ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਮਾਲੇਰਕੋਟਲਾ ਵਿੱਚ ਮੁਲਾਜ਼ਮਾਂ, ਕਿਰਤੀ ਕਾਮਿਆਂ ਅਤੇ ਵੱਖ ਵੱਖ ਅਦਾਰੇ ਨਾਲ ਜੁੜੇ ਵਰਕਰਾਂ ਵਲੋਂ ਵਿਸ਼ਾਲ ਰੈਲੀ ਦਾ ਅਯੋਜਨ
ਸਰਕਾਰੀ ਅਦਾਰਿਆਂ, ਕੁਦਰਤੀ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਅਤੇ ਉਹਨਾਂ ਪੂਨਰਗਠਨ ਕੀਤਾ ਜਾਵੇ - ਮੁਲਾਜ਼ਮ ਆਗੂ

ਮਾਲੇਰਕੋਟਲਾ 🙁 ਸੂਤਰ ) ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਏਟਕ, ਸੀਟੂ, ਕੇਂਦਰੀ,ਸੁਬਾਈ ਫੈਡਰੇਸ਼ਨਾਂ , ਬੈਂਕਾਂ ਦੇ ਕਰਮਚਾਰੀਆ,ਬੀਮਾ,ਡਾਕ ਦੇ ਮੁਲਾਜ਼ਮਾਂ ਅਤੇ ਬਿਜਲੀ ਬੋਰਡ ਦੀਆਂ ਸਾਰੀਆਂ ਯੂਨੀਅਨਾਂ, ਫੈਡਰੇਸ਼ਨਾਂ ਅਤੇ ਪੀ ਐਸ ਈ ਬੀ ਇੰਪਲਾਈਜ ਪੈਨਸ਼ਨਰ ਯੂਨੀਅਨ (ਏਟਕ) ਅਤੇ ਬਿਜਲੀ ਦੀਆਂ ਸਾਰੀਆਂ ਪੈਨਸ਼ਨ ਯੂਨੀਅਨਾ,ਪੀ ਆਰ ਟੀ ਸੀ, ਰੋਡਵੇਜ਼ ਪੈਨਸ਼ਨ ਯੂਨੀਅਨਾਂ, ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਅਦਾਰਿਆਂ ਦੀਆਂ ਪੈਨਸਨ ਯੂਨੀਅਨਾ ਆਦਿ ਨੇ ਦੇਸ ਵਿਆਪੀ ਹੜਤਾਲ ਮਾਲੇਰਕੋਟਲਾ ਦਾ ਬੱਸ ਅੱਡਾ ਪੂਰਨ ਰੂਪ ਵਿੱਚ ਬੰਦ ਕਰਕੇ ਵਿਸ਼ਾਲ ਰੋਸ ਰੈਲੀ ਏਟਕ ਦੇ ਸੂਬਾ ਆਗੂ ਮਹੁੰਮਦ ਖ਼ਲੀਲ, ਅਲੀ ਮਹੁੰਮਦ ਬੁੱਰਜ , ਸੀਟੂ ਦੇ ਸੂਬਾ ਆਗੂ ਅਬਦਲ ਸਤਾਰ ਅਤੇ ਕਰਤਾਰ ਸਿੰਘ ਮਹੋਲੀ ਆਦਿ ਦੀ ਪ੍ਰਧਾਨਗੀ ਹੇਠ ਕੀਤੀ ਗਈ।


ਇਸ ਰੈਲੀ ਸੰਬੋਧਨ ਕਰਦਿਆਂ ਕਾਂ ਭਰਪੂਰ ਸਿੰਘ ਬੂੱਲਾਪੁਰ ਜਨਰਲ ਸਕੱਤਰ ਜ਼ਿਲ੍ਹਾ ਏਟਕ ਮਾਲੇਰਕੋਟਲਾ , ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਸੀਟੂ ਦੇ ਸੂਬਾ ਆਗੂ ਅਬਦੁਲ ਸਤਾਰ,ਗੂਰਮੇਲ ਕੌਰ ਆਂਗਣਵਾੜੀ ਯੂਨੀਅਨ ਸੀਟੂ ਦੀ ਸੂਬਾ ਆਗੂ ਆਦਿ ਨੇ ਕਿਹਾ ਕੇਂਦਰ ਦੀ ਬੀ ਜੇ ਪੀ ਦੀ ਅਗਵਾਈ ਵਾਲੀ ਸਰਕਾਰ ਨੇ ਜੋ 2019 ਵਿੱਚ ਬਣਾਏ ਤਨਖਾਹ ਕੋਡ, 2020 ਬਣਾਏ ਤਿੰਨ ਲੇਬਰ ਕੋਡ ਇਹ ਚਾਰੇ ਲੇਬਰ ਕੋਡ ਰੱਦ ਕਰਵਾਉਣ,


