Uncategorized

ਨੰਦੀਸ਼ਾਲਾ ਗਊਸ਼ਾਲਾ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ

ਸ੍ਰੀ ਮੁਕਤਸਰ ਸਾਹਿਬ, 15 ਦਸੰਬਰ ( ਬਿਊਰੋ ) ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਇੱਕ ਗਊ ਭਲਾਈ ਕੈਂਪ ਨੰਦੀ ਨਸਲ ਸੁਧਾਰ ਗਊਸ਼ਾਲਾ ਕਮੇਟੀ ਗੁਰੂਹਰਸਾਏ ਰੋਡ, ਸਾਹਮਣੇ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ । ਇਸ ਕੈਂਪ ਦੌਰਾਨ ਗਊਆਂ ਦੇ ਇਲਾਜ ਲਈ ਗਊਸ਼ਾਲਾ ਨੂੰ 25000/- ਰੁਪਏ ਦੀਆਂ ਦਵਾਈਆਂ ਮੁਫਤ ਦਿੱਤੀਆ ਗਈਆ ।

ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗਰੁਦਿੱਤ ਸਿੰਘ ਅਲੌਖ ਨੇ ਦੱਸਿਆ ਕਿ ਪਸ਼ੂਆ ਨੂੰ ਨਿਰੋਗ ਰੱਖਣ ਲਈ ਪਸ਼ੂ ਪਾਲਣ ਵਿਭਾਗ ਵੱਲੋ ਮੁਫਤ ਡੀਵਾਰਮਿੰਗ ਕੀਤੀ ਜਾਂਦੀ ਹੈ ਅਤੇ ਸਮੇਂ ਸਮੇਂ ਤੇ ਬਿਮਾਰੀਆਂ ਤੋ ਬਚਾਅ ਲਈ ਵੈਕਸੀਨ ਕੀਤੀ ਜਾਂਦੀ ਹੈ। ਉਨ੍ਹਾਂ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਸਾਰੇ ਪਸ਼ੂਆ ਨੂੰ ਸਮੇਂ ਸਿਰ ਡੀਵਾਰਮਿੰਗ ਅਤੇ ਵੈਕਸ਼ੀਨੇਸਨ ਕਰਵਾਈ ਜਾਵੇ ।

ਸੀਨੀਅਰ ਵੈਟਰਨਰੀ ਅਫਸਰ ਡਾ. ਕੇਵਲ ਸਿੰਘ ਨੇ ਸਰਦੀ ਰੁੱਤ ਵਿੱਚ ਪਸ਼ੂਆ ਨੂੰ ਲੱਗਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਸਬੰਧੀ ਜਾਣੂ ਕਰਵਾਇਆ । ਡਾ. ਅਮਰਿੰਦਰਜੀਤ ਸਿੰਘ ਬਰਾੜ ਅਤੇ ਡਾ. ਅਮਨਦੀਪ ਸੇਠੀ ਤੇ ਅਧਾਰਿਤ ਵੈਟਰਨਰੀ ਟੀਮ ਵੱਲੋਂ 26 ਪਸ਼ੂਆ ਦਾ ਮੁਆਇਨਾ ਕੀਤਾ ਗਿਆ

ਇਸ ਕੈਂਪ ਵਿੱਚ ਜਸਵਿੰਦਰ ਸਿੰਘ ਵੈਟੀ. ਇੰਸਪੈਕਟਰ, ਚੈਨਦੀਪ ਸਿੰਘ, ਦੀਪਜੋਤ ਸਿੰਘ ਵੈਟੀ. ਇੰਸਪੈਕਟਰ, ਅਮ੍ਰਿਤ ਖੁਰਾਣਾ , ਸੁਰਿੰਦਰ ਕੁਮਾਰ, ਚਰਨਜੀਤ ਸ਼ਰਮਾ, ਸੁਰਿੰਦਰ ਬਾਂਸਲ (ਪ੍ਰਧਾਨ ਗਊਸ਼ਾਲਾ), ਗੌਰਵ ਬਾਂਸਲ, ਵਿਨੋਦ ਕੁਮਾਰ, ਸ਼ਸੀਲ ਹਾਂਡਾ , ਡਾ. ਵਿਪਨ ਰਾਜ ਕੁਮਾਰ ਦੋਦਾ, ਅਜੈ ਕੁਮਾਰ , ਰਜੇਸ਼ ਕੁਮਾਰ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!