Uncategorized

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਪਿੰਡ ਭੈਣੀ ਸਾਹਿਬ ਦਾ ਦੌਰਾ

ਨਾਮਧਾਰੀ ਸੰਸਥਾ ਦੇ ਮੁੱਖੀ ਸਮੇਤ, ਪ੍ਰਿੰਸੀਪਲ ਸਕੱਤਰ, ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਰਹੇ ਮੌਜੂਦ

ਭੈਣੀ ਸਾਹਿਬ 9 ਜਨਵਰੀ ( ਸੂਤਰ ) ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਵਿੱਚ ਪਿੰਡ ਭੈਣੀ ਸਾਹਿਬ ਵਿਖੇ ਜਲ ਸਪਲਾਈ ਅਤੇ ਸੀਵਰੇਜ਼ ਸਿਸਟਮ ਸਮੇਤ ਸੀਵਰੇਜ਼ ਟਰੀਟਮੈਟਂ ਪਲਾਂਟ ਦੀ ਪ੍ਰਪੋਜ਼ਲ ਦਾ ਨੀਰੀਖਣ ਕੀਤਾ ਗਿਆ।

ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਜਲਦ ਹੀ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਦਿੱਤੀ ਜਾਵੇਗੀ ਤਾਂ ਜੋ ਵਸਨੀਕਾਂ ਨੂੰ ਇਸਦਾ ਲਾਭ ਮਿਲ ਸਕੇ।

ਇਸ ਮੌਕੇ ਨਾਮਧਾਰੀ ਸੰਸਥਾ ਦੇ ਮੁੱਖੀ ਸਮੇਤ ਪ੍ਰਬੰਧਕ ਕਮੇਟੀ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਿੰਸੀਪਲ ਸਕੱਤਰ, ਪੰਜਾਬ ਸਰਕਾਰ, ਨੀਲਕੰਠ ਅਵੱਦ, ਵਿਭਾਗ ਮੁਖੀ ਹਰਪ੍ਰੀਤ ਸਿੰਘ, ਮੁੱਖ ਇੰਜੀਨੀਅਰ (ਪੀ.ਡੀ.ਕਿਊ.ਏ) ਇੰਜੀ: ਜੇ.ਜੇ. ਗੋਇਲ, ਨਿਗਰਾਨ ਇੰਜੀਨੀਅਰ ਇੰਜੀ: ਸੁਖਪਿੰਦਰ ਸਿੰਘ ਅਤੇ ਸਬੰਧਤ ਕਾਰਜਕਾਰੀ ਇੰਜੀਨੀਅਰ ਇੰਜੀ: ਗਗਨਦੀਪ ਸਿੰਘ ਸੰਧੂ ਸਮੇਤ ਟੈਕਨੀਕਲ ਟੀਮ ਵੀ ਮੌਜੂਦ ਸੀ।

ਕੈਬਨਿਟ ਮੰਤਰੀ ਮੁੰਡੀਆਂ ਦੇ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਉਚ ਅਧਿਕਾਰੀਆਂ ਵੱਲੋ ਪਿੰਡ ਦਾ ਦੋਰਾ ਕੀਤਾ ਗਿਆ। ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ, ਨਿਰੀਖਣ ਦੋਰਾਨ ਪ੍ਰਿਸੀਪਲ ਸਕੱਤਰ, ਪੰਜਾਬ ਸਰਕਾਰ ਵੱਲੋ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਪਿੰਡ ਵਿੱਚ ਨਵੇਂ ਸਿਰੇ ਤੋ ਪੈਣ ਵਾਲੇ ਸੀਵਰੇਜ਼ ਸਿਸਟਮ ਦੀ ਪ੍ਰਪੋਜਲ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ।

ਇਸ ਉਪਰੰਤ ਪ੍ਰਿਸੀਪਲ ਸਕੱਤਰ ਵੱਲੋ ਰਾਂਹੋ ਰੋਡ ‘ਤੇ ਪੈਦੇਂ ਪਿੰਡ ਮੇਹਰਬਾਨ, ਬਾਜੜਾ, ਢੇਰੀ, ਸੀੜਾ, ਕਨੇਜਾ, ਸੁਜਾਤਵਾਲਾ ਪਿੰਡਾਂ ਲਈ ਸਾਂਝੇ ਤੌਰ ‘ਤੇ ਪ੍ਰਪੋਜ਼ਡ ਸੀਵਰੇਜ਼ ਟਰੀਟਮੈਟਂ ਪਲਾਂਟ ਪਿੰਡ ਸੁਜਾਤਵਾਲਾ ਦਾ ਦੌਰਾ ਕੀਤਾ ਗਿਆ।

ਇਸ ਮੌਕੇ ਜੋਰਾਵਰ ਸਿੰਘ, ਚੇਅਰਮੈਨ ਖੰਡ ਮਿਲ, ਬੁੱਢੇਵਾਲ ਸਮੇਤ ਸਾਈਟ ‘ਤੇ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਸਮੇਤ ਪਿੰਡਾਂ ਦੇ ਮੋਹਤਵਰ ਵਿਅਕਤੀ ਹਾਜ਼ਰ ਸਨ।

ਪ੍ਰਿਸੀਪਲ ਸਕੱਤਰ ਵੱਲੋ ਹਾਜ਼ਰ ਵਿਅਕਤੀਆਂ ਤੋ ਪਿੰਡਾਂ ਵਿੱਚ ਪਾਣੀ ਅਤੇ ਸੀਵਰੇਜ਼ ਸਬੰਧੀ ਆ ਰਹਿਆਂ ਮੁਸ਼ਕਿਲਾਂ ਸਬੰਧੀ ਗੱਲਬਾਤ ਕੀਤੀ ਗਈ ਅਤੇ ਇਨ੍ਹਾਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਮੌਕੇ ‘ਤੇ ਹਾਜ਼ਰ ਸਬੰਧਤ ਸਟਾਫ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ।#highlight #dc #DPRO #PunjabiNews #mycitymynews #currentnews #latestnewsupdate #aamjanta #latestnews #viralnews

Related Articles

Leave a Reply

Your email address will not be published. Required fields are marked *

Back to top button
error: Content is protected !!