Uncategorized

ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 8 ਬੱਸਾਂ ਦੇ ਕੀਤੇ ਚਲਾਨ

ਸਕੂਲ ਦੀਆਂ ਬੱਸਾਂ ਵਿਚ ਲੇਡੀ ਅਟੈਡੈਂਟ ਦਾ ਹੋਣਾ ਲਾਜ਼ਮੀ

ਮਾਲੇਰਕੋਟਲਾ 7 ਨਵੰਬਰ ( ਬਿਊਰੋ, ਦਲਜਿੰਦਰ ਸਿੰਘ ਚੀਮਾਂ ) ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੇਫ ਸਕੂਲ ਵਾਹਨ ਪੋਲਸੀ ਅਧੀਨ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਜ਼ਿਲੇ ਦੇ ਵੱਖ-ਵੱਖ ਸਕੂਲਾਂ ਦੀਆਂ ਵੈਨਾਂ ਅਤੇ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ 4 ਸਕੂਲਾਂ ਦੀਆਂ 30 ਬੱਸਾਂ ਅਤੇ 58 ਛੋਟੀਆਂ ਵੈਨਾਂ ਦੀ ਚੈਕਿੰਗ ਕੀਤੀ ਗਈ। ਜਿਸ ਵਿੱਚ ਅੱਗ ਬੁਝਾਊ ਸਿਲੰਡਰ, ਪ੍ਰਦੂਸ਼ਣ, ਮੈਡੀਕਲ ਕਿੱਟ, ਨੰਬਰ ਪਲੇਟਾਂ, ਡਰਾਈਵਰ ਦੀ ਵਰਦੀ , ਲੇਡੀ ਅਟੈਂਡੈਟ ਆਦਿ ਦੀ ਚੈਕਿੰਗ ਕੀਤੀ ਗਈ। ਵਿਭਾਗੀ ਟੀਮ ਵੱਲੋਂ ਵਾਹਨ ਪੋਲਸੀ ਅਧੀਨ ਬਿਨਾਂ ਪੀਲੇ ਰੰਗ ਵਾਲੀ ਬੱਸ , ਅੱਗ ਬੁਝਾਊ ਸਿਲੰਡਰ, ਪ੍ਰਦੂਸ਼ਣ , ਫਸਟ ਏਡ ਬੋਕਸ ਵਰਗੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 8 ਬੱਸਾਂ ਦੇ ਚਲਾਨ ਕੀਤੇ ਗਏ ।

ਇਸ ਚੈਕਿੰਗ ਵਿੱਚ ਕੁਝ ਸਕੂਲਾਂ ਦੀਆਂ ਵੈਨਾਂ ਦੇ ਸਾਰੇ ਦਸਤਾਵੇਜ ਦਰੂਸਤ ਪਾਏ ਗਏ, ਜਦ ਕਿ ਖਾਮੀਆਂ ਪਾਈਆਂ ਜਾਣ ਵਾਲੀਆਂ ਬੱਸਾਂ ਦੀਆਂ ਖਾਮੀਆਂ ਨੂੰ 20 ਦਿਨਾਂ ਅੰਦਰ ਪੂਰਾ ਕਰਨ ਲਈ ਸਖ਼ਤੀ ਨਾਲ ਚਿਤਾਵਨੀ ਦਿੱਤੀ ਗਈ। ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਵਿਭਾਗ ਵੱਲੋਂ ਸਕੂਲ ਦੇ ਪ੍ਰਿੰਸੀਪਲ ਅਤੇ ਡਰਾਈਵਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜਲਦ ਤੋਂ ਜਲਦ ਸਾਰੇ ਕਾਗਜ਼ ਪੂਰੇ ਕੀਤੇ ਜਾਣ ਅਤੇ ਸਕੂਲ ਦੀਆਂ ਬੱਸਾਂ ਵਿਚ ਲੇਡੀ ਅਟੈਡੈਂਟ ਦਾ ਹੋਣਾ ਲਾਜ਼ਮੀ ਬਣਾਇਆ ਜਾਵੇ।

ਇਸ ਮੌਕੇ ਟੀਮ ਬਾਲ ਸੁਰੱਖਿਆ ਦਫ਼ਤਰ ਤੋਂ ਲੀਗਲ ਅਫ਼ਸਰ ਬਬੀਤਾ ਕੁਮਾਰੀ, ਸੋਸ਼ਲ ਵਰਕਰ ਗੁਰਜੰਟ ਸਿੰਘ, ਥਾਣਾ ਮੁਖੀ ਬਲਬੀਰ ਸਿੰਘ, ਸਿੱਖਿਆ ਵਿਭਾਗ ਤੋਂ ਫਰਹਾਨ ਖਾਨ, ਮੀਡੀਆ ਸਹਾਇਕ ਪਰਗਟ ਸਿੰਘ ਤੋਂ ਇਲਾਵਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਦੇ ਹੋਰ ਮੈਂਬਰ ਹਾਜਰ ਸਨ।#Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #newsvartacurrentnews #currentnews #malerkotla #latestupdates #latestnewsupdate

Related Articles

Leave a Reply

Your email address will not be published. Required fields are marked *

Back to top button
error: Content is protected !!