Uncategorized

11 ਨਵੰਬਰ ਨੂੰ ਸਰਕਾਰੀ ਆਈ.ਟੀ.ਆਈ ਵਿਖੇ ਲਗੇਗਾ ਰੋਜਗਾਰ ਮੇਲਾ – ਜ਼ਿਲਾ ਰੋਜਗਾਰ ਅਫਸਰ

ਨਾਮੀ ਕੰਪਨੀਆਂ ਵੱਲੋਂ ਯੋਗ ਨੌਜਵਾਨਾਂ ਦੀ ਚੋਣ ਕਰਕੇ ਦਿੱਤਾ ਜਾਵੇਗਾ ਰੋਜਗਾਰ

ਮਾਲੇਰਕੋਟਲਾ, 7 ਨਵੰਬਰ ( ਬਿਊਰੋ, ਵਾਸ਼ਿਸ਼ਟ ) ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜਿਲ੍ਹੇ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਜਿਲ੍ਹਾ ਰੋਜਗਾਰ, ਉਤਪਤੀ, ਹੁਨਰ ਵਿਕਾਸ ਅਤੇ ਕਾਰੋਬਾਰ ਬਿਊਰੋ ਮਾਲੇਰਕੋਟਲਾ ਵੱਲੋਂ 11 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਤੋਂ 3 ਵਜੇ ਤੱਕ ਸਥਾਨਿਕ ਸਰਕਾਰੀ ਆਈ.ਟੀ.ਆਈ (ਲ਼ੜਕੇ) ਨਾਭਾ ਰੋਡ ਵਿਖੇ ਰੋਜਗਾਰ ਲਗਾਇਆ ਜਾ ਰਿਹਾ ਹੈ।

ਜਿਸ ਵਿੱਚ ਰਾਸ਼ਟਰੀ ਅਤੇ ਰਾਜ ਪੱਧਰੀ ਕੰਪਨੀਆਂ ਵੱਲੋਂ ਨੌਜਵਾਨਾਂ ਦੀ ਚੋਣ ਕਰ ਕੇ ਰੋਜਗਾਰ ਦਿੱਤਾ ਜਾਵੇਗਾ। ਇਸ ਰੋਜਗਾਰ ਮੇਲੇ ਵਿੱਚ ਐਚ.ਡੀ.ਐਫ.ਸੀ. ਬੈਂਕ, ਐਕਸੀਸ ਬੈਂਕ, ਐਲ.ਆਈ.ਸੀ. ਸਟਾਰ ਹੈਲਥ ਇੰਸ਼ਾਰੈਂਸ, ਸੋਨਾਲੀਕਾ ਟਰੈਕਟਰ, ਵਰਧਮਾਨ ਯੁਨਿਟ ਮਾਲੇਰਕੋਟਲਾ, ਕੇ.ਐਸ ਐਗਰੀਕਲਚਰ ਅਤੇ ਹੋਰ ਨਾਮੀ ਕੰਪਨੀਆਂ ਵੱਲੋਂ ਯੋਗਤਾ ਦੇ ਆਧਾਰ ਤੇ ਇੰਟਰਵਿਊ ਲਈ ਜਾਵੇਗੀ ।

ਜਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਕੰਵਲਪੁਨੀਤ ਕੌਰ ਨੇ ਦੱਸਿਆ ਕਿ ਪ੍ਰਾਰਥੀਆਂ ਦੀ ਉਮਰ ਸੀਮਾ 18 ਤੋਂ 37 ਸਾਲ ਹੋਣੀ ਚਾਹੀਦੀ ਹੈ ਅਤੇ ਇਸ ਸੈਮੀਨਰ ਵਿੱਚ 10+2 ਤੋਂ ਪੋਸਟ ਗਰੈਜੂਏਟ ਤੱਕ ਦੇ ਪ੍ਰਾਰਥੀ ਹਿੱਸਾ ਲੈ ਸਕਦੇ ਹਨ।

ਉਨਾਂ ਦੱਸਿਆ ਕਿ ਉਕਤ ਅਸਾਮੀਆਂ ਲਈ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜਊਮ, ਅਧਾਰ ਕਾਰਡ,ਅਤੇ ਯੋਗਤਾ ਦੇ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਲੇਸਮੈਂਟ ਅਫਸਰ 9877949339 ਨਾਲ ਸੰਪਰਕ ਕਰ ਸਕਦੇ ਹਨ।#Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #newsvartacurrentnews #currentnews #malerkotla #latestupdates #latestnewsupdate

Related Articles

Leave a Reply

Your email address will not be published. Required fields are marked *

Back to top button
error: Content is protected !!