Uncategorized

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਹਲਕਾ ਪਾਇਲ ਵਿੱਚ ਸਿਹਤ ਸੇਵਾਵਾਂ ਵਿੱਚ ਇਤਿਹਾਸਕ ਸੁਧਾਰ ਹੋਏ : ਵਿਧਾਇਕ ਗਿਆਸਪੁਰਾ

ਮੇਰਾ ਸੁਪਨਾ ਕਿ ਹਲਕਾ ਪਾਇਲ ਅੰਦਰ ਮੈਡੀਕਲ ਕਾਲਜ ਬਣੇ : ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ

ਪਾਇਲ 2 ਜਨਵਰੀ ( ਬਿਊਰੋ, ਵਾਸ਼ਿਸ਼ਟ ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਣਨ ਤੋਂ ਬਾਅਦ ਹਲਕਾ ਪਾਇਲ ਅੰਦਰ ਸਿਹਤ ਖੇਤਰ ਵਿੱਚ ਬੇਮਿਸਾਲ ਬਦਲਾਅ ਵੇਖਣ ਨੂੰ ਮਿਲਿਆ ਹੈ।

ਇਸ ਸਬੰਧ ਵਿੱਚ ਹਲਕੇ ਵਿੱਚ ਨਵੇਂ ਤਾਇਨਾਤ ਹੋਏ 44 ਡਾਕਟਰਾਂ ਅਤੇ ਨਰਸਾਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੇ ਪੰਚਾ-ਸਰਪੰਚਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਤੇ ਲੋਕਾਂ ਵੱਲੋਂ ਭਰਪੂਰ ਹੌਸਲਾ ਅਫਜ਼ਾਈ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਪਾਇਲ ਦੇ ਵਿਧਾਇਕ ਇੰਜੀ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਹਲਕੇ ਦੀ ਸਿਹਤ ਵਿਵਸਥਾ ਬਿਲਕੁਲ ਢਹਿ ਚੁੱਕੀ ਸੀ। ਉਸ ਵੇਲੇ ਪੂਰੇ ਹਲਕੇ ਵਿੱਚ ਕੇਵਲ 4 ਡਾਕਟਰ ਹੀ ਮੌਜੂਦ ਸਨ ਅਤੇ ਸਰਕਾਰੀ ਹਸਪਤਾਲ ਖਾਲੀ ਪਏ ਰਹਿੰਦੇ ਸਨ। ਲੋਕਾਂ ਨੂੰ ਇਲਾਜ ਲਈ ਮਹਿੰਗੇ ਨਿੱਜੀ ਹਸਪਤਾਲਾਂ ਦਾ ਸਹਾਰਾ ਲੈਣਾ ਪੈਂਦਾ ਸੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਹਲਕਾ ਪਾਇਲ ਵਿੱਚ ਸਿਹਤ ਸਹੂਲਤਾਂ ਨੂੰ ਪਹਿਲ ਦਿੱਤੀ ਗਈ ਹੈ।

ਡਾਕਟਰਾਂ ਅਤੇ ਨਰਸਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ ਅਤੇ ਅੱਜ ਲੋਕਾਂ ਨੂੰ ਮੁਫ਼ਤ ਅਤੇ ਉੱਚ-ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਸਰਕਾਰੀ ਹਸਪਤਾਲਾਂ ਵਿੱਚ ਹੀ ਮਿਲ ਰਹੀਆਂ ਹਨ। ਛੇ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ ।

ਇਸ ਦੇ ਨਾਲ ਹੀ ਦੋਰਾਹਾ ਵਿਖੇ ਨਵਾਂ ਬਣਿਆ ਸਰਕਾਰੀ ਹਸਪਤਾਲ ਜੋ ਪਿਛਲੀਆਂ ਸਰਕਾਰਾਂ ਦੌਰਾਨ ਅਧਵਾਟੇ ਖੜਾ ਸੀ ਹੁਣ ਪੂਰੀ ਤਰ੍ਹਾਂ ਸਰਗਰਮ ਹੋ ਰਿਹਾ ਹੈ। ਇਸ ਹਸਪਤਾਲ ਲਈ 41 ਨਵੀਆਂ ਪੋਸਟਾਂ ਨੂੰ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ, ਹੁਣ ਵੀ ਉਸ ਹਸਪਤਾਲ ਵਿੱਚ 10 ਸਪੈਸ਼ਲਿਸਟ ਡਾਕਟਰ ਤਾਇਨਾਤ ਹਨ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।

ਸਨਮਾਨ ਸਮਾਰੋਹ ਦੌਰਾਨ ਗਿਆਸਪੁਰਾ ਨੇ ਇਹ ਵੀ ਕਿਹਾ ਗਿਆ ਕਿ “ਮੇਰਾ ਸੁਪਨਾ ਹੈ ਕਿ ਹਲਕੇ ਪਾਇਲ ਵਿੱਚ ਇੱਕ ਮੈਡੀਕਲ ਕਾਲਜ ਦੀ ਸਥਾਪਨਾ ਕਰਵਾਈ ਜਾਵੇ ਤਾਂ ਜੋ ਇਲਾਕੇ ਦੇ ਨੌਜਵਾਨਾਂ ਨੂੰ ਡਾਕਟਰੀ ਸਿੱਖਿਆ ਅਤੇ ਲੋਕਾਂ ਨੂੰ ਉੱਚ ਪੱਧਰੀ ਇਲਾਜ ਦੀ ਸਹੂਲਤ ਆਪਣੇ ਹਲਕੇ ਵਿੱਚ ਹੀ ਮਿਲ ਸਕੇ।”

ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਲੋਕਾਂ ਦੇ ਆਸ਼ੀਰਵਾਦ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਇਹ ਸੁਪਨਾ ਵੀ ਜਲਦ ਹਕੀਕਤ ਬਣੇਗਾ।

ਅੰਤ ਵਿੱਚ ਨਵੇਂ ਆਏ ਡਾਕਟਰਾਂ ਅਤੇ ਨਰਸਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸਰਕਾਰ ਦੀ ਸਿਹਤ ਪੱਖੀ ਨੀਤੀਆਂ ਦੀ ਭਰਪੂਰ ਸਾਰਾਹਨਾ ਕੀਤੀ ਗਈ।

ਇਸ ਮੌਕੇ ਸਟੇਜ ਦਾ ਸੰਚਾਲਨ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ ਵਲੋਂ ਕੀਤਾ ਗਿਆ। ਸਿਵਲ ਸਰਜਨ ਲੁਧਿਆਣਾ ਰਮਨਦੀਪ ਕੌਰ ਦਾ ਵੀ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ ।#pmo #cmpunjab #Loksampark #highlight #MLA #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #dgppunjab #newsvartacurrentnews #currentnews #latestnewsupdate #aamjanta

Related Articles

Leave a Reply

Your email address will not be published. Required fields are marked *

Back to top button
error: Content is protected !!