ਮਾਲੇਰਕੋਟਲਾ ਵਿੱਚ ਤਿੰਨ ਰੋਜਾ ਜਨਗਣਨਾ ਪ੍ਰੀ-ਟੈਸਟ ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ
ਜ਼ਿਲੇ ਦੇ 14 ਪਿੰਡਾਂ ਵਿੱਚ ਜਨਗਣਨਾ ਪ੍ਰੀ-ਟੈਸਟ ਕੀਤਾ ਜਾ ਰਿਹਾ - ਡਾ. ਰੁਚੀ ਗੁਪਤਾ

ਮਾਲੇਰਕੋਟਲਾ, 4 ਨਵੰਬਰ ( ਬਿਊਰੋ, ਡਾਲਜਿੰਦਰ ਸਿੰਘ ਚੀਮਾਂ ) ਆਉਣ ਵਾਲੀ 2027 ਦੀ ਜਨਗਣਨਾ ਲਈ ਤਿਆਰੀਆਂ ਦੇ ਤਹਿਤ ਮਾਲੇਰਕੋਟਲਾ ਵਿੱਚ ਤਿੰਨ ਦਿਨਾਂ ਵਿਸ਼ੇਸ਼ ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਤਹਿਸੀਲਦਾਰ ਮਾਲੇਰਕੋਟਲਾ ਦੀ ਹਾਜ਼ਰੀ ਵਿੱਚ ਕੀਤੀ ਗਈ। ਇਹ ਟ੍ਰੇਨਿੰਗ ਸੈਸ਼ਨ 4, 6 ਅਤੇ 7 ਨਵੰਬਰ 2025 ਨੂੰ ਆਯੋਜਿਤ ਕੀਤੇ ਜਾ ਰਹੇ ਹਨ।

ਇਸ ਮੌਕੇ ਰਾਸ਼ਟਰੀ ਟ੍ਰੇਨਰ ਡਾ. ਰੁਚੀ ਗੁਪਤਾ ਨੇ ਜਨਗਣਨਾ ਵਿਭਾਗ ਦੀ ਟੀਮ ਸਮੇਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਦUਮ ਡਿਜ਼ੀਟਲ ਜਨਗਣਨਾ ਵੱਲ ਇੱਕ ਵੱਡਾ ਕਦਮ ਹੈ, ਜਿਸ ਨਾਲ ਮਾਲੇਰਕੋਟਲਾ ਵਿੱਚ ਡਾਟਾ ਇਕੱਠਾ ਕਰਨ ਅਤੇ ਪ੍ਰਬੰਧਨ ਦੀ ਪ੍ਰਕਿਰਿਆ ਹੋਰ ਮਜ਼ਬੂਤ ਹੋਵੇਗੀ। ਇਸ ਪ੍ਰੀ-ਟੈਸਟ ਲਈ ਜ਼ਿਲੇ ਦੇ 14 ਪਿੰਡ ਉਪਲ ਖੇੜੀ, ਮਾਣਕਮਾਜਰਾ, ਭੈਣੀ ਕਲਾਂ, ਰੁਸਤਮਗੜ੍ਹ, ਕਿਸ਼ਣਗੜ੍ਹ, ਰਟੋਲਾਂ, ਆਦਮਪਾਲ, ਸਕੋਹਪੁਰ ਸੰਗਾਮ, ਮੁਹੰਮਦਗੜ੍ਹ, ਹਿਮਤਾਣਾ, ਫੈਜ਼ਗੜ੍ਹ, ਦਲੇਲਗੜ੍ਹ, ਸੁਆਦਤਪੁਰ ਅਤੇ ਪਿੰਡ ਨੋਧਰਾਣੀ ਨੂੰ ਚੁਣਿਆ ਗਿਆ ਹੈ।

