Uncategorized

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ 22 ਜਨਵਰੀ ਨੂੰ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ

ਸ੍ਰੀ ਮੁਕਤਸਰ ਸਾਹਿਬ, 20 ਜਨਵਰੀ ( ਸੂਤਰ ) ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ 22 ਜਨਵਰੀ 2026 ਦਿਨ ਵੀਰਵਾਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਦਿਲਬਾਗ ਸਿੰਘ ਨੇ ਦਿੱਤੀ।

ਉਨ੍ਹਾਂ ਕਿਹਾ ਕਿ ਇਸ ਪਲੇਸਮੈਂਟ ਕੈਂਪ ਵਿੱਚ ਐਕਸਿਸ ਬੈਂਕ ਵੱਲੋਂ ਸਹਾਇਕ ਮੈਨੇਜਰ ਦੀ 10 ਅਸਾਮੀਆਂ ਲਈ ਲੜਕੇ ਅਤੇ ਲੜਕੀਆਂ ਦੀ ਇੰਟਰਵਿਊ ਕੀਤੀ ਜਾਣੀ ਹੈ। ਇੰਟਰਵਿਊ ਲਈ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ/ਪੋਸਟ ਗ੍ਰੈਜੂਏਸ਼ਨ ਪਾਸ, ਉਮਰ 19 ਤੋਂ 30 ਸਾਲ ਹੋਣੀ ਲਾਜਮੀ ਹੈ।

ਸ੍ਰੀ ਦਲਜੀਤ ਸਿੰਘ ਬਰਾੜ, ਪਲੇਸਮੈਂਟ ਅਫਸਰ ਵੱਲੋਂ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਕੈਂਪ ਵਿੱਚ ਭਾਗ ਲੈਣ ਸਮੇਂ ਪ੍ਰਾਰਥੀ ਆਪਣੀ ਵਿੱਦਿਅਕ ਯੋਗਤਾ ਦੇ ਦਸਤਾਵੇਜ, 2 ਪਾਸਪੋਰਟ ਸਾਈਜ ਫੋਟੋ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਜਰੂਰ ਨਾਲ ਲੈ ਕੇ ਆਉਣ (ਅਸਲ + ਫੋਟੋ ਕਾਪੀ) ।

ਉਨ੍ਹਾ ਦੱਸਿਆ ਕਿ ਪ੍ਰਾਰਥੀ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾਂਦੀਆਂ ਸੇਵਾਵਾਂ ਦਾ ਲਾਭ ਲੈਣ ਲਈ ਦਫਤਰ ਦੇ ਵੈਟਸਐਪ ਨੰਬਰ 98885-62317 ਤੇ ਆਪਣੇ ਵੇਰਵੇ ਭੇਜ ਦੇ ਗਰੁੱਪ ਜੁਆਇਨ ਕਰਨ ਤਾਂ ਜੋ ਪ੍ਰਾਰਥੀਆਂ ਨੂੰ ਦਫਤਰ ਵੱਲੋਂ ਲਗਾਏ ਜਾਂਦੇ ਪਲੇਸਮੈਂਟ ਕੈਂਪ/ ਰੋਜ਼ਗਾਰ ਮੇਲੇ ਅਤੇ ਹੋਰ ਪ੍ਰੋਗਰਾਮ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕੇ।

ਇੰਟਰਵਿਊ ਵਿੱਚ ਭਾਗ ਲੈਣ ਲਈ ਕੋਈ ਵੀ ਟੀ.ਏ. ਅਤੇ ਡੀ.ਏ. ਦੇਣ ਯੋਗ ਨਹੀਂ ਹੋਵੇਗਾ ਅਤੇ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਦੇ ਨੰਬਰ 98885-62317 ’ਤੇ ਸੰਪਰਕ ਕਰ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button
error: Content is protected !!