Uncategorized

ਦਿੜ੍ਹਬਾ ਪੁਲਿਸ ਵੱਲੋਂ 01 ਮੁਲਜ਼ਮ ਗ੍ਰਿਫਤਾਰ; 11 ਕਿੱਲੋ ਭੁੱਕੀ ਬ੍ਰਾਮਦ

35 ਮੋਬਾਈਲ ਫੋਨ ਟਰੇਸ ਕਰ ਕੇ ਲੋਕਾਂ ਦੇ ਸਪੁਰਦ ਕੀਤੇ

ਦਿੜ੍ਹਬਾ, 21 ਫਰਵਰੀ ( ਸੂਤਰ )

ਸਰਤਾਜ ਸਿੰਘ ਚਾਹਲ, ਐਸ.ਐਸ.ਪੀ., ਸੰਗਰੂਰ, ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬ ਡਵੀਜ਼ਨ ਦਿੜ੍ਹਬਾ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਅਤੇ “ਪਿੰਡਾਂ ਦੇ ਪਹਿਰੇਦਾਰ” ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਮਿਤੀ 13.02.2026 ਤੋਂ 19.02.2026 ਤਕ ਡਰੱਗ ਦਾ 01 ਮੁਕੱਦਮਾ ਦਰਜ ਕਰ ਕੇ 01 ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ 11 ਕਿੱਲੋ ਭੁੱਕੀ ਬ੍ਰਾਮਦ ਕੀਤੀ ਗਈ ਅਤੇ ਨਸ਼ੇ ਦੀ ਦਲਦਲ ਵਿੱਚ ਫਸੇ 04 ਵਿਅਕਤੀਆਂ ਨੂੰ OOAT ਸੈਂਟਰ ਵਿੱਚੋਂ ਦਵਾਈ ਦਿਵਾਈ ਗਈ ਹੈ। ਇਸ ਅਰਸੇ ਦੌਰਾਨ ਪਬਲਿਕ ਦੇ ਗੁੰਮ/ਚੋਰੀ ਹੋਏ 35 ਮੋਬਾਈਲ ਫੋਨ ਟਰੇਸ ਕਰ ਕੇ ਪਬਲਿਕ ਦੇ ਸਪੁਰਦ ਕੀਤੇ ਗਏ ਹਨ।

ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਕਰੀਬ 107 ਚਲਾਣ ਕੀਤੇ ਗਏ ਅਤੇ ਇੱਕ ਵਾਹਨ ਨੂੰ 207 ਐਮ.ਵੀ. ਐਕਟ ਤਹਿਤ ਜ਼ਬਤ ਕੀਤਾ ਗਿਆ।

ਇਸ ਤੋਂ ਇਲਾਵਾ ਅਮਨ ਕਾਨੂੰਨ ਵਿੱਚ ਖਲਲ ਪਾਉਣ ਵਾਲੇ 5 ਵਿਅਕਤੀਆਂ ਖਿਲਾਫ ਪ੍ਰੀਵੈਂਟਿਵ ਕਾਰਵਾਈ ਕੀਤੀ ਗਈ। ਇਲਾਕੇ ਵਿੱਚ ਆਮ ਪਬਲਿਕ ਦੀ ਸੁਰੱਖਿਆ ਦੇ ਮੱਦੇਨਜ਼ਰ ਦਿਨ ਰਾਤ ਨਾਕੇਬੰਦੀ ਅਤੇ ਪੈਟਰੋਲਿੰਗ ਦੌਰਾਨ 79 ਸ਼ੱਕੀ ਵਿਅਕਤੀਆਂ ਖਿਲਾਫ 172 ਬੀ.ਐਨ.ਐਸ.ਐਸ. ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਅਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਆਮ ਪਬਲਿਕ ਨੂੰ ਨਸ਼ੇ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹ ਦੇਣ ਲਈ ਪ੍ਰੇਰਿਤ ਕੀਤਾ ਗਿਆ ਹੈ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।

ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖਿਲਾਫ ਜੰਗ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!