Uncategorized

ਹਾਲ ਦੀ ਘੜੀ ਨਵੇਂ ਰਾਸ਼ਨ ਕਾਰਡ ਨਹੀਂ ਬਣ ਰਹੇ ਹਨ-ਜਦੋਂ ਨਵੇਂ ਕਾਰਡ ਬਣਾਏ ਜਾਣਗੇ ਲੋਕਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ

ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਬਟਾਲਾ ਵੱਲੋਂ ਰਾਸ਼ਨ ਕਾਰਡ ਸਬੰਧੀ ਦਿੱਤੀ ਗਈ ਜਰੂਰੀ ਸੂਚਨਾ

ਬਟਾਲਾ, 9 ਫਰਵਰੀ ( ਸੂਤਰ ) ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਬਟਾਲਾ, ਗੁਰਦਾਸਪੁਰ ਵਲੋਂ ਸੂਚਿਤ ਕੀਤਾ ਗਿਆ ਹੈ ਕਿ ਹਾਲ ਦੀ ਘੜੀ ਵਿਭਾਗ ਵਲੋਂ NFSA (ਨੈਸ਼ਨਲ ਫੂਡ ਸਕਿਓਰਟੀ ਐਕਟ-2013) ਅਧੀਨ ਨਵੇਂ ਰਾਸ਼ਨ ਕਾਰਡ ਨਹੀ ਬਣਾਏ ਜਾ ਰਹੇ ਹਨ। ਜਦੋਂ ਵੀ ਦੁਬਾਰਾ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ ਤਾਂ ਵਿਭਾਗ ਵੱਲੋਂ ਸੂਚਿਤ ਕਰ ਦਿੱਤਾ ਜਾਵੇਗਾ।

ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਬਟਾਲਾ ਦੇ ਅਧਿਕਾਰੀ ਰਾਜੇਸ਼ ਕੁਮਾਰ ਵਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿਚ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਜਾਰੀ ਹੋਏ ਰਾਸ਼ਨ ਕਾਰਡ ਦੀ (ਈ.ਕੇ.ਵਾਈ.ਸੀ ) ਦਾ ਕੰਮ ਚੱਲ ਰਿਹਾ ਹੈ।

ਸਮੂਹ ਲਾਭਪਾਤਰੀਆਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਹਰੇਕ ਲਾਭਪਾਤਰੀ ਦਾ (ਈ.ਕੇ.ਵਾਈ.ਸੀ) ਕਰਵਾਉਣਾ ਲਾਜਮੀ ਹੈ। ਜੋ ਲਾਭਪਾਤਰੀ ਨਿਯਤ ਸਮੇਂ ਵਿੱਚ (ਈ.ਕੇ.ਵਾਈ.ਸੀ) ਕਰਵਾਉਣ ਵਿੱਚ ਅਸਮਰਥ ਰਹਿੰਦੇ ਹਨ, ਉਨ੍ਹਾਂ ਨੂੰ ਭਵਿੱਖ ਵਿੱਚ ਰਾਸ਼ਨ ਮਿਲਣਾ ਬੰਦ ਹੋ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!