10 ਕਰੋੜ ਰੁਪਏ ਦੀ ਲਾਗਤ ਨਾਲ ਬਦਲੇਗੀ ਹਲਕਾ ਦੱਖਣੀ ਦੀ ਨੁਹਾਰ – ਵਿਧਾਇਕ ਰਾਜਿੰਦਰਪਾਲ ਕੌਰ ਛੀਨਾ
ਵਾਰਡ ਨੰਬਰ 32 ‘ਚ ਕੀਤਾ ਸੜਕ ਨਿਰਮਾਣ ਕਾਰਜਾਂ ਦਾ ਆਗਾਜ਼

ਲੁਧਿਆਣਾ 20 ਫਰਵਰੀ ( ਸੂਤਰ ) – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੀ ਕਾਇਆਕਲਪ ਤਹਿਤ ਕਰੀਬ 10 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਨਾਲ ਹਲਕੇ ਦੀ ਨੁਹਾਰ ਬਦਲੀ ਜਾਵੇਗੀ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ 32 ਵਿਖੇ ਸੜਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕਰਦਿਆਂ ਕੀਤਾ। ਵਿਧਾਇਕ ਛੀਨਾ ਨੇ ਕਿਹਾ ਕਿ ਕੈਂਪਾ ਕੋਲਾ ਰੋਡ, ਪਿੰਡ ਢੰਡਾਰੀ ਕਲਾਂ ਤੋਂ ਹਰ ਵੱਖ-ਵੱਖ ਸੜਕਾਂ ਦਾ ਨਿਰਮਾਣ ਅਰਸੇ ਤੋਂ ਲੰਬਿਤ ਪਿਆ ਸੀ, ਜਿਸਦੀ ਹੁਣ ਸ਼ੁਰੂਆਤ ਕਰਵਾਈ ਗਈ ਹੈ।

ਸਥਾਨਕ ਲੋਕਾਂ ਨੇ ਦੱਸਿਆ ਕਿ ਸੜਕ ਨਾ ਬਣਨ ਕਰਕੇ ਉਨ੍ਹਾਂ ਨੂੰ ਆਵਾਜਾਈ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬਰਸਾਤ ਦੇ ਦਿਨਾਂ ਵਿੱਚ ਹਾਲਤ ਹੋਰ ਵੀ ਨਾਜੁਕ ਹੋ ਜਾਂਦੇ ਹਨ, ਹੁਣ ਸੜਕ ਨਿਰਮਾਣ ਦਾ ਕੰਮ ਸ਼ੁਰੂ ਹੋਣ ਨਾਲ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।

ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਇਲਾਕੇ ਵਿੱਚ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਜਾਰੀ ਰਹਿਣਗੇ ਅਤੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

ਇਸ ਮੌਕੇ ਪਾਰਟੀ ਮੈਂਬਰ ਸੁਖਦੇਵ ਸਿੰਘ ਗਰਚਾ, ਬਲਬੀਰ ਸਿੰਘ ਭੋਲਾ, ਕਿਸ਼ਨ ਕੁਮਾਰ, ਹਰਪ੍ਰੀਤ, ਗੁਰਪ੍ਰੀਤ ਚਾਹਲ, ਪ੍ਰੇਮ ਗਰਚਾ, ਸੰਤੋਸ਼ ਸਿੰਘ, ਨਿਰਮਲ ਸਿੰਘ ਸੇਠੀ, ਗੁਰਦੁਆਰਾ ਕਮੇਟੀ ਪ੍ਰਧਾਨ ਸੁਖਦੇਵ ਸਿੰਘ, ਕੁਲਵੰਤ ਸਿੰਘ ਗਰੇਵਾਲ, ਗੋਲਡੀ ਗਰਚਾ ਅਤੇ ਪਵਾਰਜੀਤ ਸਿੰਘ ਸਮੇਤ ਹੋਰ ਸਖ਼ਸ਼ੀਅਤਾਂ ਵੀ ਮੌਜੂਦ ਸਨ।




