Uncategorized

ਫੋਸਟਰ ਕੇਅਰ ਸਕੀਮ ਰਾਹੀਂ ਅਨਾਥ ਅਤੇ ਪੀੜਤ ਬੱਚਿਆਂ ਨੂੰ ਮਿਲ ਰਿਹਾ ਪਰਿਵਾਰਕ ਸਹਾਰਾ- ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਮਾਲੇਰਕੋਟਲਾ, 30 ਦਸੰਬਰ ( ਵਾਸ਼ਿਸ਼ਟ ) ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰਪਾਲ ਕੌਰ ਧਾਰੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪਾਂਸਰਸ਼ਿਪ ਸਕੀਮ (ਫੋਸਟਰ ਕੇਅਰ ਸਕੀਮ) ਅਧੀਨ ਅਨਾਥ ਬੱਚਿਆਂ ਜਾਂ ਉਹਨਾਂ ਬੱਚਿਆਂ ਦੀ ਸੰਭਾਲ ਕੀਤੀ ਜਾ ਰਹੀ ਹੈ ਜੋ ਮਾਤਾ-ਪਿਤਾ ਤੋਂ ਅਲੱਗ ਰਹਿ ਰਹੇ ਹਨ ਜਾਂ ਕਿਸੇ ਕਾਰਨ ਕਰਕੇ ਆਪਣੇ ਜੈਵਿਕ ਪਰਿਵਾਰ ਨਾਲ ਨਹੀਂ ਰਹਿ ਸਕਦੇ।

ਉਨ੍ਹਾਂ ਦੱਸਿਆ ਕਿ ਫੋਸਟਰ ਕੇਅਰ ਅਧੀਨ ਬੱਚੇ ਨੂੰ ਕਿਸੇ ਯੋਗ ਅਤੇ ਇੱਛੁਕ ਪਰਿਵਾਰ ਦੇ ਸਪੁਰਦ ਕੀਤਾ ਜਾਂਦਾ ਹੈ, ਜੋ ਬੱਚੇ ਦੀ ਸਿੱਖਿਆ, ਸਿਹਤ, ਪੋਸ਼ਣ ਅਤੇ ਸਮੂਹਿਕ ਵਿਕਾਸ ਦੀ ਜ਼ਿੰਮੇਵਾਰੀ ਨਿਭਾਂਦਾ ਹੈ।

ਇਹ ਪਰਿਵਾਰ ਬੱਚੇ ਦੇ ਕਾਨੂੰਨੀ ਮਾਤਾ-ਪਿਤਾ ਨਹੀਂ ਬਣਦੇ, ਪਰ ਉਹ ਉਸਨੂੰ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਪਿਆਰ, ਦੇਖਭਾਲ ਅਤੇ ਸੁਰੱਖਿਆ ਪ੍ਰਦਾਨ ਕਰਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਬੱਚੇ ਦੀ ਦੇਖਭਾਲ ਲਈ ਫੋਸਟਰ ਪਰਿਵਾਰ ਨੂੰ ਨਿਰਧਾਰਿਤ ਰਕਮ ਮਦਦ ਵਜੋਂ ਦਿੱਤੀ ਜਾਂਦੀ ਹੈ। ਸਪਾਂਸਰਸਿਪ ਅਤੇ ਫੋਸਟਰ ਸਕੀਮ ਅਧੀਨ ਜਿਨ੍ਹਾਂ ਬੱਚਿਆਂ ਦੇ ਦੋਵੇਂ ਮਾਤਾ ਪਿਤਾ ਦੀ ਮੌਤ ਹੋ ਗਈ ਹੋਵੇ ਜਾਂ ਘਰ ਦੇ ਕਮਾਊ ਮੈਂਬਰ ਦੀ ਮੌਤ ਹੋ ਗਈ ਹੋਵੇ,

