ਡੀ.ਪੀ.ਆਰ.ਓ ਦਫ਼ਤਰ ਵਿਖੇ ਤਾਇਨਾਤ ਵਿਜੇ ਕੁਮਾਰ ਸਟੈਨੋ ਤੇ ਰਣਬੀਰ ਸਿੰਘ ਸਿਨੇਮਾ ਓਪਰੇਟਰ ਹੋਏ ਸੇਵਾਮੁਕਤ
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਦੋਵਾਂ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਫਤਹਿਗੜ੍ਹ ਸਾਹਿਬ 1 ਨਵੰਬਰ ( ਬਿਊਰੋ, ਵਾਸ਼ਿਸ਼ਟ ) ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ ਫਤਹਿਗੜ੍ਹ ਸਾਹਿਬ ਵਿਖੇ ਤਾਇਨਾਤ ਸ਼੍ਰੀ ਵਿਜੇ ਕੁਮਾਰ ਸਟੈਨੋ ਟਾਈਪਿਸਟ ਅਤੇ ਸ਼੍ਰੀ ਰਣਬੀਰ ਸਿੰਘ ਸਿਨੇਮਾ ਓਪਰੇਟਰ ਲਗਭਗ 32 ਵਰਿ੍ਹਆਂ ਦੀ ਸਰਕਾਰੀ ਸੇਵਾ ਮਗਰੋਂ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਹਨ।

ਸੇਵਾ ਮੁਕਤੀ ਦੇ ਮੌਕੇ :ਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੋਵਾਂ ਹੀ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਡਿਪਟੀ ਕਮਿਸ਼ਨਰ ਨੇ ਵਿਭਾਗੀ ਸਟਾਫ਼ ਦੀ ਮੌਜੂਦਗੀ ਵਿੱਚ ਦੋਵਾਂ ਕਰਮਚਾਰੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ।

ਇਸ ਮੌਕੇ ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ ਦੇ ਸਟਾਫ਼ ਵੱਲੋਂ ਦੋਵਾਂ ਕਰਮਚਾਰੀਆਂ ਨਾਲ ਬਿਤਾਏ ਪਲਾਂ ਬਾਰੇ ਯਾਦਾਂ ਸਾਂਝੀਆਂ ਕੀਤੀਆਂ ਗਈਆਂ ਤੇ ਪਿਆਰ ਤੇ ਸਤਿਕਾਰ ਵਜੋਂ ਵਿਦਾਇਗੀ ਪਾਰਟੀ ਦਿੱਤੀ ਗਈ। ਦੋਵਾਂ ਕਰਮਚਾਰੀਆਂ ਨੇ ਇਸ ਮੌਕੇ ਸਟਾਫ਼ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।#CMbhagwantsinghmann #Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #publicrelations #mycitymynews #MemberoftheParliament #government #ਪੰਜਾਬ_ਸਰਕਾਰ #newsvartacurrentnews #currentnews #PunjabNews #malerkotla #latestupdates #latestnewsupdate #iasofficer #ipsofficer



