ਨਵਰੀਤ ਕੌਰ ਸੇਖੋਂ ਨੇ ਮਾਲੇਰਕੋਟਲਾ ਦੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
ਸਰਕਾਰ ਦੀਆਂ ਤਰਜ਼ੀਹੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਲਿਜਾਉਣਾਂ ਪ੍ਰਾਥਮਿਕਤਾ ਰਹੇਗੀ-ਏ.ਡੀ.ਸੀ

ਮਾਲੇਰਕੋਟਲਾ 29 ਨਵੰਬਰ ( ਬਿਊਰੋ ) ਪੰਜਾਬ ਸਰਕਾਰ ਵੱਲੋਂ ਕੀਤੇ ਗਏ ਤਬਾਦਲਿਆਂ ਤਹਿਤ ਨਵਰੀਤ ਕੌਰ ਨੂੰ ਜ਼ਿਲ੍ਹਾ ਮਾਲੇਰਕੋਟਲਾ ਦਾ ਵਧੀਕ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਉਹਨਾਂ ਨੇ ਆਪਣਾ ਅਹੁਦਾ ਸੰਭਾਲ ਲਿਆ।

ਜਿਕਰਯੋਗ ਹੈ ਕਿ 2014 ਬੈਂਚ ਦੇ ਪੀ.ਸੀ.ਐਸ.ਅਧਿਕਾਰੀ ਇਸ ਤੋਂ ਪਹਿਲਾ ਉਹ ਬਤੌਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਪਟਿਆਲਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਨਵਰੀਤ ਕੌਰ ਸੇਖੋਂ ਕੋਲ ਬਤੌਰ ਐਸ.ਡੀ.ਐਮ. ਸੰਗਰੂਰ, ਸਹਾਇਕ ਕਮਿਸ਼ਨਰ ਰੂਪਨਗਰ ਵਜੋਂ ਫੀਲਡ ਅਤੇ ਪ੍ਰਸ਼ਾਸਨਿਕ ਤਾਇਨਾਤੀਆਂ ਦਾ ਵੱਡਾ ਤਜਰਬਾ ਹੈ।

ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਅਗਵਾਈ ਵਿੱਚ ਜ਼ਿਲ੍ਹਾ ਨਿਵਾਸੀਆਂ ਨੂੰ ਵਧੀਆ ਪ੍ਰਸ਼ਾਸ਼ਨਿਕ ਸੇਵਾਵਾਂ ਮੁਹਈਆ ਕਰਵਾਉਣ ਲਈ ਪੁਰਜੋਰ ਯਤਨ ਕਰਨਗੇ।

ਸਰਕਾਰ ਦੀਆਂ ਤਰਜ਼ੀਹੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਲਿਜਾ ਕੇ ਹਰੇਕ ਯੋਗ ਵਿਅਕਤੀ ਨੂੰ ਉਹਨਾਂ ਦਾ ਲਾਭ ਮੁਹਈਆ ਕਰਵਾਉਣਾ ਉਹਨਾਂ ਦੀ ਪ੍ਰਾਥਮਿਕਤਾ ਰਹੇਗੀ।

ਸਰਕਾਰ ਵੱਲੋਂ ਆਮ ਲੋਕਾਂ ਦੀ ਲੋਕ ਭਲਾਈ ਲਈ ਆਰੰਭੀਆਂ ਸਕੀਮਾਂ ਅਤੇ ਪਾਲਿਸੀਆਂ ਨੂੰ ਪਾਰਦਰਸ਼ਤਾ, ਨਿਰੰਤਰਤਾ ਅਤੇ ਤੇਜ਼ੀ ਲਿਆਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾਂ ਨਿਵਾਸ਼ੀਆਂ ਨੂੰ ਵਧੀਆਂ ਪ੍ਰਸ਼ਾਸਕੀ ਸੇਵਾਵਾਂ ਦੇਣ ਨੂੰ ਯਕੀਨੀ ਬਣਾਇਆ ਜਾਵੇਗਾ ।

ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕਰਦਿਆ ਕਿਹਾ ਕਿ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਅਤੇ ਹੋਰ ਸਾਂਝੇ ਕਾਰਜਾਂ ਲਈ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਦੇਣ

ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ,ਤਨਦੇਹੀ ਅਤੇ ਸਮਰਪੰਨ ਦੀ ਭਾਵਨਾਂ ਨਾਲ ਡਿਊਟੀ ਨਿਭਾਉਣ ਲਈ ਕਿਹਾ। ਜਨ ਹਿੱਤ ਸੇਵਾਵਾਂ ਤੈਅ ਸਮਾਂ ਸੀਮਾ ਵਿਚ ਦੇਣ ਨੂੰ ਯਕੀਨੀ ਬਣਾਇਆ ਜਾਵੇ । ਹਰ ਤਰ੍ਹਾਂ ਦੇ ਦਬਾਅ ਤੋਂ ਮੁਕਤ ਹੋ ਕੇ ਸਰਕਾਰੀ ਕੰਮ-ਕਾਜ ਕੀਤੇ ਜਾਣ । #Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #newsvartacurrentnews #currentnews #malerkotla #latestupdates #latestnewsupdate




