Uncategorized

ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ: ਕੁੱਲ 298 ਉਮੀਦਵਾਰ ਚੋਣ ਮੈਦਾਨ ‘ਚ

ਮਾਨਸਾ, 6 ਦਸੰਬਰ ( ਬਿਊਰੋ ) ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ (ਵਾਧੂ ਚਾਰਜ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਲਈ ਦਲੇਲ ਸਿੰਘ ਵਾਲਾ 01, ਬੋੜਾਵਾਲ 02, ਬੱਛੋਆਣਾ 01, ਅੱਕਾਂਵਾਲੀ 02, ਭੈਣੀ ਬਾਘਾ 01, ਨੰਗਲ ਕਲਾਂ 01, ਰਾਏਪੁਰ 02, ਝੁਨੀਰ 01 ਅਤੇ ਝੰਡਾ ਕਲਾਂ ਲਈ 06 ਨਾਮਜ਼ਦਗੀ ਪੱਤਰ ਵਾਪਸ ਲਏ ਗਏ। ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 42 ਹੈ।

ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਮਾਨਸਾ ਲਈ ਬੁਰਜ ਢਿੱਲਵਾਂ 01, ਤਾਮਕੋਟ 01, ਚਕੇਰੀਆਂ 01, ਮਾਨਬੀਬੜੀਆਂ 01, ਫਫੜੇ ਭਾਈ ਕੇ 01, ਕਿਸ਼ਨਗੜ੍ਹ ਫਰਵਾਹੀ 01, ਧਲੇਵਾਂ 03, ਹੋਡਲਾ ਕਲਾਂ 02, ਖੀਵਾ ਕਲਾਂ 01, ਹੀਰੋ ਕਲਾਂ 01, ਸਮਾਓਂ 01, ਭੁਪਾਲ ਕਲਾਂ 01 ਤੇ ਅਕਲੀਆ 01 ਨਾਮਜ਼ਦਗੀ ਪੱਤਰ ਵਾਪਸ ਲਏ ਗਏ। ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 81 ਹੈ।

ਇਸੇ ਤਰ੍ਹਾਂ ਪੰਚਾਇਤ ਸੰਮਤੀ ਬੁਢਲਾਡਾ ਲਈ ਕਣਕਵਾਲ ਚਹਿਲਾਂ 01, ਗੁੜੱਦੀ 01, ਦੋਦੜਾ 03, ਚੱਕ ਭਾਈਕੇ 01, ਗੁਰਨੇ ਕਲਾਂ 01, ਬੱਛੋਆਣਾ 01, ਅਹਿਮਦਪੁਰ 01, ਬਰ੍ਹੇ 01, ਮਲਕੋਂ 01, ਹਾਕਮਵਾਲਾ 01, ਬਹਾਦਰਪੁਰ 02, ਚੱਕ ਅਲੀਸ਼ੇਰ 02, ਮੱਲ ਸਿੰਘ ਵਾਲਾ 01, ਧਰਮਪੁਰਾ ਲਈ 01 ਨਾਮਜ਼ਦਗੀ ਪੱਤਰ ਵਾਪਸ ਲਿਆ ਗਿਆ। ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 65 ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪੰਚਾਇਤ ਸੰਮਤੀ ਸਰਦੂਲਗੜ੍ਹ ਲਈ ਫੱਤਾ ਮਾਲੋਕਾ 02, ਝੰਡੂਕੇ 02, ਜਟਾਣਾ ਕਲਾਂ 04, ਕਰੰਡੀ 01, ਝੰਡਾ ਕਲਾਂ 02, ਹੀਂਗਣਾ ਉਰਫ ਭਗਵਾਨਪੁਰ 03, ਹੀਰਕੇ 01, ਮੀਰਪੁਰ ਕਲਾਂ 04, ਕੁਸਲਾ 04 ਤੇ ਸੰਘਾ 03 ਨਾਮਜ਼ਦਗੀਆਂ ਵਾਪਸ ਹੋਈਆਂ ਹਨ। ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 39 ਹੈ।

ਇਸੇ ਤਰ੍ਹਾਂ ਪੰਚਾਇਤ ਸੰਮਤੀ ਝੁਨੀਰ ਲਈ ਧਿੰਗੜ 01, ਦਲੀਏਵਾਲੀ 01, ਰਾਏਪੁਰ 02, ਮਾਖਾ 01, ਟਾਂਡੀਆਂ 01, ਉੱਲਕ 01, ਬਾਜੇਵਾਲਾ 02, ਕੋਟ ਧਰਮੁ 03, ਕੋਰਵਾਲਾ 02, ਖਿਆਲੀ ਚਹਿਲਾਂਵਾਲੀ 01, ਝੁਨੀਰ 02, ਮਾਖੇਵਾਲਾ 01, ਨੰਗਲ ਕਲਾਂ 02, ਜਵਾਹਰਕੇ 01, ਦੂਲੋਵਾਲ 01, ਘਰਾਂਗਣਾ 01 ਅਤੇ ਮੂਸਾ 01 ਨਾਮਜ਼ਦਗੀ ਪੱਤਰ ਵਾਪਸ ਲਏ ਗਏ।ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 71 ਹੈ।#CMbhagwantsinghmann #Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #publicrelations #mycitymynews #MemberoftheParliament #government #ਪੰਜਾਬ_ਸਰਕਾਰ #newsvartacurrentnews #currentnews #PunjabNews #malerkotla #latestupdates #latestnewsupdate #iasofficer #ipsofficer

Related Articles

Leave a Reply

Your email address will not be published. Required fields are marked *

Back to top button
error: Content is protected !!