Uncategorized
ਅਮਰੀਕਾ ਵਲੋਂ ਵੇਨੇਜ਼ੁਏਲਾ ਉਤੇ ਕੀਤੇ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ
ਸਰਕਾਰ ਵਲੋਂ ਬਿਜਲੀ ਬੋਰਡ ਦੀ ਜ਼ਾਇਦਾਦ ਨੂੰ ਵੇਚਣ ਦੇ ਮਨਸੂਬਿਆਂ ਦਾ ਵਿਰੋਧ

ਮਾਲੇਰ ਕੋਟਲਾ 5 ਜਨਵਰੀ ( ਵਾਸ਼ਿਸ਼ਟ ) ਸੀ ਪੀ ਆਈ ਬ੍ਰਾਂਚ ਮਲੇਰ ਕੋਟਲਾ (ਸ਼ਹਿਰੀ ) ਅਤੇ ਵੱਖ ਵੱਖ ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵਲੋਂ ਕਾ ਪਿਆਰੇ ਲਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਸਮੂੰਹ ਮੈਂਬਰ ਹਾਜ਼ਰ ਹੋਏ

ਮੀਟਿੰਗ ਵਿਚ ਕਮਿਊਨਿਸਟ ਆਗੂ ਕਾ ਪਿਆਰੇ ਲਾਲ,ਬ੍ਰਾਂਚ ਸਕੱਤਰ ਦਿਨੇਸ਼ ਭਾਰਦਵਾਜ ਗੋਬਿੰਦ ਕਾੰਤ ਝਾ, ਮੁਜੀਬ ਉਰ ਰਹਿਮਾਨ ਅਤੇ ਗੁਲਜ਼ਾਰ ਖਾਨ ਨੇ ਅਮਰੀਕਾ ਵਲੋਂ ਵੇਨੇਜ਼ੁਏਲਾ ਉਤੇ ਕੀਤੇ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਸਮੂੰਹ ਕਿਰਤੀਆਂ, ਕਾਮੇਆ ਮੁਲਾਜ਼ਮਾਂ ਨੂੰ ਇਕ ਝੰਡੇ ਹੇਠ ਲਾਮਵੰਦ ਹੋਣ ਦੀ ਅਪੀਲ਼ ਕੀਤੀ ਤਾ ਜੋ ਕੇਂਦਰ ਸਰਕਾਰ ਵਲੋਂ ਜਾਰੀ ਤੁਗਲਕੀ ਫਰਮਾਨਾ ਦਾ ਡਟਵਾਂ ਵਿਰੋਧ ਕੀਤਾ ਜਾਵੇ

ਮੀਟਿੰਗ ਵਿਚ ਆਗੂਆਂ ਵਲੋਂ ਪੰਜਾਬ ਸਰਕਾਰ ਵਲੋਂ ਬਿਜਲੀ ਬੋਰਡ ਦੀ ਜ਼ਾਇਦਾਦ ਨੂੰ ਵੇਚਣ ਦੇ ਮਨਸੂਬਿਆਂ ਦਾ ਵਿਰੋਧ ਕਰਦੇ ਹੋਏ ਇਸ ਫੈਸਲੇ ਨੂੰ ਰੱਦ ਕਰਵਾਉਣ ਲਈ ਸ਼ੁਰੂ ਹੋਏ ਸੰਘਰਸ਼ ਵਿਚ ਅਪਣਾ ਪੂਰਨ ਸਹਿਯੋਗ ਦੇਣ ਲਈ ਅਪੀਲ਼ ਕੀਤੀ




