Uncategorized

“ਸੇਫ਼ ਇੰਟਰਨੈਟ ਡੇ” ਮੌਕੇ “ਸਮਾਰਟ ਤਕਨੀਤ, ਸੁਰੱਖਿਅਤ ਚੋਣ- ਏ.ਆਈ ਦੀ ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ” ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

ਡਿਪਟੀ ਕਮਿਸ਼ਨਰ ਦੀ ਵਿਦਿਆਰਥੀਆਂ ਨੂੰ ਅਪੀਲ ਕਿ ਤਕਨਾਲੋਜੀ ਨੂੰ ਸਿਰਫ਼ ਵਰਤਣ ਵਾਲੇ ਨਹੀਂ, ਸਗੋਂ ਸਮਝਦਾਰ ਅਤੇ ਜ਼ਿੰਮੇਵਾਰ ਉਪਭੋਗਤਾ ਬਣੋ

ਮਾਲੇਰਕੋਟਲਾ, 10 ਫਰਵਰੀ ( ਸੂਤਰ ) ਨੈਸ਼ਨਲ ਇਨਫ਼ੋਰਮੈਟਿਕਸ ਸੈਂਟਰ (ਐਨ.ਆਈ.ਸੀ.), ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਪੰਜਾਬ ਉਰਦੂ ਅਕਾਦਮੀ, ਮਾਲੇਰਕੋਟਲਾ ਵਿਖੇ “ਸੇਫ਼ ਇੰਟਰਨੈਟ ਡੇ” ਦੇ ਮੌਕੇ ਇੱਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਵਿਸ਼ਾ “ਸਮਾਰਟ ਤਕਨੀਕ, ਸੁਰੱਖਿਅਤ ਚੋਣਾਂ-ਏ.ਆਈ ਦੀ ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ” ਤੇ ਆਯੋਜਿਤ ਕੀਤਾ ਗਿਆ, ਜਿਸਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਡਿਜ਼ੀਟਲ ਸੁਰੱਖਿਆ ਅਤੇ ਜ਼ਿੰਮੇਵਾਰ ਤਕਨਾਲੋਜੀ ਵਰਤੋਂ ਪ੍ਰਤੀ ਸਚੇਤ ਕਰਨਾ ਸੀ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਨੇ ਕਿਹਾ ਕਿ ਅੱਜ ਦਾ ਯੁੱਗ ਇੰਟਰਨੈਟ ਅਤੇ ਆਰਟੀਫੀਸ਼ੀਅਲ ਇੰਨੈਲੀIਜੈਂਸ (ਏ ਆਈ) ਦਾ ਯੁੱਗ ਹੈ, ਜਿਸਨੇ ਮਨੁੱਖੀ ਜੀਵਨ ਨੂੰ ਆਸਾਨ ਬਣਾਇਆ ਹੈ, ਪਰ ਇਸਦੀ ਗਲਤ ਵਰਤੋਂ ਨਿੱਜੀ ਸੁਰੱਖਿਆ, ਡਾਟਾ ਪਹਿਰੇਦਾਰੀ ਅਤੇ ਸਮਾਜਿਕ ਤਾਣਾ-ਬਾਣੇ ਲਈ ਖਤਰਾ ਵੀ ਬਣ ਸਕਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਤਕਨਾਲੋਜੀ ਦੀ ਅੰਨੀ ਵਰਤੋ ਤੋਂ ਬਚਣ ਅਤੇ ਸਮਝਦਾਰੀ ਨਾਲ ਇਸ ਦਾ ਉਪਯੋਗ ਕਰਨ ।

ਡਿਪਟੀ ਕਮਿਸ਼ਨਰ ਨੇ ਹੋਰ ਕਿਹਾ ਕਿ ਸੋਸ਼ਲ ਮੀਡੀਆ, ਏ ਆਈ ਟੂਲਜ਼ ਅਤੇ ਡਿਜ਼ੀਟਲ ਪਲੇਟਫਾਰਮਾਂ ’ਤੇ ਸਾਂਝੀ ਕੀਤੀ ਜਾਣਕਾਰੀ ਸੋਚ-ਸਮਝ ਕੇ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਛੋਟੀ ਲਾਪਰਵਾਹੀ ਵੀ ਸਾਇਬਰ ਅਪਰਾਧਾਂ, ਠੱਗੀ ਜਾਂ ਗਲਤ ਜਾਣਕਾਰੀ ਦੇ ਫੈਲਾਅ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਡਿਜ਼ੀਟਲ ਨਾਗਰਿਕਤਾ ਅਪਣਾਉਣ ਅਤੇ ਇੰਟਰਨੈਟ ਨੂੰ ਸਿੱਖਿਆ, ਨਵੀਨਤਾ ਅਤੇ ਸਮਾਜਿਕ ਭਲਾਈ ਲਈ ਵਰਤਣ ਦੀ ਪ੍ਰੇਰਣਾ ਦਿੱਤੀ।

