Uncategorized

ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਸਿਵਲ ਹਸਪਤਾਲ ਅੰਦਰ ਚਲ ਰਹੇ ਵਿਕਾਸ ਕਾਰਜਾਂ ਦਾ ਲਿਆਂ ਜਾਇਜਾ

ਪਠਾਨਕੋਟ, 13 ਜਨਵਰੀ( ਸੂਤਰ ) ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਸਿਵਲ ਹਸਪਤਾਲ ਪਠਾਨਕੋਟ ਅੰਦਰ ਚਲ ਰਿਹਾ ਨਵੀਆਂ ਇਮਾਰਤਾਂ ਦੇ ਕਾਰਜਾਂ ਦੀ ਜਾਂਚ ਲਈ ਵਿਸੇਸ ਦੋਰਾ ਕੀਤਾ ਅਤੇ ਚਲ ਰਹੇ ਵਿਕਾਸ ਕਾਰਜਾਂ ਦਾ ਰੀਵਿਓ ਕੀਤਾ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਭੁਪਿੰਦਰ ਸਿੰਘ ਮੂਨਾ ਜਿਲ੍ਰਾ ਪ੍ਰੀਸਦ ਮੈਂਬਰ, ਪਵਨ ਕੁਮਾਰ ਫੋਜੀ ਬਲਾਕ ਸੰਮਤੀ ਮੈਂਬਰ, ਸਰਪੰਚ ਰਵੀ ਸਿੰਘ, ਵਿਜੈ ਕੁਮਾਰ ਕਟਾਰੂਚੱਕ, ਸਿਵਲ ਸਰਜਨ ਡਾ. ਸੁਨੀਤਾ ਸਰਮਾ, ਡਾ. ਸੁਨੀਲ ਚੰਦ ਐਸ.ਐਮ. ਓ. ਪਠਾਨਕੋਟ ਅਤੇ ਹੋਰ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੀ ਹਾਜਰ ਸਨ।

ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸਿਵਲ ਹਸਪਤਾਲ ਅੰਦਰ ਨਵੀਆਂ ਇਮਾਰਤਾਂ ਦੇ ਚਲ ਰਹੇ ਨਿਰਮਾਣ ਕਾਰਜਾਂ ਦਾ ਜਾਇਜਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਤੇ ਅਪਗ੍ਰੇਡ ਹੋਣ ਦੇ ਨਾਲ ਹੀ ਜਿਲ੍ਹਾ ਪਠਾਨਕੋਟ ਅਤੇ ਪਠਾਨਕੋਟ ਦੇ ਨਾਲ ਲਗਦੇ ਹਿਮਾਚਲ ਅਤੇ ਜੰਮੂ ਕਸਮੀਰ ਦੇ ਲੋਕਾਂ ਨੂੰ ਵੀ ਵੱਡਾ ਲਾਭ ਹੋਵੇਗਾ।

ਉਹਨਾਂ ਕਿਹਾ ਕਿ ਕਰੀਬ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿੰਨ ਇਮਾਰਤਾਂ ਦੇ ਨਿਰਮਾਣ ਕਾਰਜ ਚਲ ਰਹੇ ਹਨ ਜਿਸ ਵਿੱਚ ਓ.ਪੀ.ਡੀ. ਦੀ ਇਮਾਰਤ ਅਤੇ ਸੀ.ਸੀ.ਯੂਨਿਟ ਦੀ ਇਮਾਰਤ ਦੇ ਨਿਰਮਾਣ ਕਾਰਜ ਅਤੇ ਇੱਕ ਲੈਬ ਬਣਾਈ ਜਾ ਰਹੀ ਹੈ ਜਿੱਥੇ ਹਰ ਤਰ੍ਹਾਂ ਦੇ ਟੈਸਟ ਦੀਆਂ ਸੁਵਿਧਾਵਾਂ ਇੱਕ ਹੀ ਛੱਤ ਹੇਠ ਮਿਲਣਗੀਆਂ।

ਉਨ੍ਹਾਂ ਕਿਹਾ ਕਿ ਸੀ.ਸੀ. ਯੂਨਿਟ ਦੇ ਬਣਨ ਦੇ ਨਾਲ ਵੀ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਸਰਕਾਰ ਵੱਲੋਂ ਹਰੇਕ ਪੰਜਾਬੀ ਪਰਿਵਾਰ ਨੂੰ 10 ਲੱਖ ਰੁਪਏ ਦੀ ਬੀਮਾ ਸਿਹਤ ਯੋਜਨਾ ਦਾ ਲਾਭ ਮਿਲਣਾ ਸੁਰੂ ਹੋਵੇਗਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਇਮਾਰਤਾਂ ਦਾ ਜਲਦੀ ਨਿਰਮਾਣ ਕਰਕੇ ਲੋਕਾਂ ਨੂੰ ਸਮਰਪਿਤ ਕੀਤੀਆ ਜਾਣਗੀਆਂ।#pmo #cmpunjab #Loksampark #highlight #MLA #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #dgppunjab #newsvartacurrentnews #currentnews #latestnewsupdate #aamjanta

Related Articles

Leave a Reply

Your email address will not be published. Required fields are marked *

Back to top button
error: Content is protected !!