ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਵਿੱਚ ਮਾਲੇਰਕੋਟਲਾ ਪੁਲਿਸ ਨੂੰ ਵੱਡੀ ਸਫਲਤਾ
6 ਦੋਸ਼ੀ ਗ੍ਰਿਫਤਾਰ, ਹਥਿਆਰ ਬਰਾਮਦ-ਟਰਾਂਸਫਾਰਮਰ ਚੋਰੀਆਂ ਸਮੇਤ ਕਈ ਕੇਸ ਟ੍ਰੇਸ

ਮਾਲੇਰਕੋਟਲਾ 1 ਦਸੰਬਰ ( ਬਿਊਰੋ ) ਐਸ.ਪੀ (ਡੀ ) ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਤੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਥਾਣਾ ਸਿਟੀ-। ਮਾਲੇਰਕੋਟਲਾ ਦੀ ਪੁਲਿਸ ਵੱਲੋਂ ਮੁਕੱਦਮਾ ਨੰਬਰ 288 ਮਿਤੀ 29/11/2025 ਅ/ਧ 310(4), 310(5) BNS ਥਾਣਾ ਸਿਟੀ-। ਮਲੇਰਕੋਟਲਾ ਦਰਜ ਰਜਿਸਟਰ ਕਰਕੇ ਦੋਸ਼ੀ ਸਤਨਾਮ ਸਿੰਘ ਪੁੱਤਰ ਸੁਰਜੀਤ ਸਿੰਘ, ਕੁਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਉਰਫ ਬੱਬੂ ਪੁੱਤਰ ਨਿਰਮਲ ਸਿੰਘ, ਜਸਵਿੰਦਰ ਸਿੰਘ ਉਰਵ ਜੋ-ਜੋ ਪੁੱਤਰ ਅਮ੍ਰਿਤ ਸਿੰਘ ਵਾਸੀਆਨ ਆਦਮਪਾਲ, ਥਾਣਾ ਸੰਦੇੜ, ਸੋਮਾ ਪੁੱਤਰ ਅਸ਼ੋਕੀ ਵਾਸੀ ਰਾਏਕੇਟ ਅਤੇ ਵਿਜੇ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਵਾਰਡ ਨੰਬਰ 02, ਡਾਕਟਰ ਅੰਬੇਦਕਰ ਬਸਤੀ, ਅਹਿਮਦਗੜ੍ਹ ਨੂੰ ਮੁਕੱਦਮਾ ਵਿਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋਸ਼ੀਆਨ ਪਾਸੋਂ ਇੱਕ ਛੁਰੀ, ਇੱਕ ਦਾਅ, ਇੱਕ ਨੰਗੀ ਤਲਵਾਰ, ਇੱਕ ਗੰਡਾਸੀ (ਲੋਹਾ), ਇੱਕ ਬੇਸਵਾਲ (ਲੱਕੜ) ਬ੍ਰਾਮਦ ਕਰਵਾਇਆਗਿਆ ਹੈ, ਦੋਸੀਆਨ ਉਕਤਾਨ ਵੱਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ, ਜਿੰਨਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਜਿਲ੍ਹਾ ਮਾਲੇਰਕੋਟਲਾ ਦੇ ਏਰੀਆਂ ਵਿੱਚ ਚੋਰੀ ਦੀਆਂ ਕਾਫੀ ਘਟਨਾਵਾਂ ਨੂੰ ਅਜਾਮ ਦਿੱਤਾ ਗਿਆ ਸੀ।

ਉਨ੍ਹਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਗਿਆ ਕਿ ਦੋਸੀਆਨ ਉਕਤਾਨ ਵੱਲੋਂ ਜਿਲ੍ਹਾ ਮਾਲੇਰਕੋਟਲਾ ਦੀ ਏਰੀਆ ਵਿਚੋਂ ਕਾਫੀ ਖੇਤਾਂ ਦੇ ਟਰਾਂਸਫਾਰਮਰ ਚੋਰੀ ਕੀਤੇ ਗਏ ਸਨ, ਜਿਹਨਾਂ ਨੂੰ ਗ੍ਰਿਫਤਾਰ ਕਰਕੇ ਨਿਮਨ-ਲਿਖਤ ਦਰਸਾਏ ਮੁਕੱਦਮਿਆਂ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ:-

1. ਮੁਕੱਦਮਾ ਨੰਬਰ 189 ਮਿਤੀ 29.11.2025 ਅ/ਧ 303(2), 324(3) ਬੀ.ਐਨ.ਐਸ ਥਾਣਾ ਸੰਦੋੜ
2. . ਮੁਕੱਦਮਾ ਨੰਬਰ 190 ਮਿਤੀ 29.11.2025 ਅ/ਧ 303(2),324(3) ਬੀ.ਐਨ.ਐਸ ਥਾਣਾ ਸੰਦੋੜ
3. . ਮੁਕੱਦਮਾ ਨੰਬਰ 199 ਮਿਤੀ 29.11.2025 ਅ/ਧ 303(2) ਬੀ.ਐਨ.ਐਸ ਥਾਣਾ ਸਦਰ ਅਹਿਮਦਗੜ੍ਹ
4. . ਮੁਕੱਦਮਾ ਨੰਬਰ 356 ਮਿਤੀ 29.11.2025 ਅ/ਧ 303(2), 324(4) ਬੀ.ਐਨ.ਐਸ ਥਾਣਾ ਅਮਰਗੜ੍ਹ

ਉਪਰੋਕਤ ਤੋਂ ਇਲਾਵਾ ਉਕਤਾਨ ਦੋਸ਼ੀਆਨ ਵਿਚੋਂ ਦੋਸ਼ੀ ਸਤਨਾਮ ਸਿੰਘ ਦੇ ਖਿਲਾਫ ਵੱਖ-2 ਬਾਣਿਆਂ ਵਿੱਚ ਪਹਿਲਾਂ ਵੀ 04 ਮੁਕੱਦਮੇ ਅਤੇ ਦੋਸ਼ੀ ਜਸਵਿੰਦਰ ਸਿੰਘ ਉਰਫ ਜੋ-ਜੋ ਦੇ ਖਿਲਾਫ ਇੱਕ ਮੁਕੱਦਮਾ ਦਰਜ ਰਜਿਸਟਰ ਹੋਣਾ ਪਾਇਆ ਗਿਆ ਹੈ।

ਮਾਨਯੋਗ ਅਦਾਲਤ ਪਾਸੋਂ ਉਕਤਾਨ ਦੋਸ਼ੀਆਨ ਦਾ ਪੁਲਿਸ ਰਿਮਾਣ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਜਿਸ ਨਾਲ ਇਹਨਾਂ ਵੱਲੋਂ ਕੀਤੀਆਂ ਗਈਆਂ ਹੋਰ ਚੰਰੀ/ਲੁੱਟ ਖੋਹ ਦੀਆਂ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।#Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #newsvartacurrentnews #currentnews #malerkotla #latestupdates #latestnewsupdate #sspmalerkotla #dcmalerkotla




