Uncategorized
ਸ਼ਨਾਖਤੀ ਕਾਰਡ ਉਹਨਾਂ ਪੱਤਰਕਾਰਾਂ ਨੂੰ ਹੀ ਜਾਰੀ ਕੀਤੇ ਜਾਣ ਜਿਹਨਾਂ ਦਾ ਨਾਂ ਖ਼ਬਰਾਂ ਵਿੱਚ ਬਤੌਰ ਪੱਤਰਕਾਰ ਪ੍ਰਕਾਸ਼ਿਤ ਹੁੰਦਾ ਹੋਵੇ

ਮਾਲੇਰ ਕੋਟਲਾ 2 ਫ਼ਰਵਰੀ ( ਸੂਤਰ ) ਪੰਜਾਬ ਸਰਕਾਰ ਵਲੋਂ ਪੱਤਰਕਾਰਾਂ ਨੂੰ ਜਾਰੀ ਹੋਣ ਵਾਲੇ ਹਰ ਸਾਲ ਨਵੇਂ ਸ਼ਨਾਖਤੀ ਕਾਰਡ ਉਹਨਾਂ ਪੱਤਰਕਾਰਾਂ ਨੂੰ ਹੀ ਜਾਰੀ ਕੀਤੇ ਜਾਨ ਜੋ ਸਰਕਾਰ ਵਲੋਂ ਲਾਗੂ ਸ਼ਰਤਾਂ ਨੂੰ ਪੂਰਾ ਕਰਦਾ ਹੋਏ ਅਤੇ ਜਿਸ ਦਾ ਨਾਂ ਖ਼ਬਰਾਂ ਵਿੱਚ ਬਤੌਰ ਪੱਤਰਕਾਰ ਪ੍ਰਕਾਸ਼ਿਤ ਹੁੰਦਾ ਹੋਵੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸੰਬੰਧੀ ਨਿਰਦੇਸ਼ਕ ਲੋਕ ਸੰਪਰਕ ਵਿਭਾਗ, ਮੰਤਰੀ ਲੋਕ ਸੰਪਰਕ ਪੰ. ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਸ਼ਹਿਰ ਮਾਲੇਰ ਕੋਟਲਾ ਦੇ ਪੱਤਰਕਾਰਿਤਾ ਨਾਲ ਜੁੜੇ ਇਕ ਸ਼ਖਸ਼ ਵਲੋਂ ਲਿਖਤੀ ਪੱਤਰ ਭੇਜ ਲੋੜੀਂਦੀ ਕਾਰਵਾਈ ਲਈ ਬੇਨਤੀ ਕੀਤੀ ਗਈ ਹੈ