ਸੈਮੀਨਾਰ ਦੌਰਾਨ ਜ਼ਿਲ੍ਹਾ ਇੰਫ਼ੋਰਮੈਟਿਕਸ ਅਧਿਕਾਰੀ, ਐਨ.ਆਈ.ਸੀ. ਮਾਲੇਰਕੋਟਲਾ ਸ਼ਾਈਨ ਕਮਲ ਵੱਲੋਂ ਵਿਦਿਆਰਥੀਆਂ ਨੂੰ ਇੰਟਰਨੈਟ ਸੁਰੱਖਿਆ, ਸਾਇਬਰ ਹਾਈਜੀਨ, ਪਾਸਵਰਡ ਸੁਰੱਖਿਆ, ਫਿਸ਼ਿੰਗ ਹਮਲੇ, ਡਾਟਾ ਪਰਦੇਦਾਰੀ ਅਤੇ ਏਆਈ ਦੀ ਸੁਰੱਖਿਅਤ ਤੇ ਨੈਤਿਕ ਵਰਤੋਂ ਸਬੰਧੀ ਵਿਸਥਾਰਪੂਰਵਕ ਪ੍ਰਜ਼ੈਂਟੇਸ਼ਨ ਦਿੱਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਨਲਾਈਨ ਖਤਰਿਆਂ ਤੋਂ ਬਚਾਅ ਲਈ ਉਪਯੋਗਿਕ ਤਰੀਕੇ ਵੀ ਸਮਝਾਏ ।

ਇਸ ਮੌਕੇ ਪ੍ਰਿੰਸੀਪਲ ਸਥਾਨਕ ਸਰਕਾਰੀ ਗਰਲਜ ਕਾਲਜ ਨਾਈਲਾ ਸੁਲਤਾਨਾ,ਇੰਚਾਰਜ ਸਥਾਨਕ ਪੀ.ਐਮ.ਸ੍ਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਮੁਹੰਮਦ ਦਿਲਸਾਦ, ਸਰਕਾਰੀ ਹਾਈ ਸਕੂਲ ਤੱਖਰ ਕਲਾਂ ਦੇ ਕੰਪਿਊਟਰ ਮਾਸਟਰ ਦਵਿੰਦਰ ਸਿੰਘ ਅਤੇ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਸਪੈਸ਼ਲ ਰਿਸੋਰਸ ਪਰਸਨ ਏ.ਆਈ. ਸਮਰਥ)ਵੀ ਮੌਜੂਦ ਸਨ । ਇਸ ਜਾਗਰੂਕਤਾ ਸੈਮੀਨਾਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮਾਲੇਰਕੋਟਲਾ ਅਤੇ ਸਰਕਾਰੀ ਕਾਲਜ (ਲੜਕੀਆਂ), ਮਾਲੇਰਕੋਟਲਾ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

ਇਹ ਸੈਮੀਨਾਰ ਇੰਫ਼ੋਰਮੇਸ਼ਨ ਸਿਕਿਊਰਟੀ ਐਜੂਕੇਸ਼ਨ ਐਂਡ ਅਵੇਅਰਨੈਸ (ISEA) ਪ੍ਰੋਜੈਕਟ, ਮਿਨਿਸਟਰੀ ਆਫ਼ ਇਲੈਕਟ੍ਰਾਨਿਕਸ ਐਂਡ ਇਨਫ਼ੋਰਮੇਸ਼ਨ ਟੈਕਨੋਲੋਜੀ, ਭਾਰਤ ਸਰਕਾਰ ਦੇ ਅਧੀਨ ਆਯੋਜਿਤ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button
error: Content is protected !!