Uncategorized

ਸ਼ੁਰੂਆਤੀ ਬਾਲ ਵਿਕਾਸ ਦੀ ਮਜ਼ਬੂਤੀ ਲਈ ਆਂਗਣਵਾੜੀ ਕੇਂਦਰਾਂ ਚ ਕਰਵਾਈਆਂ ਵਿਸ਼ੇਸ਼ ਗਤੀਵਿਧੀਆਂ

ਬੱਚਿਆਂ ਦੇ ਸਮਾਜਿਕ ਤੇ ਭਾਵਨਾਤਮਕ ਵਿਕਾਸ ਲਈ ਮਨਾਇਆ ਚਾਈਲਡ ਕੇਅਰ ਐਂਡ ਐਜੂਕੇਸ਼ਨ ਦਿਵਸ

ਮਾਲੇਰਕੋਟਲਾ, 27 ਜਨਵਰੀ ( ਸੂਤਰ ) ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਵਿੱਚ ਸ਼ੁਰੂਆਤੀ ਸਿੱਖਿਆ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ “ਸਮਾਜਿਕ ਅਤੇ ਭਾਵਨਾਤਮਕ ਵਿਕਾਸ” ਥੀਮ ਅਧੀਨ ਚਾਈਲਡ ਕੇਅਰ ਐਂਡ ਐਜੂਕੇਸ਼ਨ ਦਿਵਸ ਮਨਾਇਆ ਗਿਆ। ਇਸ ਮੌਕੇ ਜਿਲੇ ਦੇ ਸਮੁੱਚੇ 545 ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦੀ ਮੁੱਢਲੀ ਸਿੱਖਿਆ ਅਤੇ ਦੇਖਭਾਲ ਸਬੰਧੀ ਜਾਗਰੂਕ ਕੀਤਾ ਗਿਆ ।

ਇਸ ਮੌਕੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਮਾਪਿਆਂ ਨੂੰ 0-6 ਸਾਲ ਦੇ ਬੱਚਿਆਂ ਦੇ ਸਮਾਜਿਕ ਅਤੇ ਭਾਵਨਾਤਮਕ ਵਿਕਾਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਸ਼ੁਰੂਆਤੀ ਬਾਲ ਅਵਸਥਾ ਵਿੱਚ ਪਿਆਰ, ਸਨੇਹ, ਸੰਵਾਦ ਅਤੇ ਸਕਾਰਾਤਮਕ ਵਾਤਾਵਰਣ ਬੱਚਿਆਂ ਦੀ ਸ਼ਖ਼ਸੀਅਤ ਨਿਖਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਇਸ ਦਿਵਸ ਦੌਰਾਨ ਬੱਚਿਆਂ ਲਈ ਕਹਾਣੀ ਸੁਣਾਉਣਾ, ਗੀਤ, ਖੇਡਾਂ ਅਤੇ ਸਮੂਹਿਕ ਗਤੀਵਿਧੀਆਂ ਕਰਵਾਈਆਂ ਗਈਆਂ, ਤਾਂ ਜੋ ਬੱਚਿਆਂ ਵਿੱਚ ਆਪਸੀ ਸਹਿਯੋਗ, ਸਾਂਝ ਅਤੇ ਭਾਵਨਾਵਾਂ ਨੂੰ ਸਮਝਣ ਦੀ ਸਮਰੱਥਾ ਵਿੱਚ ਵਾਧਾ ਹੋ ਸਕੇ। ਇਸ ਦੌਰਾਨ ਮਾਪਿਆਂ ਨੂੰ ਘਰ ਵਿੱਚ ਵੀ ਸਾਕਾਰਾਤਮਕ ਮਹੌਲ ਵਿੱਚ ਬੱਚਿਆਂ ਨਾਲ ਜਿਆਦਾ ਸਮਾਂ ਬਤੀਤ ਕਰਨਾ ਚਾਹੀਂਦਾ ਹੈ ਤਾਂ ਜੋ ਬੱਚਿਆਂ ਦਾ ਭਾਵਨਾਤਮਕ ਵਿਕਾਸ ਹੋ ਸਕੇ ।

Related Articles

Leave a Reply

Your email address will not be published. Required fields are marked *

Back to top button
error: Content is protected !!