ਮਨਰੇਗਾ ਕਾਨੂੰਨ ਵਿੱਚ ਕੀਤੀਆਂ ਸੋਧਾਂ ਵਾਪਸ ਕਰਾਉਣ, ਬਿਜਲੀ ਦਾ ਨਿੱਜੀਕਰਨ ਦਾ ਬਿੱਲ 2025 ਰੱਦ ਕਰਵਾਉਣ, ਬੀਜ ਬਿੱਲ 2025 ਰੱਦ ਕਰਾਉਣ , ਬੈਂਕਾਂ ਬੀਮੇ ਆਦਿ ਦੇ ਅਦਾਰਿਆਂ ਦਾ ਨਿੱਜੀਕਰਨ ਨਾਂਹ ਕਰਨ, ਵਿਰੁੱਧ,ਪੀ ਆਰ ਟੀ ਸੀ ਅਤੇ ਰੋਡਵੇਜ਼ ਦੇ ਅਦਾਰਿਆਂ ਨੂੰ ਬਚਾਉਣ ਅਤੇ ਆਉਟਸੋਰਸਿਸ ਨੀਤੀ ਵਾਪਸ ਲੈਣ ਦੇਸ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ।


ਬਿਹਾਰ ਦੀਆਂ ਐਸੰਬਲੀ ਚੋਣਾਂ ਜਿੱਤਣ ਤੋਂ ਬਾਅਦ ਕੇਂਦਰ ਦੀ ਸਰਕਾਰ ਨੇ 21 ਨਵੰਬਰ 2025 ਨੂੰ ਚਾਰੇ ਲੇਬਰ ਕੋਡ ਲਾਗੂ ਕਰਨ, ਮਨਰੇਗਾ ਦੇ ਨਾਂਮ ਬਦਲਣ ਦੇ ਬਹਾਨੇ ਮਜ਼ਦੂਰ ਵਿਰੋਧੀ ਸੋਧਾਂ ਕਰਨ, ਬਿਜਲੀ ਦਾ ਨਿੱਜੀਕਰਨ ਕਰਨ ਦਾ ਬਿੱਲ 2025 ਲਈ ਤਿਆਰ ਹੋਈ ਹੈ। ਬੈਂਕਾਂ ਅਤੇ ਬੀਮਾ ਦਾ ਨਿੱਜੀਕਰਨ ਲਈ ਪੱਬਾਂ ਭਾਰ ਹੋਈ ਪਈ ਹੈ। ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਨ ਲਈ ਤਿਆਰੀ ਕਰ ਰਹੀ ਹੈ। ਉਸਨੂੰ ਦੇਸ਼ ਦੇ 80/ ਲੋਕਾ ਦੀ ਏਕਤਾ ਲਾਗੂ ਨਹੀਂ ਹੋਣ ਦੇਵੇਗੀ।


ਸਾਰੇ ਦੇਸ ਦੀ ਕੁੱਲ ਜਲ, ਜੰਗਲ, ਜ਼ਮੀਨ ਅਤੇ ਖਣਿਜ ਪਦਾਰਥਾਂ ਨੂੰ ਕਾਰਪੋਰੇਟਾ ਨੂੰ ਵੇਚਿਆ ਜਾ ਰਿਹਾ ਹੈ। ਕੁਦਰਤੀ ਖ਼ੂਬਸੂਰਤੀ ਨੂੰ ਕਾਰਪੋਰੇਟਾ ਨੂੰ ਵੇਚਕੇ ਵਿਗਾੜਾਇਆ ਜਾ ਰਿਹਾ ਹੈ। ਜਿਸ ਨਾਲ ਕੁਦਰਤੀ ਵਾਤਾਵਰਨ ਵਿਗੜ ਰਿਹਾ ਹੈ। ਜਿਸ ਖਿਮਿਆਜਾ ਆਮ ਜਨਤਾ ਭੂਗਤ ਰਹੀ ਹੈ। ਯੂਰਪੀਨ ਯੂਨੀਅਨ ਦੇ ਦੇਸ਼ਾਂ ਅਤੇ ਅਮਰੀਕਾ ਨਾਲ ਜ਼ੋ ਸਮਝੌਤੇ ਕੀਤੇ ਹਨ,ਉਹ ਕਿਸਾਨਾਂ, ਮਜ਼ਦੂਰਾਂ ਅਤੇ ਦੇਸ ਉਦਯੋਗਿਕ ਅਦਾਰਿਆਂ ਵਿਰੋਧੀ ਹਨ। ਇਹ ਸਮਝੌਤੇ ਰੱਦ ਕੀਤੇ ਜਾਣ।

