ਮਦਨ ਮਦਹੋਸ਼ ਨੈਸ਼ਨਲ ਯੁਵਾ ਕੋਆਪਰੇਟਿਵ ਸੁਸਾਇਟੀ ਬ੍ਰਾਂਚ ਚੰਡੀਗੜ੍ਹ ਦੇ ਡਾਇਰੈਕਟਰ ਨਿਯੁਕਤ
ਮਦਨ ਮਦਹੋਸ਼ ਦੀਆਂ ਸਮਾਜ ਪ੍ਰਤੀ ਸੇਵਾਵਾਂ ਤੇ ਸਮਰਪਿਤ ਭਾਵਨਾਵਾਂ ਦੇ ਮੱਦੇਨਜ਼ਰ ਉਕਤ ਨਿਯੁਕਤੀ

ਮਲੇਰਕੋਟਲਾ- 27 ਜਨਵਰੀ ( ਸੂਤਰ ) – ਪੰਜਾਬ ਦੇ ਨਾਮਵਰ ਸ਼ਾਇਰ, ਸੀਨੀਅਰ ਪੱਤਰਕਾਰ, ਉੱਘੇ ਸਮਾਜ ਸੇਵੀ ਤੇ ਸਾਬਕਾ ਮਿਉਂਸਪਲ ਕੌਂਸਲਰ ਮਦਨ ਮਦਹੋਸ਼ ਨੂੰ ਨੈਸ਼ਨਲ ਯੁਵਾ ਕੋਆਪਰੇਟਿਵ ਸੁਸਾਇਟੀ (NYCS) ਬ੍ਰਾਂਚ ਚੰਡੀਗੜ੍ਹ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਕਤ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਯੁਵਾ ਕੋਆਪਰੇਟਿਵ ਸੁਸਾਇਟੀ ਲਿਮਟਿਡ ਦੇ ਰਾਸ਼ਟਰੀ ਡਾਇਰੈਕਟਰ ਤੇ ਚੰਡੀਗੜ੍ਹ ਦੇ ਚੇਅਰਮੈਨ ਦਵਿੰਦਰ ਸਿੰਘ ਨੇ ਦੱਸਿਆ ਕਿ ਮਦਨ ਮਦਹੋਸ਼ ਦੀਆਂ ਸਮਾਜ ਪ੍ਰਤੀ ਸੇਵਾਵਾਂ ਤੇ ਸਮਰਪਿਤ ਭਾਵਨਾਵਾਂ ਦੇ ਮੱਦੇਨਜ਼ਰ ਉਕਤ ਨਿਯੁਕਤੀ ਕੀਤੀ ਗਈ ਹੈ।

ਰਾਸ਼ਟਰੀ ਡਾਇਰੈਕਟਰ ਦਵਿੰਦਰ ਸਿੰਘ ਨੇ ਉਕਤ ਸੁਸਾਇਟੀ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1999 ਵਿੱਚ ਹੋਈ ਸਥਾਪਨਾ ਤੋਂ ਲੈ ਕੇ ਹੀ ਨੈਸ਼ਨਲ ਯੁਵਾ ਕੋਆਪਰੇਟਿਵ ਸੁਸਾਇਟੀ ਲਿਮਟਿਡ ਨੇ ਪੂਰੇ ਭਾਰਤ ਦੇ ਯੁਵਾ ਉਦਮੀਆਂ ਦੇ ਵਿਕਾਸ ਤੇ ਪੋਸ਼ਣ ਵੱਲ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ। 603 ਜ਼ਿਲ੍ਹਿਆਂ ਵਿੱਚ ਸਰਗਰਮ ਉਕਤ ਸੁਸਾਇਟੀ ਯੁਵਾ ਵਰਗ ਨੂੰ ਸਵੈ ਰੁਜ਼ਗਾਰ, ਉਦਮੀਕਤਾ ਤੇ ਕੌਸ਼ਲ ਵਿਕਾਸ ਦੇ ਮੌਕੇ ਪ੍ਰਦਾਨ ਕਰ ਰਹੀ ਹੈ।

ਇਸ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸੁਨੀਲ ਗੋਇਲ (ਡਿੰਪਲ) ਪ੍ਰਦੇਸ਼ ਕਾਰਜਕਾਰਨੀ ਮੈਂਬਰ ਭਾਰਤੀ ਜਨਤਾ ਪਾਰਟੀ ਪੰਜਾਬ, ਜਗਤ ਕਥੂਰੀਆ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮਲੇਰਕੋਟਲਾ, ਮਾਲਤੀ ਸਿੰਗਲਾ ਮਿਉਂਸਪਲ ਕੌਂਸਲਰ,ਸੱਤ ਦੇਵ ਗਰਗ (ਵਿੱਕੀ) ਡਾਇਰੈਕਟਰ,ਵਿਕਾਸ ਰਾਣਾ ਡਾਇਰੈਕਟਰ,

ਸਲੋਨੀ ਗੋਇਲ ਸਟੇਟ ਮੈਂਬਰ ਯੂਨਾਈਟਿਡ ਨੋਬਲ ਹਿਊਮਨ ਰਾਇਟਸ ਕਮੇਟੀ ਪੰਜਾਬ ਨੇ ਨੈਸ਼ਨਲ ਡਾਇਰੈਕਟਰ ਮਾਨਯੋਗ ਦਵਿੰਦਰ ਸਿੰਘ ਜੀ ਦਾ ਤਹਿ ਦਿਲੋ ਧੰਨਵਾਦ ਕੀਤਾ ਤੇ ਨਵ-ਨਿਯੁਕਤ ਡਾਇਰੈਕਟਰ ਮਦਨ ਮਦਹੋਸ਼ ਨੂੰ ਵਧਾਈ ਦਿੱਤੀ ਅਤੇ ਆਸ਼ਾ ਪ੍ਰਗਟਾਈ ਕਿ ਮਦਨ ਮਦਹੋਸ਼ ਆਪਣੀ ਜ਼ਿੰਮੇਵਾਰੀ ਨੂੰ ਪੂਰਨ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ।



