Uncategorized

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਬੰਨ ਵਾਲਾ, ਖੂਈ ਖੇੜਾ, ਘੱਲੂ, ਨਿਹਾਲ ਖੇੜਾ ਦੇ ਕਿਸਾਨਾਂ ਨਾਲ ਰਾਬਤਾ ਕੀਤਾ ਕਾਇਮ, ਪਰਾਲੀ ਪ੍ਰਬੰਧਨ ਬਾਰੇ ਕੀਤੀ ਵਿਚਾਰ ਚਰਚਾ

ਅੱਗ ਨਾ ਲਗਾ ਕੇ ਪਰਾਲੀ ਨੂੰ ਜਮੀਨ ਵਿਚ ਵਹਾ ਕੇ ਕੀਤਾ ਜਾਵੇ ਨਿਪਟਾਰਾ-- ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ

ਫਾਜ਼ਿਲਕਾ 22 ਨਵੰਬਰ ( ਬਿਊਰੋ ) ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਲਗਾਤਾਰ ਕਿਸਾਨਾਂ ਨਾਲ ਰਾਬਤਾ ਕਾਇਮ ਕਰਕੇ ਝੋਨੇ ਦੀ ਪਰਾਲੀ ਤੇ ਰਹਿੰਦ-ਖੂਹੰਦ ਦਾ ਯੋਗ ਤਰੀਕੇ ਨਾਲ ਪ੍ਰਬੰਧਨ ਕਰਨ ਲਈ ਜਾਗਰੂਕਤਾ ਪੈਦਾ ਕਰ ਰਿਹਾ ਹੈ।

ਕਲਸਟਰ ਅਫਸਰ, ਨੋਡਲ ਅਫਸਰ, ਪੁਲਿਸ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਣ ਲਈ ਲਗਾਤਾਰ ਫੀਲਡ ਵਿਚ ਕੰਮ ਕਰ ਰਹੇ ਹਨ।

ਇਸੇ ਤਹਿਤ ਮੁੱਖ ਖੇਤੀਬਾੜੀ ਅਫਸਰ ਸ੍ਰੀਮਤੀ ਹਰਪ੍ਰੀਤ ਪਾਲ ਕੌਰ ਨੇ ਪਿੰਡ ਬੰਨ ਵਾਲਾ, ਖੂਈ ਖੇੜਾ, ਘੱਲੂ, ਨਿਹਾਲ ਖੇੜਾ, ਡੰਗਰ ਖੇੜਾ, ਬੁਰਜ ਮੁਹਾਰ, ਧਰਾਂਗਵਾਲਾ, ਤਾਜਾ ਪੱਟੀ, ਬਲੂਆਣਾ, ਜੋਧਪੁਰ, ਕੇਰਾ ਖੇੜਾ, ਝੁਮਿਆਂ ਵਾਲੀ, ਬਹਾਦਰ ਖੇੜਾ ਵਿਖੇ ਜਾ ਕੇ ਤਾਲਮੇਲ ਕਰਦਿਆਂ ਪਰਾਲੀ ਪ੍ਰਬੰਧਨ ਬਾਰੇ ਵਿਚਾਰ-ਵਟਾਂਦਰਾ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਤਰੀਕਿਆਂ ਰਾਹੀਂ ਪਰਾਲੀ ਦਾ ਨਿਪਟਾਰਾ ਕਰਨ।

ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਨਾਲ ਜਮੀਨੀ ਉਪਜਾਉ ਸ਼ਕਤੀ ਘਟਦੀ ਹੈ ਤੇ ਸਾਡੀ ਧਰਤੀ ਜੋ ਕਿ ਸਾਨੂੰ ਫਸਲ ਪ੍ਰਦਾਨ ਕਰਦੀ ਹੈ, ਅਗ ਲਗਾ ਕੇ ਅੰਦਰੂਨੀ ਪੋਸ਼ਕੀ ਤੱਤ ਕਮਜੋਰ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਪਰਹੇਜ ਕਰਨਾ ਚਾਹੀਦਾ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅਗ ਨਾ ਲਗਾਉਣ ਤੇ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਮੁਹੱਈਆ ਕਰਵਾਈ ਗਈ ਮਸ਼ੀਨਰੀ ਦੀ ਵਰਤੋਂ ਕਰਨ।

ਉਨ੍ਹਾਂ ਕਿਹਾ ਕਿ ਪਰਾਲੀ ਜੋ ਕਿ ਖਾਦ ਦਾ ਕੰਮ ਕਰਦੀ ਹੈ, ਨੂੰ ਜਮੀਨ ਵਿਚ ਵਹਾ ਕੇ ਹੀ ਫਸਲ ਦੀ ਬਿਜਾਈ ਕੀਤੀ ਜਾਵੇ ਜਿਸ ਨਾਲ ਫਸਲ ਦਾ ਝਾੜ ਵੀ ਵੱਧਦਾ ਹੈ ਤੇ ਪਰਾਲੀ ਦਾ ਸੁਯੋਗ ਤਰੀਕੇ ਨਾਲ ਨਿਬੇੜਾ ਵੀ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਅਸੀਂ ਖੇਤੀਬਾੜੀ ਵਿਭਾਗ ਵੱਲੋ ਜਾਗਰੂਕਤਾ ਮੁਹਿੰਮ ਵਿਚ ਸਹਿਯੋਗ ਵੀ ਪਾਉਂਦੇ ਹਨ ਤੇ ਆਪਣੇ ਵਾਤਾਵਰਣ ਨੂੰ ਵੀ ਗੰਧਲਾ ਹੋਣ ਤੋਂ ਬਚਾਉਂਦੇ ਹਾਂ।

ਇਸ ਮੌਕੇ ਗੁਰਪ੍ਰੀਤ ਸਿੰਘ ਏ.ਡੀ.ਓ ਤੇ ਸਨਪ੍ਰੀਤ ਸਿੰਘ ਏ.ਐਸ.ਆਈ. ਮੌਜੂਦ ਸਨ।#Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #newsvartacurrentnews #currentnews #malerkotla #latestupdates #latestnewsupdate

Related Articles

Leave a Reply

Your email address will not be published. Required fields are marked *

Back to top button
error: Content is protected !!