ਵਿਧਾਇਕ ਦਲਜੀਤ ਸਿੰਘ ਗਰੇਵਾਲ ਦੇ ਪਿਤਾ ਦਾ ਹੋਇਆ ਦੇਹਾਂਤ
ਅੰਤਿਮ ਯਾਤਰਾ 'ਚ ਸਪੀਕਰ ਸੰਧਵਾਂ ਦੇ ਨਾਲ ਵਿਧਾਇਕ ਸਾਹਿਬਾਨਾਂ ਤੇ ਉਘੀਆਂ ਸਖਸ਼ੀਅਤਾਂ ਵੀ ਹੋਈਆਂ ਸ਼ਾਮਲ

ਲੁਧਿਆਣਾ, 23 ਨਵੰਬਰ ( ਬਿਊਰੋ ) – ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਦੇ ਪਿਤਾ ਬਲਬੀਰ ਸਿੰਘ ਗਰੇਵਾਲ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਸਨ, ਜਿਨਾਂ ਦਾ ਅੰਤਿਮ ਸੰਸਕਾਰ ਅੱਜ ਗਊਘਾਟ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।

ਉਨਾਂ ਦੀ ਅੰਤਿਮ ਦੇਹ ਨੂੰ ਦਲਜੀਤ ਸਿੰਘ ਗਰੇਵਾਲ, ਕੁਲਵਿੰਦਰ ਸਿੰਘ ਗਰੇਵਾਲ, ਪੋਤਰਾ ਰਣਜੋਧ ਸਿੰਘ ਗਰੇਵਾਲ, ਪੋਤਰਾ ਲਕਸ਼ਦੀਪ ਸਿੰਘ ਗਰੇਵਾਲ ਦੁਆਰਾ ਅਗਨ ਭੇਟ ਕੀਤਾ ਗਿਆ।

ਇਸ ਦੁੱਖ ਦੀ ਘੜੀ ਵਿੱਚ ਧਾਰਮਿਕ, ਰਾਜਨੀਤਿਕ, ਸਮਾਜਸੇਵੀ, ਸਿੰਘ ਸਭਾਵਾਂ ਦੇ ਆਗੂਆਂ ਨੇ ਨਮ ਅੱਖਾਂ ਨਾਲ ਸ: ਬਲਬੀਰ ਸਿੰਘ ਗਰੇਵਾਲ ਨੂੰ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਹਲਕਾ ਉੱਤਰੀ ਦੇ ਵਿਧਾਇਕ ਚੋਧਰੀ ਮਦਨ ਲਾਲ ਬੱਗਾ, ਪਰਗਟ ਸਿੰਘ ਵਿਧਾਇਕ, ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ਸਿੰਘ ਆਲੀਵਾਲ, ਸੰਜੇ ਤਲਵਾੜ ਜ਼ਿਲਾ ਪ੍ਰਧਾਨ ਕਾਂਗਰਸ ਕਮੇਟੀ, ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਨਗਰ ਨਿਗਮ ਲੁਧਿਆਣਾ ਦੀ ਮੇਅਰ ਇੰਦਰਜੀਤ ਕੋਰ, ਨਗਰ ਸੁਧਾਰ ਟਰਸਟ ਚੇਅਰਮੈਨ ਤਰਸੇਮ ਸਿੰਘ ਭਿੰਡਰ, ਮਾਰਕਫੈਡ ਦੇ ਚਅਰਮੈਨ ਅਮਨਦੀਪ ਸਿੰਘ ਮੋਹੀ, ਵਪਾਰ ਵਿੰਗ ਦੇ ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਭੁਪਿੰਦਰ ਸਿੰਘ ਸੰਧੂ, ਹਰਵਿੰਦਰ ਹੈਪੀ ਤੋ ਇਲਾਵਾ ਸਾਕ ਸਬੰਧੀ, ਰਿਸ਼ਤੇਦਾਰ ਵੀ ਮੌਜੂਦ ਸਨ
ਪਰਿਵਾਰਿਕ ਮੈਂਬਰ: ਦਲਜੀਤ ਸਿੰਘ ਗਰੇਵਾਲ, ਕੁਲਵਿੰਦਰ ਸਿੰਘ ਗਰੇਵਾਲ, ਅਜੀਤ ਪਾਲ ਸਿੰਘ ਚੀਮਾ, ਬੰਟੀ ਚੀਮਾ, ਬੇਟੀ ਪਰਮਜੀਤ ਕੌਰ, ਬੇਟੀ ਇੰਦਰਜੀਤ ਕੌਰ, ਸਤਨਾਮ ਸਿੰਘ ਗਰੇਵਾਲ,ਰਣਜੋਧ ਸਿੰਘ ਗਰੇਵਾਲ, ਜਗਜੀਤ ਸਿੰਘ ਗਰੇਵਾਲ, ਰਾਜੂ ਗਰੇਵਾਲ,ਕੌਂਸਲਰ ਕੌਂਸਲਰ ਅਸ਼ਵਨੀ ਸ਼ਰਮਾ ਗੋਭੀ ਪੀਏ ਗੁਰਸ਼ਰਨ ਦੀਪ ਸਿੰਘ ਵੀ ਮੌਜੂਦ ਸਨl
ਸਵ: ਬਲਬੀਰ ਸਿੰਘ ਗਰੇਵਾਲ ਦੀ ਅੰਗੀਠਾ ਸੰਭਾਲਣ ਦੀ ਰਸਮ 24 11 2023 ਘਰੋਂ ਚੱਲਣ ਦਾ ਸਮਾਂ 9 ਵਜੇ ਦਾ ਹੋਵੇਗਾ,26,11,2025, ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਿਨਾਂ ਦੇ ਭੋਗ 28,11,2025 ਪਾਏ ਜਾਣਗੇ।
ਅੰਤਿਮ ਅਰਦਾਸ 28, 11, 2025 ਦਿਨ ਸ਼ੁੱਕਰਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਦੇ ਦਫਤਰ ਦੀ ਬੈਕ ਸਾਈਡ ਸਮਾਂ ਇਕ ਵਜੇ ਤੋਂ 2 ਵਜੇ ਤੱਕ ਹੋਵੇਗੀ। ਮਿਤੀ 26 11 2025 ਨੂੰ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ।