ਡਾਟਾ ਇਕੱਠਾ ਕਰਨ ਲਈ ਹੁਣ ਕੇਵਲ ਸੁਰੱਖਿਅਤ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕੀਤੀ ਜਾਵੇਗੀ। ਇਸ ਐਪ ਵਿੱਚ ਰੀਅਲ-ਟਾਈਮ ਡਾਟਾ ਵੈਰੀਫਿਕੇਸ਼ਨ, ਜਿਓ-ਟੈਗਿੰਗ ਤੇ ਬਹੁਭਾਸ਼ੀ ਐਂਟਰੀ ਦੀ ਸਹੂਲਤ ਉਪਲੱਬਧ ਹੈ।

ਪੰਜਾਬ ਸਰਕਾਰ ਵੱਲੋਂ ਸੈਲਫ਼ ਇਨਯੂਮਰੇਸ਼ਨ ਦੀ ਪ੍ਰਕਿਰਿਆ ਵੀ 1 ਨਵੰਬਰ ਤੋਂ 7 ਨਵੰਬਰ 2025 ਤੱਕ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਨਾਗਰਿਕ ਆਪਣੀ ਘਰੇਲੂ ਜਾਣਕਾਰੀ ਖੁਦ ਜਨਗਣਨਾ ਪੋਰਟਲ ‘ਤੇ ਦਰਜ ਕਰ ਸਕਣਗੇ। ਦਰਜ ਹੋਣ ਉਪਰੰਤ ਉਨ੍ਹਾਂ ਨੂੰ ਇੱਕ ਰੈਫਰੈਂਸ ਕੋਡ ਮਿਲੇਗਾ, ਜੋ ਬਾਅਦ ਵਿਚ ਫੀਲਡ ਟੀਮਾਂ ਦੁਆਰਾ ਵੈਰੀਫਾਈ ਕੀਤਾ ਜਾਵੇਗਾ।

ਇਸ ਜਨਗਣਨਾ ਪ੍ਰਕਿਰਿਆ ਨਾਲ ਨਿੱਜਤਾ ਦੀ ਰੱਖਿਆ, ਪਾਰਦਰਸ਼ਤਾ ਅਤੇ ਡਿਜ਼ੀਟਲ ਭਾਗੀਦਾਰੀ ਨੂੰ ਉਤਸ਼ਾਹ ਮਿਲੇਗਾ। ਇਸ ਨਾਲ ਦਸਤੀ ਪ੍ਰਕਿਰਿਆ ਵਿੱਚ ਘਾਟ ਆਵੇਗੀ ਅਤੇ ਡਾਟਾ ਪ੍ਰੋਸੈਸਿੰਗ ਤੇਜ਼ ਹੋਵੇਗੀ।

ਤਹਿਸੀਲਦਾਰ ਤੇ ਚਾਰਜ ਅਫ਼ਸਰ ਨੇ ਜਨਗਣਨਾ ਨਾਲ ਜੁੜੇ ਸਮੂਹ ਐਨਿਊਮਰੇਟਰ ਅਤੇ ਸੂਪਰਵਾਇਜ਼ਰਾਂ ਨੂੰ ਪ੍ਰੀ-ਟੈਸਟ ਦੌਰਾਨ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਸਹੀ ਅਤੇ ਵਿਸਤ੍ਰਿਤ ਡਾਟਾ ਪ੍ਰਾਪਤ ਕਰਨਾ ਸੰਭਵ ਹੋਵੇਗਾ, ਜੋ ਕਿ ਲੋਕ ਭਲਾਈ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਲਈ ਬੁਨਿਆਦ ਸਾਬਤ ਹੋਵੇਗਾ।

ਟੀਮ ਵੱਲੋਂ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਨਗਣਨਾ ਟੀਮਾਂ ਨਾਲ ਪੂਰਾ ਸਹਿਯੋਗ ਕਰਨ ਤੇ ਇਸ ਰਾਸ਼ਟਰੀ ਅਭਿਆਨ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।#CMbhagwantsinghmann #Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #publicrelations #mycitymynews #MemberoftheParliament #government #ਪੰਜਾਬ_ਸਰਕਾਰ #newsvartacurrentnews #currentnews #PunjabNews #malerkotla #latestupdates #latestnewsupdate #iasofficer #ipsofficer