ਜੇਕਰ ਬੱਚਾ (HIV) ਨਾਲ ਪੀੜਤ ਹੋਵੇ ਜਾਂ ਮਾਤਾ- ਪਿਤਾ (HIV) ਨਾਲ ਪੀੜਤ ਹੋਣ, ਉਹ ਬੱਚੇ ਜਿਨ੍ਹਾਂ ਦੇ ਮਾਤਾ-ਪਿਤਾ ਜਾਂ ਘਰ ਦਾ ਕਮਾਊ ਮੈਂਬਰ ਜੇਲ ਵਿਚ ਹੋਵੇ, ਉਹ ਬੱਚੇ ਜਿਨ੍ਹਾਂ ਦੇ ਮਾਤਾ-ਪਿਤਾ ਵਿਕਲਾਂਗ ਜਾ ਲੰਬੀ ਬਿਮਾਰੀ ਦਾ ਸ਼ਿਕਾਰ ਹੋਣ, ਤਲਾਕਸ਼ੁਦਾ ਜਾਂ ਵਿਧਵਾ ਮਾਤਾਵਾਂ,

ਬਾਲ ਵਿਆਹ, ਬਾਲ ਮਜ਼ਦੂਰੀ, ਬਾਲ ਭਿੱਖਿਆ, ਬਾਲ ਤਸਕਰੀ ਜਾਂ ਕੁਦਰਤੀ ਆਫਤ ਤੋਂ ਪੀੜਤ ਜ਼ਿਨ੍ਹਾਂ ਦੀ ਪਰੀਵਾਰਿਕ ਸਲਾਨਾ ਆਮਦਨ ਪੇਂਡੂ ਖੇਤਰ ਵਿੱਚ 72000 ਰੁਪਏ ਅਤੇ ਸ਼ਹਿਰੀ ਖੇਤਰ ਵਿੱਚ 96000 ਰੁਪਏ ਤੋਂ ਘੱਟ ਹੋਵੇ ਤਾਂ ਲਾਭਪਾਤਰੀਆਂ ਨੂੰ ਬੱਚੇ ਦੇ 18 ਸਾਲ ਦੀ ਉਮਰ ਹੋਣ ਤੱਕ 4000/- ਰੁਪਏ ਪ੍ਰਤੀ ਮਹੀਨਾ ਲਾਭ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਮੁੱਖ ਮਕਸਦ ਬੱਚਿਆਂ ਨੂੰ ਸੰਸਥਾਗਤ ਦੇਖਭਾਲ (ਚਾਈਲਡ ਹੋਮ ਆਦਿ) ਦੀ ਬਜਾਏ ਪਰਿਵਾਰਕ ਮਾਹੌਲ ਪ੍ਰਦਾਨ ਕਰਨਾ ਹੈ, ਕਿਉਂਕਿ ਪਰਿਵਾਰ ਵਿੱਚ ਰਹਿ ਕੇ ਬੱਚਿਆਂ ਦਾ ਮਾਨਸਿਕ ਅਤੇ ਸਮਾਜਿਕ ਵਿਕਾਸ ਹੋਰ ਬਿਹਤਰ ਢੰਗ ਨਾਲ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਸਪਾਂਸਰਸ਼ਿਪ ਸਕੀਮ ਸਮਾਜ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਹਰ ਬੱਚਾ ਪਿਆਰ, ਸੁਰੱਖਿਆ ਅਤੇ ਸੁਨਹਿਰੇ ਭਵਿੱਖ ਦਾ ਹੱਕਦਾਰ ਹੈ। ਇਹ ਯੋਜਨਾ ਨਾ ਸਿਰਫ਼ ਬੱਚਿਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆ ਰਹੀ ਹੈ, ਸਗੋਂ ਸਮਾਜ ਵਿੱਚ ਮਨੁੱਖੀ ਮੁੱਲਾਂ ਨੂੰ ਵੀ ਮਜ਼ਬੂਤ ਕਰ ਰਹੀ ਹੈ।#pmo #cmpunjab #Loksampark #highlight #MLA #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #dgppunjab #newsvartacurrentnews #currentnews #latestnewsupdate #aamjanta

Related Articles

Leave a Reply

Your email address will not be published. Required fields are marked *

Back to top button
error: Content is protected !!