਯਾਤਰਾ ‘ਤੇ ਜਾਣ ਵਾਲੇ ਯਾਤਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਇਸ ਪਵਿੱਤਰ ਯਾਤਰਾ ਦੌਰਾਨ ਆਪਣੇ ਦੇਸ਼ ਦੀ ਤਰੱਕੀ-ਖੁਸ਼ਹਾਲੀ ਤੇ ਆਪਸੀ ਭਾਈਚਾਰੇ ਲਈ ਦੁਆ ਕਰਨ ਦੇ ਨਾਲ-ਨਾਲ ਵਿਸ਼ਵ ਭਰ ਅੰਦਰ ਅਮਨ-ਸ਼ਾਂਤੀ ਬਣੇ ਰਹਿਣ ਦੀ ਵੀ ਦੁਆ ਕਰਨ।

ਪੰਜਾਬ ਸਟੇਟ ਹੱਜ ਕਮੇਟੀ ਦੇ ਚੇਅਰਮੈਨ ਮੌਲਾਨਾ ਮੁਫਤੀ ਮੁਹੰਮਦ ਖਲੀਲ ਕਾਸਮੀ ਨੇ ਹੱਜ ਯਾਤਰੀਆਂ ਨੂੰ ਜ਼ਰੂਰੀ ਟਰੇਨਿੰਗ ਦੇਣ ਦੇ ਨਾਲ-ਨਾਲ ਯਾਤਰਾ ‘ਤੇ ਜਾਣ ਸਬੰਧੀ ਜ਼ਰੂਰੀ ਕਾਗ਼ਜ਼ੀ ਕਾਰਵਾਈਆਂ ਪੂਰੀਆਂ ਕਰਾਉਣ ‘ਚ ਹੱਜ ਯਾਤਰੀਆਂ ਦਾ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਸਮੇਂ-ਸਮੇਂ ‘ਤੇ ਕੈਂਪ ਲਗਾ ਕੇ ਹੱਜ ਯਾਤਰੀਆਂ ਦੀਆਂ ਸਾਰੀਆਂ ਸਬੰਧਿਤ ਤਿਆਰੀਆਂ ਮੁਕੰਮਲ ਕਰਵਾਈਆਂ ਹਨ।

ਇਸ ਦੌਰਾਨ ਵਿਧਾਇਕ ਪੀ.ਏ ਗੁਰਮੁਖ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਮਾਲੇਰਕੋਟਲਾ ਜਾਫਰ ਅਲੀ, ਪ੍ਰਧਾਨ ਅਬਦੁਲ ਸ਼ਤੂਰ ਕਿਲਾ, ਅਸ਼ਰਫ ਅਬਦੁੱਲਾ, ਬਲਾਕ ਪ੍ਰਧਾਨ ਅਬਦੁਲ ਹਲੀਮ, ਸਾਬਰ ਅਲੀ ਰਤਨ, ਬਲਾਕ ਸੋਸ਼ਲ ਮੀਡੀਆ ਇੰਚਾਰਜ ਯਾਸਰ ਅਰਫਾਤ, ਯਾਸੀਨ ਨੇਸਤੀ, ਮੁਹੰਮਦ ਇਕਲਾਕ, ਸਾਗਕ ਪੈਲਸ ਦੇ ਐਮ.ਡੀ ਹਾਜੀ ਖੁੱਸ਼ੀ, ਚੌਧਰੀ ਉਮਰਦੀਨ, ਮੁਹੰਮਦ ਸ਼ਾਹਿਦ, ਮੁਕੱਰਮ ਸੈਫੀ ਮੌਜੂਦ ਸਨ ।

Related Articles

Leave a Reply

Your email address will not be published. Required fields are marked *

Back to top button
error: Content is protected !!