ਯੁੱਧ ਨਸ਼ਿਆ ਵਿਰੁੱਧ- ਸੰਗਰੂਰ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਲਗਾਤਾਰ ਜਾਰੀ
ਨਸੇ ਦੀ ਦਲਦਲ ਤੋਂ ਨਿਜਾਤ ਦਵਾਉਣ ਲਈ 18 ਪੀੜਤਾਂ ਨੂੰ ਦਵਾਈ ਦਿਵਾਈ ਅਤੇ 06 ਦਾਖਲ ਕਰਵਾਏ

ਸੰਗਰੂਰ, 9 ਦਸੰਬਰ ( ਬਿਊਰੋ ) – ਪੰਜਾਬ ਸਰਕਾਰ ਵੱਲੋ ਯੁੱਧ ਨਸ਼ਿਆ ਵਿਰੁੱਧ ਵਾ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿੱਢੀ ਮੁਹਿਮ ਸਬੰਧੀ ਸੰਗਰੂਰ ਪੁਲਿਸ ਵੱਲੋਂ ਲਗਾਤਾਰ ਠੋਸ ਯਤਨ ਕੀਤੇ ਰਹੇ ਹਨ।

ਸ੍ਰੀ ਸੁਖਦੇਵ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ-ਡਵੀਜਨ ਸੰਗਰੂਰ ਅਧੀਨ ਆਉਂਦੇ ਥਾਣਾ ਸਦਰ ਸੰਗਰੂਰ,

ਥਾਣਾ ਸਿਟੀ ਸੰਗਰੂਰ ਅਤੇ ਥਾਣਾ ਸਿਟੀ-1 ਸੰਗਰੂਰ ਦੀ ਪੁਲਿਸ ਵੱਲੋਂ ਲੰਘੇ ਹਫਤੇ ਦੌਰਾਨ ਐਨ.ਡੀ.ਪੀ.ਐਸ. ਐਕਟ ਤਹਿਤ 03 ਮੁਕੱਦਮੇ ਦਰਜ ਰਜਿਸਟਰ ਕਰਕੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੋਸੀਆਂ ਪਾਸੋਂ 62 ਗ੍ਰਾਮ ਚਿੱਟਾ/ਹੈਰੋਇਨ, 10 ਹਜਾਰ ਰੁਪੈ ਦੀ ਡਰੰਗ ਮਨੀ ਬ੍ਰਾਮਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

ਇਹਨਾ ਮੁਕਦਮਿਆ ਤੇ ਇਲਾਵਾ ਹੋਰ ਪਹਿਲੇ ਦਰਜ ਮੁਕੱਦਮਿਆ ਵਿੱਚ ਵੀ 19 ਦੋਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸੀ ਦੌਰਾਨ ਨਸ਼ੇ ਦੀ ਬਿਮਾਰੀ ਤੋ ਪੀੜਤ ਵਿਅਕਤੀਆ ਨੂੰ ਨਸੇ ਦੀ ਦਲਦਲ ਤੋਂ ਨਿਜਾਤ ਦਵਾਉਣ ਲਈ 18 ਪੀੜਤਾਂ ਨੂੰ ਦਵਾਈ ਦਿਵਾਈ ਅਤੇ 06 ਦਾਖਲ ਕਰਵਾਏ ਗਏ ਹਨ।

ਟਰੈਫਿਕ ਦੇ ਨਿਯਮਾ ਦੀ ਉਲੰਘਣਾ ਕਰਨ ਵਾਲੇ 168 ਵਹੀਕਲਾ ਦੇ ਟਰੈਫਿਕ ਚਲਾਨ ਕੀਤੇ ਗਏ ਹਨ ਅਤੇ ਅਮਨ ਕਾਨੂੰਨ ਨੂੰ ਬਹਾਲ ਰੱਖਣ ਲਈ 15 ਵਿਅਕਤੀਆ ਦੇ ਖਿਲਾਫ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਪਬਲਿਕ ਨੂੰ ਇਨਸਾਫ ਦੇਣ ਦੇ ਮੱਦੇਨਜਰ ਪਬਲਿਕ ਵੱਲੋਂ ਦਿੱਤੀਆ ਗਈਆ 64 ਸਿਕਾਇਤਾਂ ਦਾ ਯੋਗ ਨਿਪਟਾਰਾ ਕੀਤਾ ਗਿਆ ਹੈ।

ਇਸਤੋਂ ਇਲਾਵਾ ਸ਼ਹਿਰ ਸੰਗਰੂਰ ਅਤੇ ਸਮੁੱਚੇ ਇਲਾਕਾ ਅੰਦਰ ਅਮਨ ਕਾਨੂੰਨ ਬਹਾਲ ਰੱਖਣ ਸਬੰਧੀ ਨਸ਼ਾ ਸਬੰਧੀ ਹਾਟ ਸਪਾਟ ਘੋਸਿਤ ਕੀਤੇ ਇਲਾਕਿਆ, ਬੱਸ ਸਟੈਡ,ਰੇਲਵੇ ਸਟੇਸ਼ਨ ਅਤੇ ਭੀੜ ਵਾਲੀਆ ਥਾਵਾਂ ਦੀ ਸਨਾਖਤ ਕਰਕੇ ਸਪੈਸਲ ਕੈਸੋ ਅਪ੍ਰੇਸਨ ਤਹਿਤ ਚੈਕਿੰਗ ਕਰਨ ਦੇ ਨਾਲ ਨਾਲ ਪੁਲਿਸ ਵੱਲੋਂ ਹੋਰ ਵੀ ਠੋਸ਼ ਕਦਮ ਚੁੱਕੇ ਜਾ ਰਹੇ ਹਨ। ਸਮੁੱਚੇ ਇਲਾਕਾ ਅੰਦਰ ਅਮਨ ਸ਼ਾਂਤੀ ਬਹਾਲ ਰੱਖਣ ਲਈ ਸੰਗਰੂਰ ਪੁਲਿਸ ਪੂਰੀ ਤਰ੍ਹਾਂ ਵਚਨਬੰਧ ਹੈ।#Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #newsvartacurrentnews #currentnews #malerkotla #latestupdates #latestnewsupdate #iasofficer #ipsofficer #aamjanta



