Uncategorized

ਵਿਧਾਇਕ ਮਾਲੇਰਕੋਟਲਾ ਨੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ‘ਮਾਡਲ ਪਲੇਅ ਗਰਾਊਂਡ’ਬਣਾਉਣ ਦੇ ਇਤਿਹਾਸਿਕ ਫੈਸਲੇ ਦੀ ਕੀਤੀ ਸ਼ਲਾਂਘਾ

ਪੰਜਾਬ ਸਰਕਾਰ ਖੇਡਾਂ ਦੇ ਪ੍ਰੋਤਸਾਹਨ ਲਈ ਵਚਨਬੱਧ

ਮਾਲੇਰਕੋਟਲਾ 30 ਅਕਤੂਬਰ ( ਬਿਊਰੋ, ਵਾਸ਼ਿਸ਼ਟ ) ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਪਿੰਡ ਪੱਧਰ ’ਤੇ ਖੇਡ ਸੱਭਿਆਚਾਰ ਨੂੰ ਉਭਾਰਨ ਲਈ ਇਤਿਹਾਸਕ ਉੱਦਮ ਕੀਤੇ ਜਾ ਰਹੇ ਹਨ। ਇਸੇ ਕੜੀ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਵਿੱਚ 16 ਕਰੋੜ 02 ਲੱਖ 51 ਹਜਾਰ ਰੁਪਏ ਦੀ ਲਾਗਤ ਨਾਲ 57 ਮਾਡਲ ਪਲੇਅ ਗਰਾਊਂਡ ਉਸਾਰੇ ਜਾ ਰਹੇ ਹਨ। ਵਿਧਾਨ ਸਭਾ ਹਲਕਾ ਮਾਲੇਰਕੋਟਲਾ ਵਿੱਚ ਕਰੀਬ 6 ਕਰੋੜ 89 ਲੱਖ 29 ਹਜਾਰ ਰੁਪਏ ਦੀ ਲਾਗਤ ਨਾਲ 30 ਤੇ ਹਲਕਾ ਅਮਰਗੜ੍ਹ ਵਿੱਚ 27 ਮਾਡਲ ਪਲੇਅ ਗਰਾਊਂਡ ਕਰੀਬ 09 ਕਰੋੜ 13 ਲੱਖ 22 ਹਜਾਰ ਦੀ ਲਾਗਤ ਨਾਲ ਬਣਾਏ ਜਾਣਗੇ।

ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਪ੍ਰੋਤਸਾਹਨ ਲਈ ਵਚਨਬੱਧ ਹੈ ਅਤੇ ਪਿੰਡਾਂ ਵਿੱਚ ਖੇਡ ਮੈਦਾਨਾਂ ਦੀ ਉਸਾਰੀ ਨਾਲ ਸੂਬੇ ਦੇ ਨੌਜਵਾਨਾਂ ਨੂੰ ਨਵਾਂ ਮੰਚ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਗਰਾਊਂਡ ਸਿਰਫ਼ ਖੇਡਾਂ ਦੀ ਥਾਂ ਨਹੀਂ, ਸਗੋਂ ਪਿੰਡਾਂ ਦੇ ਸਮਾਜਿਕ ਤੇ ਸੱਭਿਆਚਾਰਕ ਜੀਵਨ ਨੂੰ ਮਜ਼ਬੂਤ ਕਰਨ ਦਾ ਕੇਂਦਰ ਬਣਨਗੇ।

ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਸੂਬੇ ਭਰ ਵਿੱਚ 3117 ਮਾਡਲ ਪਲੇਅ ਗਰਾਊਂਡਾਂ ਦੀ ਉਸਾਰੀ ਲਈ 966 ਕਰੋੜ ਰੁਪਏ ਦੀ ਲਾਗਤ ਨਾਲ ਲਾਗੂ ਕੀਤਾ ਗਿਆ ਹੈ। ਇਹ “ਮਾਡਲ ਪਲੇਅ ਗਰਾਊਂਡ” ਆਧੁਨਿਕ ਖੇਡ ਸਹੂਲਤਾਂ ਨਾਲ ਲੈਸ ਹੋਣਗੇ ਜਿਵੇਂ ਕਿ ਓਪਨ ਜਿੰਮ, ਬਾਸਕਟਬਾਲ, ਵਾਲੀਬਾਲ, ਹਾਕੀ ਅਤੇ ਕਿ੍ਕਟ ਦੇ ਮੈਦਾਨ, ਤਾਂ ਜੋ ਹਰ ਖੇਤਰ ਦਾ ਟੈਲੰਟ ਨਿਖਰ ਸਕੇ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਸਿਰਫ਼ ਮੈਦਾਨ ਬਣਾਉਣ ਦਾ ਨਹੀਂ, ਸਗੋਂ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਵੀ ਉਦੇਸ਼ ਰੱਖਦਾ ਹੈ।

ਆਉਣ ਵਾਲੇ ਛੇ ਮਹੀਨਿਆਂ ਵਿੱਚ ਕਈ ਮੈਦਾਨ ਪੂਰੀ ਤਰ੍ਹਾਂ ਮੁਕੰਮਲ ਹੋ ਜਾਣਗੇ। ਉਨ੍ਹਾਂ ਕਿਹਾ, “ਪੰਜਾਬ ਦੀ ਅਸਲੀ ਤਾਕਤ ਉਸਦੇ ਪਿੰਡਾਂ ਵਿੱਚ ਹੈ। ਜੇ ਪਿੰਡ ਮਜ਼ਬੂਤ ਹੋਣਗੇ ਤਾਂ ਪੰਜਾਬ ਮਜ਼ਬੂਤ ਹੋਵੇਗਾ। ਇਹ ਮਾਡਲ ਪਲੇਅ ਗਰਾਊਂਡ ਪਿੰਡਾਂ ਦੇ ਦਿਲ ਬਣਣਗੇ, ਜਿੱਥੇ ਬੱਚੇ ਖੇਡਣਗੇ, ਲੋਕ ਇਕੱਠੇ ਹੋਣਗੇ ਤੇ ਪਿੰਡ ਦੀ ਰੂਹ ਜ਼ਿੰਦਾ ਰਹੇਗੀ।”

ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਪ੍ਰੋਜੈਕਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਵੇਗਾ, ਕਿਉਂਕਿ ਜਦੋਂ ਬੱਚਿਆਂ ਕੋਲ ਖੇਡਣ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਜਗ੍ਹਾ ਹੋਵੇਗੀ, ਉਹ ਗਲਤ ਰਾਹ ’ਤੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਆਉਣ ਵਾਲੇ ਦਿਨਾਂ ਵਿੱਚ ਸਾਡੇ ਬੱਚੇ ਇਨ੍ਹਾਂ ਮੈਦਾਨਾਂ ਵਿੱਚ ਖੇਡਣਗੇ ਅਤੇ ਸੂਬੇ ਦਾ ਨਾਮ ਰੌਸ਼ਨ ਕਰਨਗੇ, ਤਦ ਅਸੀਂ ਮਾਣ ਮਹਿਸੂਸ ਕਰਾਂਗੇ ਕਿ ਅਸੀਂ ਉਨ੍ਹਾਂ ਦੇ ਸੁਪਨਿਆਂ ਨੂੰ ਪਰ ਦਿੱਤੇ। ਇਹ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਅਨਮੋਲ ਤੋਹਫ਼ਾ ਹੈ, ਜਿਸਨੂੰ ਇਤਿਹਾਸ ਯਾਦ ਰੱਖੇਗਾ।#CMbhagwantsinghmann #Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #publicrelations #mycitymynews #MemberoftheParliament #government #ਪੰਜਾਬ_ਸਰਕਾਰ #newsvartacurrentnews #currentnews #PunjabNews #malerkotla #latestupdates #latestnewsupdate #iasofficer #ipsofficer

Related Articles

Leave a Reply

Your email address will not be published. Required fields are marked *

Back to top button
error: Content is protected !!