ਸੀ ਪਾਈਟ ਕੈੰਪ ‘ਚ ਸਕਿਉਰਿਟੀ ਸੁਪਰਵਾਈਜ਼ਰ ਦਾ ਮੁਫ਼ਤ ਕੋਰਸ 20 ਜਨਵਰੀ ਤੋਂ ਸ਼ੁਰੂ

ਲੁਧਿਆਣਾ, 19 ਜਨਵਰੀ ( vashisht ) – ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਗਿੱਲ ਰੋਡ ‘ਤੇ ਸਥਿਤ ਸੀ-ਪਾਈਟ ਕੈਪ ਵਿਖੇ 20 ਜਨਵਰੀ ਤੋਂ ਸਿਕਿਉਰਿਟੀ ਸੁਪਰਵਾਈਜ਼ਰ ਦਾ ਕੋਰਸ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਕੌਸਲ ਵਿਕਾਸ ਯੋਜਨਾ 4.0 ਦੇ ਅੰਤਰਗਤ ਪੰਜਾਬ ਦੇ ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਇਹ ਕੋਰਸ ਬਿਲਕੁੱਲ ਮੁਫ਼ਤ ਕਰਵਾਇਆ ਜਾਣਾ ਹੈ।

ਉਨ੍ਹਾਂ ਦੱਸਿਆ ਕਿ ਜਿਹੜੇ ਨੌਜਵਾਨ ਸਕਿਉਰਿਟੀ ਸੁਪਰਵਾਈਜ਼ਰ ਦਾ ਕੋਰਸ ਕਰਨਾ ਚਾਹੁੰਦੇ ਹਨ, ਕੈੰਪ ਵਿਖ਼ੇ ਸੰਪਰਕ ਕਰ ਸਕਦੇ ਹਨ। ਕੋਰਸ ਤੋਂ ਬਾਅਦ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਵੀ ਦਿੱਤੇ ਜਾਣਗੇ।

ਜਿਨ੍ਹਾਂ ਯੁਵਕਾਂ ਦੀ ਉਮਰ 22 ਸਾਲ ਹੈ, ਸੀ-ਪਾਈਟ ਕੈਪ, ਆਈ.ਟੀ.ਆਈ ਗਿੱਲ ਰੋਡ ਲੁਧਿਆਣਾ ਵਿਖੇ ਆ ਕੇ ਕੋਰਸ ਲਈ ਦਾਖਲਾ ਲੈ ਸਕਦੇ ਹਨ। ਕੋਰਸ ਪੂਰਾ ਹੋਣ ਉਪਰੰਤ ਸਰਕਾਰੀ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ।

ਯੁਵਕ ਕੈਪ ਵਿੱਚ ਆ ਕੇ ਪੰਜਾਬ ਸਰਕਾਰ ਵੱਲੋ ਸੁਰੂ ਕੀਤੇ ਜਾ ਰਹੇ ਸਕਿਉਰਿਟੀ ਸੁਪਰਵਾਈਜਰ ਕੋਰਸ ਦਾ ਫਾਇਦਾ ਉਠਾ ਸਕਦੇ ਹਨ।

ਕੋਰਸ ਲਈ ਵਿਦਿਅਕ ਯੋਗਤਾਂ 10ਵੀ ,12ਵੀ , ਉੱਚ ਵਿਦਿਅਕ ਸਾਰੇ ਸਰਟੀਫਿਕੇਟਾਂ, ਆਧਾਰ ਕਾਰਡ ਦੀਆਂ ਕਾਪੀਆਂ, ਪਾਸਪੋਰਟ ਸਾਈਜ ਫੋਟੋ ਲੈ ਕੇ ਕੈਪ ਵਿੱਚ ਰਿਪੋਰਟ ਕਰ ਸਕਦੇ ਹਨ।

ਸਿਖਲਾਈ ਦੌਰਾਨ ਯੁਵਕਾਂ ਨੂੰ ਰਿਹਾਇਸ ਅਤੇ ਖਾਣਾ ਪੰਜਾਬ ਸਰਕਾਰ ਵੱਲੋ ਮੁਫਤ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਸੰਪਰਕ ਲਈ ਮੋਬਾਈਲ ਨੰਬਰਾਂ 84928-21213, 79739-14579, 78885 86296 ਅਤੇ 98766-17258 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ l