ਸਰਕਾਰੀ ਅਦਾਰਿਆਂ,ਅਰਧ ਸਰਕਾਰੀ ਅਦਾਰਿਆਂ, ਕੁਦਰਤੀ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਅਤੇ ਉਹਨਾਂ ਪੂਨਰਗਠਨ ਕੀਤਾ ਜਾਵੇ। ਸਾਰੇ ਸਰਕਾਰੀ ਅਦਾਰਿਆਂ,ਅਰਧ ਸਰਕਾਰੀ ਅਦਾਰਿਆਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ ਮੁਲਾਜ਼ਮਾਂ ਦੀ ਪੱਕੀ ਭਰਤੀ ਕੀਤੀ ਜਾਵੇ। ਸਕੀਮ ਵਰਕਰਾਂ ਜਿਵੇਂ ਆਂਗਣਵਾੜੀ,ਖਾਣਾ ਬਣਾਉਣ ਵਾਲੀਆਂ,ਆਸਾ ਵਰਕਰਾਂ ਨੂੰ ਪੱਕੇ ਮੁਲਾਜ਼ਮ ਬਣਾਇਆ ਜਾਵੇ। ਉਹਨਾਂ ਸ਼ੋਸ਼ਣ ਬੰਦ ਕੀਤਾ ਜਾਵੇ। ਕੇਂਦਰੀ ਅਤੇ ਸੁਬਾਈ ਮੁਲਾਜ਼ਮਾਂ ਦੀ ਮੰਗਾਂ ਪੂਰੀਆਂ ਕੀਤੀਆਂ ਜਾਣ।ਪੁਰਾਣੀ ਪੈਨਸਨ ਸਕੀਮ ਲਾਗੂ ਕੀਤੀ ਜਾਵੇ।

ਚਾਰੇ ਲੇਬਰ ਕੋਡ ਵਾਪਸ ਲਏ ਜਾਣ। ਬਿਜਲੀ ਦਾ ਨਿੱਜੀਕਰਨ ਬੰਦ ਕੀਤਾ ਜਾਵੇ। ਬੀਜ ਬਿੱਲ ਰੱਦ ਕੀਤਾ ਜਾਵੇ। ਬੈਂਕਾਂ ਅਤੇ ਬੀਮਾ ਦਾ ਨਿੱਜੀਕਰਨ ਬੰਦ ਕੀਤਾ ਜਾਵੇ। ਪ੍ਰਾਈਵੇਟ ਕੀਤੇ ਸਰਕਾਰੀ,ਅਰਧ ਸਰਕਾਰੀ, ਅਤੇ ਹੋਰ ਅਦਾਰਿਆਂ ਪ੍ਰਾਈਵੇਟ ਕੀਤੇ ਹਨ, ਉਹਨਾਂ ਵਾਪਸ ਕੀਤਾ ਜਾਵੇ । ਇਸ ਵਿਸ਼ਾਲ ਰੋਸ਼ ਰੈਲੀ ਨੂੰ ਦਿਨੇਸ਼ ਭਾਰਦਵਾਜ, ਰਾਜਵੰਤ ਸਿੰਘ, ਨਰਿੰਦਰ ਕੁਮਾਰ, ਗੁਰਜੰਟ ਸਿੰਘ, ਪਰਦੱਮਣ ਸਿੰਘ ਬਾਗੜੀਆਂ, ਚਮਕੌਰ ਸਿੰਘ ਮੁਹਾਲਾ, ਅਵਤਾਰ ਸਿੰਘ ਕਲਿਆਣ, ਬਲਜੀਤ ਸਿੰਘ ਖੁਰਦ,ਮਜੀਬ ਉਰ ਰਹਿਮਾਨ, ਪਿਆਰਾਂ ਲਾਲ, ਗੋਬਿੰਦ ਕਾਂਤ ਝਾਅ, ਰੁਪਿੰਦਰ ਕੌਰ ਹਥੋਆ, ਸਬੀਨਾ ਖੁਰਦ, ਕੁਲਵਿੰਦਰ ਸਿੰਘ ਭੂਦਨ, ਕੇਵਲ ਸਿੰਘ ਭੜੀ ਪ੍ਰਧਾਨ ਅਤੇ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਬੂਟਾਂ ਖਾਂ ਸੰਘੈਣ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਮਾਨ ਸਿੰਘ ਸੱਦੋਪੁਰ, ਜਰਨੈਲ ਸਿੰਘ ਪ੍ਰਧਾਨ ਬਿਜਲੀ ਪੈਨਸ਼ਨਰ ਯੂਨੀਅਨ, ਮਿਰਜ਼ਾ ਸਿੰਘ ਸੱਦੋਪੁਰ,ਹਾਜੀ ਰਮਜ਼ਾਨ ਆਦਿ ਨੇ ਸੰਬੋਧਨ ਕੀਤਾ।




