Uncategorized

ਵਿਧਾਇਕ ਸਿੱਧੂ ਵੱਲੋਂ ਵਾਰਡ ਨੰਬਰ 47 ਤੇ 51 ‘ਚ ਨਹਿਰੀ ਜਲ ਸਪਲਾਈ ਪ੍ਰੋਜੈਕਟ ਦੀ ਸ਼ੁਰੂਆਤ

ਕਿਹਾ! ਹਲਕਾ ਆਤਮ ਨਗਰ ਨੂੰ ਸਰਬ ਸਹੂਲਤ ਸੰਪੰਨ ਕਰਨਾ ਮੇਰਾ ਮੁੱਖ ਟੀਚਾ

ਲੁਧਿਆਣਾ 2 ਦਿਸੰਬਰ ( ਬਿਊਰੋ ) – ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਵਾਰਡ ਨੰਬਰ 47 ਅਤੇ 51 ਦੁਗਰੀ ਰੋਡ ਵਿੱਚ ਵਿਸ਼ਵ ਬੈਂਕ ਐਮ ਸੀ ਐਲ ਨਹਿਰੀ ਜਲ ਸਪਲਾਈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ।

ਇਸ ਮੌਕੇ ਕੌਂਸਲਰ ਸੁਰਿੰਦਰ ਕਲਿਆਣ, ਕੌਂਸਲਰ ਕੋਮਲਪ੍ਰੀਤ ਕੌਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਬੜੀ ਹੀ ਗਰਮ ਜੋਸ਼ੀ ਨਾਲ ਵਿਧਾਇਕ ਕੁਲਵੰਤ ਸਿੰਘ ਸਿੱਧੂ ਦਾ ਸਵਾਗਤ ਕੀਤਾ ਗਿਆ।

ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਹਲਕਾ ਆਤਮ ਨਗਰ ਨੂੰ ਸਰਵ ਸਹੂਲਤ ਸੰਪੰਨ ਹਲਕਾ ਬਣਾਉਣਾ ਹੀ ਮੇਰਾ ਮੁੱਖ ਟੀਚਾ ਹੈ। ਉਹਨਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਮੰਨਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਕੋਈ ਵੀ ਹਲਕਾ ਨਿਵਾਸੀ ਕਿਸੇ ਵੀ ਸਹੂਲਤ ਤੋਂ ਵਾਂਝਾ ਨਾ ਰਹੇ।

ਉਹਨਾਂ ਅੱਗੇ ਦੱਸਿਆ ਕਿ ਪਾਈਪ ਲਾਈਨ ਦਾ ਕੰਮ ਦੁਗਰੀ ਚੌਂਕ ਤੋਂ ਸ਼ੁਰੂ ਹੋਵੇਗਾ ਜੋ ਆਤਮ ਨਗਰ ਵਿੱਚ ਦੋ ਕਿਲੋਮੀਟਰ ਤੱਕ 1600 ਮਿਲੀਮੀਟਰ ਐਮ ਐਸ ਪਾਈਪ ਲਾਈਨ ਨਾਲ ਕਵਰ ਕਰੇਗਾ। ਇਸ ਪ੍ਰੋਜੈਕਟ ਦੀ ਲਾਗਤ ਲਗਭਗ 10 ਕਰੋੜ ਹੈ।

ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਦੇ ਸਾਥੀ ਕੌਂਸਲਰ ਸਹਿਬਾਨ ਅਤੇ ਹਰ ਸਾਥੀ ਦਾ ਇੱਕੋ ਟੀਚਾ ਹੈ ਕਿ ਲੁਧਿਆਣਾ ਸ਼ਹਿਰ ਨੂੰ ਇੱਕ ਬਿਹਤਰ ਅਤੇ ਤਰੱਕੀ ਵਾਲੇ ਸ਼ਹਿਰ ਵੱਲੋਂ ਪਹਿਚਾਣ ਦਿਵਾਉਣ।

ਇਸ ਮੌਕੇ ਉਹਨਾਂ ਨਾਲ ਪੀ ਏ ਕਮਲਦੀਪ ਕਪੂਰ, ਹਰਦੀਪ ਸਿੰਘ ਢੀਂਡਸਾ, ਲਖਵਿੰਦਰ ਸਿੰਘ ਭੁੱਲਰ, ਮਨੀਸ਼ ਸਚਦੇਵਾ, ਮੰਗਲ ਨਾਥ ਬਾਲੀ ਪ੍ਰਧਾਨ ਐਸ ਸੀ ਵਿੰਗ, ਸੁਨੀਤਾ ਰਾਣੀ ਅਤੇ ਇਲਾਕਾ ਨਿਵਾਸੀ ਮੌਜੂਦ ਸਨ।#Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #newsvartacurrentnews #currentnews #malerkotla #latestupdates #latestnewsupdate

Related Articles

Leave a Reply

Your email address will not be published. Required fields are marked *

Back to top button
error: Content is protected !!